ਨਵੀਂ ਦਿੱਲੀ: ਕਿਸਾਨਾਂ ਦੇ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਟਵਿੱਟਰ ਵਾਰ ਸ਼ੁਰੂ ਹੋ ਗਿਆ ਹੈ। ਅਮਰਿੰਦਰ ਸਿੰਘ ਨੇ ਕੇਜਰੀਵਾਲ ‘ਤੇ ਕਿਸਾਨਾਂ ਦੇ ਹਿੱਤਾਂ ਨੂੰ ਵੇਚਣ ਦਾ ਦੋਸ਼ ਲਾਇਆ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕੈਪਟਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜਿਹੜੀ ਕਮੇਟੀ ਇਸ ਬਿੱਲ ਦਾ ਖਰੜਾ ਤਿਆਰ ਕਰਦੀ ਹੈ, ਉਹ ਇਸ ਦਾ ਹਿੱਸਾ ਸੀ।
ਅਮਰਿੰਦਰ ਸਿੰਘ ਨੇ ਟਵੀਟ ਕੀਤਾ, "ਜਿਵੇਂ ਕਿ ਹਰ ਪੰਜਾਬੀ ਜਾਣਦਾ ਹੈ ਕਿ ਮੈਂ ਈਡੀ ਜਾਂ ਹੋਰ ਮਾਮਲਿਆਂ ਤੋਂ ਨਹੀਂ ਡਰਦਾ... ਅਰਵਿੰਦ ਕੇਜਰੀਵਾਲ ਤੁਸੀਂ ਰਾਜਨੀਤਿਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਆਪਣੀ ਜਾਨ ਵੀ ਵੇਚ ਦੇਣਗੇ। ਜੇ ਤੁਸੀਂ ਸੋਚਦੇ ਹੋ ਕਿ ਕਿਸਾਨ ਤੁਹਾਡੇ ਡਰਾਮੇ ਵਿਚ ਆ ਜਾਉਣਗੇ, ਤਾਂ ਤੁਸੀਂ ਬਿਲਕੁਲ ਗਲਤ ਹੋ।”
ਇੱਕ ਹੋਰ ਟਵੀਟ ਵਿਚ ਉਨ੍ਹਾਂ ਕਿਹਾ, “ਦੇਸ਼ ਦੇ ਕਿਸਾਨ ਖ਼ਾਸਕਰ ਪੰਜਾਬ ਦੇ ਕਿਸਾਨ ਇਸ ਗੱਲ ਨੂੰ ਜਾਣਦੇ ਹਨ ਕਿ ਤੁਸੀਂ 23 ਨਵੰਬਰ ਨੂੰ ਇਸ ਡ੍ਰੈਕੋਨਿਅਨ ਖੇਤੀ ਬਿੱਲ ਨੂੰ ਨੋਟੀਫਾਈ ਕਰਕੇ ਕਿਸਾਨਾਂ ਦੇ ਹਿੱਤਾਂ ਨੂੰ ਵੇਚ ਦਿੱਤਾ ਹੈ। ਕੇਂਦਰ ਦਾ ਤੁਹਾਡੇ ਉੱਤੇ ਕਿਹੜਾ ਦਬਾਅ ਸੀ।”
ਇਸ ਦਾ ਜਵਾਬ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਜਿਹੜੀ ਕਮੇਟੀ ਨੇ ਇਨ੍ਹਾਂ ਬਿੱਲਾਂ ਦਾ ਖਰੜਾ ਤਿਆਰ ਕੀਤਾ ਸੀ ਉਹ ‘ਆਪ’ ਦਾ ਹਿੱਸਾ ਸੀ। ਇਹ ਬਿੱਲ ਤੁਹਾਡੀ ਵਲੋਂ ਦੇਸ਼ ਨੂੰ ਇੱਕ ਤੋਹਫਾ ਹੈ। ਕੈਪਟਨ ਸਰ, ਭਾਜਪਾ ਆਗੂ ਕਦੇ ਵੀ 'ਆਪ' ‘ਤੇ ਦੋਹਰੇ ਮਾਪਦੰਡ ਕਿਉਂ ਨਹੀਂ ਲਗਾਉਂਦੇ ਜਿਸ ਤਰ੍ਹਾਂ ਉਹ ਦੂਜਿਆਂ 'ਤੇ ਦੋਸ਼ ਲਗਾਉਂਦੇ ਹਨ?”
ਹੈਰਾਨ ਕਰਨ ਵਾਲਾ ਮਾਮਲਾ, CBI ਦੀ ਕਸਸਟਡੀ ਚੋਂ ਗਾਇਬ ਹੋਇਆ 103 ਕਿਲੋ ਸੋਨਾ, ਜਾਣੋ ਪੂਰਾ ਮਾਮਲਾ
ਇਸਦੇ ਨਾਲ ਕੇਜਰੀਵਾਲ ਨੇ ਇੱਕ ਹੋਰ ਟਵੀਟ ਵਿੱਚ ਕਿਹਾ, "ਇਹ ਰਿਕਾਰਡ ਦਾ ਹਿੱਸਾ ਹੈ ਕਿ ਤੁਹਾਡੀ ਕਮੇਟੀ ਨੇ ਇਸ ਕਾਨੂੰਨ ਦਾ ਖਰੜਾ ਤਿਆਰ ਕੀਤਾ ਸੀ।" ਤੁਹਾਡੇ ਕੋਲ ਇਨ੍ਹਾਂ ਕਾਨੂੰਨਾਂ ਨੂੰ ਰੋਕਣ ਦੀ ਸ਼ਕਤੀ ਸੀ, ਇਸ ਦੇਸ਼ ਦੇ ਲੋਕਾਂ ਨੂੰ ਦੱਸੋ ਕਿ ਕੇਂਦਰ ਵਲੋਂ ਅਜਿਹੇ ਕਾਨੂੰਨਾਂ 'ਤੇ ਵਿਚਾਰ ਕੀਤਾ ਜਾ ਰਿਹਾ ਸੀ। ਤੁਸੀਂ ਕੇਂਦਰ ਦੇ ਨਾਲ ਕਿਉਂ ਗਏ?"
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਦੋਂ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਦੇ ਸਮਰਥਨ ਵਿੱਚ ਇੱਕ ਦਿਨੀਂ ਭਉੱਖ ਹੜਤਾਲ ਦਾ ਐਲਾਨ ਕੀਤੀ ਸੀ, ਉਦੋਂ ਅਮਰਿੰਦਰ ਸਿੰਘ ਨੇ ਇਸਨੂੰ ਇੱਕ ਡਰਾਮਾ ਕਿਹਾ ਸੀ। ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ 23 ਨਵੰਬਰ ਨੂੰ ਖੇਤੀਬਾੜੀ ਕਾਨੂੰਨਾਂ ਚੋਂ ਇੱਕ ਨੂੰ ‘ਬੇਸ਼ਰਮੀ’ ਨਾਲ ਨੋਟੀਫਾਈ ਕੀਤਾ ਅਤੇ ਕਿਸਾਨਾਂ ਦੀ ਪਿੱਠ ਵਿਚ ਚਾਕੂ ਮਾਰਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਵਿਚਕਾਰ ਟਵਿੱਟਰ ਜੰਗ ਜਾਣੋ ਕਿਸ ਨੇ ਕਿਸ ਨੂੰ ਕੀ ਕਿਹਾ
ਏਬੀਪੀ ਸਾਂਝਾ
Updated at:
14 Dec 2020 09:57 PM (IST)
ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤੁਹਾਡੇ ਡਰਾਮੇ ਵਿਚ ਕਿਸਾਨ ਨਹੀਂ ਆਉਣਗੇ। ਇਸ ਦਾ ਜਵਾਬ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਜਵਾਬੀ ਹਮਲਾ ਕੀਤਾ।
- - - - - - - - - Advertisement - - - - - - - - -