New Delhi: ਭਾਰਤੀ ਫੌਜ ਵਿੱਚ ਡੇਢ ਲੱਖ ਆਸਾਮੀਆਂ ਖਾਲੀ ਹਨ। ਇਕੱਲੀ ਥਲ ਸੈਨਾ ਵਿੱਚ ਹੀ 1.36 ਲੱਖ ਅਸਾਮੀਆਂ ਖਾਲੀ ਹਨ। ਇਹ ਜਾਣਕਾਰੀ ਖੁਦ ਸਰਕਾਰ ਨੇ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਫੌਜ ਨੂੰ ਮਜਬੂਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਫੌਜ ਵਿੱਚ ਇੰਨੀਆਂ ਆਸਾਮੀਆਂ ਖਾਲੀ ਹੋਣਾ ਵੱਡਾ ਸਵਾਲ ਹੈ।


ਦਰਅਸਲ ਮੋਦੀ ਸਰਕਾਰ ਨੇ ਰਾਜ ਸਭਾ ਵਿਚ ਜਾਣਕਾਰੀ ਦਿੱਤੀ ਹੈ ਕਿ ਤਿੰਨਾਂ ਸੈਨਾਵਾਂ ਵਿਚ ਕਰੀਬ 1.55 ਲੱਖ ਅਸਾਮੀਆਂ ਖਾਲੀ ਹਨ। ਥਲ ਸੈਨਾ ਵਿਚ ਸਭ ਤੋਂ ਵੱਧ 1.36 ਲੱਖ ਅਸਾਮੀਆਂ ਖਾਲੀ ਹਨ। ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਦੱਸਿਆ ਕਿ ਖਾਲੀ ਅਸਾਮੀਆਂ ਦੇ ਅਸਰ ਨੂੰ ਘਟਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਲਗਾਤਾਰ ਸਮੀਖਿਆ ਵੀ ਕੀਤੀ ਜਾ ਰਹੀ ਹੈ।


ਉਨ੍ਹਾਂ ਕਿਹਾ ਕਿ ਅਸਾਮੀਆਂ ਨੂੰ ਭਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਭੱਟ ਨੇ ਕਿਹਾ ਕਿ ਭਾਰਤੀ ਸੈਨਾ ਵਿੱਚ 8129 ਅਧਿਕਾਰੀਆਂ ਦੀਆਂ ਅਸਾਮੀਆਂ ਵੀ ਖਾਲੀ ਹਨ। ਫ਼ੌਜ ਦੀ ਮੈਡੀਕਲ ਤੇ ਡੈਂਟਲ ਕੋਰ ਵਿੱਚ ਵੀ ਅਹੁਦੇ ਭਰੇ ਜਾਣੇ ਹਨ। ਮਿਲਟਰੀ ਨਰਸਿੰਗ ਸਰਵਿਸ ਵਿੱਚ 509 ਪੋਸਟਾਂ ਖਾਲੀ ਹਨ। ਜੇਸੀਓ ਪੱਧਰ ਦੇ ਅਹੁਦੇ ਦੀਆਂ 1,27,673 ਅਸਾਮੀਆਂ ਤੇ ਹੋਰ ਰੈਂਕ ਦੀਆਂ ਅਸਾਮੀਆਂ ਵੀ ਖਾਲੀ ਹਨ।


ਦਰਅਸਲ ਪਿਛਲੇ ਸਮੇਂ ਵਿੱਚ ਗੁਆਂਢੀ ਮੁਲਕਾਂ ਚੀਨ ਤੇ ਪਾਕਿਸਤਾਨ ਨਾਲ ਵਿਗੜੇ ਸਬੰਧਾਂ ਕਰਕੇ ਭਾਰਤੀ ਫੌਜ ਨੂੰ ਮਜਬੂਤ ਕਰਨਾ ਸਰਕਾਰ ਦਾ ਅਹਿਮ ਏਜੰਡਾ ਹੈ। ਭਾਰਤ ਸਰਕਾਰ ਨੇ ਫੌਜ ਲਈ ਬਜਟ ਵੀ ਵਧਾਇਆ ਹੈ। ਇਸ ਦੇ ਬਾਵਜੂਦ ਡੇਢ ਲੱਖ ਆਸਾਮੀਆਂ ਖਾਲੀ ਹੋਣਾ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ।


ਇਹ ਵੀ ਪੜ੍ਹੋ: Shocking News: ਪ੍ਰਯੋਗ ਕਰਨ ਦੇ ਚੱਕਰ 'ਚ ਪਾਗਲ ਮਾਪਿਆਂ ਨੇ ਨਵਜੰਮੇ ਬੱਚੇ ਨੂੰ ਮਾਰਿਆ! ਦੁੱਧ ਦੀ ਬਜਾਇ ਧੁੱਪ ਵਿੱਚ ਰੱਖਦੇ ਸੀ ਜਿੰਦਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਤਾਜ਼ਾ ਤਸਵੀਰ ਵਾਇਰਲ, ਜਗਾੜੂ ਰੇਹੜੀ ਵਾਲੀ ਘਟਨਾ ਹੋਈ ਸੱਚ ਸਾਬਤ?