ਨਵੀਂ ਦਿੱਲੀ: ਦਿੱਲੀ ਵਿੱਚ ਹਾਲਾਤ ਤਣਾਅਪੂਰਨ ਹਨ।ਪ੍ਰਦਰਸ਼ਨਕਾਰੀ ਕਿਸਾਨ ਸਵੇਰੇ ਗਾਜ਼ੀਪੁਰ ਬਾਰਡਰ ਤੋਂ ਦਿੱਲੀ ਦੇ ਵੱਲ ਵਧੇ ਅਤੇ ITO ਪਹੁੰਚੇ ਜਿਸ ਮਗਰੋਂ ਕੁਝ ਲੋਕ ਲਾਲ ਕਿੱਲੇ ਤੇ ਪਹੁੰਚ ਗਏ।ਇਸ ਦੌਰਾਨ DDU ਮਾਰਗ ਤੇ ਇੱਕ ਵਿਅਕਤੀ ਦੀ ਟਰੈਕਟਰ ਪਲਟਣ ਮਗਰੋਂ ਮੌਤ ਹੋ ਗਈ।


ਜਾਣਕਾਰੀ ਅਨੁਸਾਰ ਇਥੇ ਇੱਕ ਟਰੈਕਟਰ ਪਲਟ ਗਿਆ, ਜਿਸ ਤੋਂ ਬਾਅਦ ਟਰੈਕਟਰ ਚਾਲਕ ਦੀ ਮੌਕੇ ਤੇ ਮੌਤ ਹੋ ਗਈ। ਡਰਾਈਵਰ ਦੀ ਮੌਤ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਇਸ ਜਗ੍ਹਾ 'ਤੇ ਹੰਗਾਮਾ ਵੀ ਕੀਤਾ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ।

ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਹੰਗਾਮਾ
ਗਣਤੰਤਰ ਦਿਵਸ ਤੇ, ਦਿੱਲੀ ਪੁਲਿਸ ਦੀ ਤਰਫੋਂ, ਕੁਝ ਥਾਵਾਂ ਤੇ ਕਿਸਾਨਾਂ ਨੂੰ ਟਰੈਕਟਰ ਰੈਲੀ ਕੱਢਣ ਦੀ ਆਗਿਆ ਸੀ। ਪਰ ਮੰਗਲਵਾਰ ਸਵੇਰ ਤੋਂ ਹੀ ਹਜ਼ਾਰਾਂ ਕਿਸਾਨ ਟਰੈਕਟਰਾਂ ਨਾਲ ਦਿੱਲੀ ਵਿਚ ਵੱਖ-ਵੱਖ ਸਰਹੱਦਾਂ 'ਤੇ ਗਏ।ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਥਾਵਾਂ 'ਤੇ ਬੈਰੀਕੇਡ ਤੋੜ ਕੇ ਆਈਟੀਓ ਅਤੇ ਲਾਲ ਕਿੱਲੇ ਵੱਲ ਵੱਧਣਾ ਸ਼ੁਰੂ ਕਰ ਦਿੱਤਾ।ਦਿੱਲੀ ਦੇ ਆਈਟੀਓ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਿੱਖਾ ਸੰਘਰਸ਼ ਹੋਇਆ। ਹੁਣ ਰੈਪਿਡ ਐਕਸ਼ਨ ਫੋਰਸ ਨੇ ਵੀ ਦਿੱਲੀ ਪੁਲਿਸ ਦੇ ਨਾਲ ਚਾਰਜ ਸੰਭਾਲ ਲਿਆ ਹੈ।

ਸੈਂਕੜੇ ਕਿਸਾਨ ਇੱਥੇ ਆਈ ਟੀ ਓ ਨੇੜੇ ਚੌਕ ਵਿੱਚ ਟਰੈਕਟਰ ਲੈ ਕੇ ਖੜੇ ਹਨ, ਇੱਕ ਡੀਟੀਸੀ ਬੱਸ ਵੀ ਨੁਕਸਾਨੀ ਗਈ ਹੈ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਲਾਲ ਕਿਲ੍ਹੇ ਜਾਣ ਦੀ ਆਗਿਆ ਦਿੱਤੀ ਜਾਵੇ।ਮੰਗਲਵਾਰ ਨੂੰ ਕਿਸਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਵਿਚ ਕਈ ਪੁਲਿਸਕਰਮੀ ਅਤੇ ਕਿਸਾਨ ਜ਼ਖਮੀ ਵੀ ਹੋਏ। ਦੱਸ ਦੇਈਏ ਕਿ ਟਰੈਕਟਰ ਮਾਰਚ ਦੇ ਨਾਮ ‘ਤੇ ਹੋਈ ਹਿੰਸਾ ਦੇ ਵਿਚਕਾਰ, ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਕਈ ਹੋਰ ਨੇਤਾਵਾਂ ਨੇ ਹਿੰਸਾ ਨੂੰ ਰੋਕਣ ਦੀ ਅਪੀਲ ਕੀਤੀ ਹੈ।