ਪਟਨਾ: ਪਿਆਜ਼ ਦੀਆਂ ਕਮਤਾਂ ਵਧਣ ਮਗਰੋਂ ਚੋਰ ਵੀ ਗੰਢਿਆਂ ਦੀ ਚੋਰੀ ਕਰਨ ਲੱਗੇ ਹਨ। ਬਿਹਾਰ ਵਿੱਚ ਚੋਰਾਂ ਨੇ ਇੱਕ ਗੋਦਾਮ ‘ਚ ਪਏ 328 ਬੋਰੀਆਂ ਪਿਆਜ਼ ਚੋਰੀ ਕਰ ਲਏ। ਇਸ ਦੀ ਕੀਮਤ ਸਾਢੇ ਅੱਠ ਲੱਖ ਰੁਪਏ ਸੀ। ਘਟਨਾ ਪਟਨਾ ਤੋਂ ਕਰੋਬ 35 ਕਿਮੀ ਦੂਰ ਫਤੁਹਾਂ ਦੀ ਹੈ। ਇੱਥੇ ਚੋਰਾਂ ਨੇ ਸੁਨਸਾਨ ਇਲਾਕੇ ‘ਚ ਗੋਦਾਮ ‘ਚ ਪਏ ਪਿਆਜ਼ ਤੇ ਅਲਮਾਰੀ ‘ਚ ਪਏ ਪੌਣੇ ਦੋ ਲੱਖ ਰੁਪਏ ‘ਤੇ ਹੱਥ ਸਾਫ਼ ਕਰ ਲਿਆ।
ਚੋਰਾਂ ਨੇ ਇਤਮਿਨਾਨ ਨਾਲ ਪਹਿਲਾਂ ਸਵੇਰੇ ਤਕ ਪਿਆਜ਼ ਨੂੰ ਟਰੱਕ ‘ਚ ਲੋਡ ਕੀਤਾ। ਇਸ ਦਾ ਪਤਾ ਗੋਦਾਮ ਮਾਲਕ ਨੂੰ ਉਦੋਂ ਲੱਗਿਆ ਜਦੋਂ ਉਸ ਨੇ ਸਵੇਰੇ ਗੋਦਾਮ ਪਹੁੰਚ ਕੇ ਤਾਲਾ ਟੁੱਟਿਆ ਵੇਖਿਆ। ਗੋਦਾਮ ਮਾਲਕ ਕੈਸ਼ ਤੇ ਪਿਆਜ਼ ਗਾਇਬ ਵੇਖ ਹੈਰਾਨ ਹੋ ਗਿਆ। ਉਸ ਨੇ ਇਸ ਦੀ ਸੂਚਨਾ ਫੋਰਨ ਪੁਲਿਸ ਨੂੰ ਦਿੱਤੀ।
ਸਥਾਨਕ ਪੁਸਿਲ ਨੇ ਗੋਦਾਮ ਮਾਲਕ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕਰ ਲਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਦਾਮ ਮਾਲਕ ਨੇ ਪਿਆਜ਼ ਤੇ ਦੁਕਾਨ ਦਾ ਬੀਮਾ ਕਰਵਾਇਆ ਹੋਇਆ ਸੀ। ਇਸ ਲਈ ਉਸ ਨੂੰ ਕੁਝ ਰਾਹਤ ਹੈ। ਫਿਲਹਾਲ ਪੁਲਿਸ ਇਸ ਮਾਲੇ ਦੀ ਜਾਂਚ ਤੋਂ ਬਾਅਦ ਹੀ ਕਿਸੇ ਤਰ੍ਹਾਂ ਦਾ ਖੁਲਾਸਾ ਕਰੇਗੀ।
ਹੁਣ ਸੋਨਾ-ਚਾਂਦੀ ਨਹੀਂ ਸਗੋਂ ਗੰਢਿਆਂ ਦੀ ਚੋਰੀ, ਚੋਰ ਲਏ ਗਏ 328 ਬੋਰੀਆਂ ਪਿਆਜ਼
ਏਬੀਪੀ ਸਾਂਝਾ
Updated at:
24 Sep 2019 12:49 PM (IST)
ਪਿਆਜ਼ ਦੀਆਂ ਕਮਤਾਂ ਵਧਣ ਮਗਰੋਂ ਚੋਰ ਵੀ ਗੰਢਿਆਂ ਦੀ ਚੋਰੀ ਕਰਨ ਲੱਗੇ ਹਨ। ਬਿਹਾਰ ਵਿੱਚ ਚੋਰਾਂ ਨੇ ਇੱਕ ਗੋਦਾਮ ‘ਚ ਪਏ 328 ਬੋਰੀਆਂ ਪਿਆਜ਼ ਚੋਰੀ ਕਰ ਲਏ। ਇਸ ਦੀ ਕੀਮਤ ਸਾਢੇ ਅੱਠ ਲੱਖ ਰੁਪਏ ਸੀ। ਘਟਨਾ ਪਟਨਾ ਤੋਂ ਕਰੋਬ 35 ਕਿਮੀ ਦੂਰ ਫਤੁਹਾਂ ਦੀ ਹੈ।
NEXT
PREV
- - - - - - - - - Advertisement - - - - - - - - -