Delhi news: ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਰਾਏ ਨੇ ਐਤਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਦਾ ਗਠਜੋੜ ‘INDIA’, ਦੇਸ਼ ਦੇ ਹਿੱਤਾਂ ਅਤੇ ਲੋਕਤੰਤਰ ਦੀ ਰਾਖੀ ਲਈ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮਹਾਂਰੈਲੀ ਕਰੇਗਾ। ਦੱਸ ਦਈਏ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (INDIA) ਦੇ ਹਿੱਸੇ 'ਆਪ' ਅਤੇ ਕਾਂਗਰਸ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਰੈਲੀ ਦਾ ਐਲਾਨ ਕੀਤਾ।

'ਦੇਸ਼ ਵਿੱਚ ਜੋ ਵੀ ਕੁੱਝ ਹੋ ਰਿਹਾ, ਅਸੀਂ ਉਸ ਖ਼ਿਲਾਫ਼ ਕਰਾਂਗੇ ਮਹਾਂਰੈਲੀ'

ਆਮ ਆਦਮੀ ਪਾਰਟੀ ਦੇ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਦੇਸ਼ ਵਿੱਚ ਜੋ ਵੀ ਕੁੱਝ ਹੋ ਰਿਹਾ ਹੈ, ਅਸੀਂ ਉਸ ਦੇ ਖ਼ਿਲਾਫ਼ 31 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਮਹਾਂਰੈਲੀ ਕਰਨਗੇ। ਦੇਸ਼ ਦੇ ਹਿੱਤਾਂ ਅਤੇ ਲੋਕਤੰਤਰ ਦੀ ਰੱਖਿਆ ਲਈ INDIA ਗੱਠਜੋੜ ਵਿੱਚ ਸ਼ਾਮਲ ਸਾਰੇ ਦਲ ਇਹ ਮਹਾਂਰੈਲੀ ਕਰਨਗੇ।

ਇਹ ਵੀ ਪੜ੍ਹੋ: IPL ਮੈਚ 'ਚ ਦਿਖੇ ਸ਼ਾਹਰੁਖ ਖਾਨ ਤੇ ਪ੍ਰੀਤੀ ਜ਼ਿੰਟਾ, ਫੈਨਜ਼ ਨੂੰ ਆਈ 'ਵੀਰ ਜ਼ਾਰਾ' ਦੀ ਯਾਦ, ਬੋਲੇ- 'ਤੁਸੀਂ ਹਮੇਸ਼ਾ ਫੇਮਸ ਰਹੋਗੇ...'

ਈਡੀ ਨੇ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਮਾਮਲੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ

ਇੱਥੇ ਤੁਹਾਨੂੰ ਦੱਸ ਦਈਏ ਕਿ ਵੀਰਵਾਰ ਨੂੰ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ 2 ਘੰਟੇ ਦੀ ਪੁੱਛਗਿੱਛ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਸਿਆਸੀ ਬਵਾਲ ਮੱਚਿਆ ਹੋਇਆ ਹੈ, ਆਪ ਆਗੂ ਕਿਤੇ ਪ੍ਰਦਰਸ਼ਨ ਕਰ ਰਹੇ ਹਨ ਤਾਂ ਕਿਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। 

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਇਹ ਵੀ ਪੜ੍ਹੋ: Udhayanidhi Stalin controversial statement: ‘ਸਾਨੂੰ ਮੋਦੀ ਨੂੰ 28 ਪੈਸਾ ਪੀਐਮ ਕਹਿਣਾ ਚਾਹੀਦਾ’, ਉਦਯਨਿਧੀ ਸਟਾਲਿਨ ਨੇ ਮੁੜ ਦਿੱਤਾ ਵਿਵਾਦਿਤ ਬਿਆਨ