ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕਿਹਾ ਕਿ ਮੋਦੀ ਨੂੰ ਵੋਟ ਦੇਣਾ ਮਤਲਬ ਪਾਕਿਸਤਾਨ ਨੂੰ ਵੋਟ ਦੇਣਾ। ਸੁਰਜੇਵਾਲਾ ਨੇ ਅੱਗੇ ਲਿਖਿਆ, “ਮੋਦੀਜੀ ਪਹਿਲਾਂ ਨਵਾਜ ਸ਼ਰੀਫ ਨਾਲ ਪਿਆਰ ਤੇ ਹੁਣ ਇਮਰਾਨ ਖ਼ਾਨ ਤੁਹਾਡਾ ਚਹੇਤਾ ਯਾਰ। ਢੋਲ ਦੀ ਪੋਲ ਖੁੱਲ੍ਹ ਗਈ।”
ਕੇਜਰੀਵਾਲ ਨੇ ਵੀ ਕਿਹਾ ਹੈ ਕਿ ਜਦੋਂ ਭਾਰਤ ਵਿੱਚ ਮੋਦੀ ਦੀ ਜਿੱਤ ਹੋਏਗੀ ਤਾਂ ਪਾਕਿਸਤਾਨ ਵਿੱਚ ਪਟਾਖੇ ਚੱਲਣਗੇ। ਉਨ੍ਹਾਂ ਕਿਹਾ ਕਿ ਮੋਦੀ ਦਾ ਅਸਲ ਸੱਚ ਸਾਹਮਣੇ ਆ ਗਿਆ ਹੈ।
ਇਮਰਾਨ ਨੇ ਕਿਹਾ ਕਿ ਪਾਕਿਸਤਾਨ ਆਪਣੀ ਜ਼ਮੀਨ ‘ਤੇ ਪਲ ਰਹੇ ਅੱਤਵਾਦੀ ਗੁੱਟਾਂ ‘ਤੇ ਕਾਰਵਾਈ ਲਈ ਪ੍ਰਤੀਬੱਧ ਹੈ। ਇਸ ਲਈ ਪਾਕਿ ਸਰਕਾਰ ਨੂੰ ਆਰਮੀ ਦਾ ਪੂਰਾ ਸਾਥ ਮਿਲ ਰਿਹਾ ਹੈ ਜਿਨ੍ਹਾਂ ਸੰਗਠਨਾਂ ਨੂੰ ਖ਼ਤਮ ਕੀਤਾ ਜਾਵੇਗਾ, ਉਨ੍ਹਾਂ ਵਿੱਚੋਂ ਕੁਝ ਕਸ਼ਮੀਰ ‘ਚ ਵੀ ਐਕਟਿਵ ਹਨ।
ਫਰਵਰੀ ਤੋਂ ਭਾਰਤ-ਪਾਕਿ ‘ਚ ਤਨਾਅ ਦੀ ਸਥਿਤੀ ਬਣੀ ਹੋਈ ਹੈ। 14 ਫਰਵਰੀ ਨੂੰ ਪੁਲਵਾਮਾ ‘ਚ ਸੀਆਰਪੀਐਫ ਦੇ ਕਾਫ਼ਲੇ ‘ਤੇ ਹਮਲਾ ਹੋਇਆ ਸੀ ਜਿਸ ‘ਚ 40 ਜਵਾਨ ਸ਼ਹਿਦ ਹੋਏ ਸੀ। ਇਸ ਦੀ ਜ਼ਿੰਮੇਦਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ। ਇਸ ਤੋਂ ਬਾਅਦ ਭਾਰਤ ਨੇ ਪਾਕਿ ‘ਤੇ 26 ਫਰਵਰੀ ਨੂੰ ਬਾਲਾਕੋਟ ‘ਚ ਏਅਰ ਸਟ੍ਰਾਈਕ ਕੀਤੀ ਸੀ।