Independence Day 2023: ਭਾਰਤ ਵਿੱਚ ਮੰਗਲਵਾਰ (15 ਅਗਸਤ) ਨੂੰ 77ਵਾਂ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ। ਇਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ 15 ਅਗਸਤ ਨੂੰ ਸੁਤੰਤਰਤਾ ਦਿਵਸ 'ਤੇ ਪੂਰੇ ਸ਼ਹਿਰ ਵਿੱਚ 10,000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਇਸ ਤੋਂ ਇਲਾਵਾ ਹੋਰ ਅਧਿਕਾਰੀ ਵੀ ਤਾਇਨਾਤ ਕੀਤੇ ਜਾਣਗੇ।


10 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ


ਪੁਲਿਸ ਦੇ ਲੋਕ ਸੰਪਰਕ ਅਧਿਕਾਰੀ ਸੁਮਨ ਨਲਵਾ ਨੇ ਕਿਹਾ, ਦਿੱਲੀ ਪੁਲਿਸ ਨੂੰ ਆਜ਼ਾਦੀ ਦਿਵਸ ਦੇ ਜਸ਼ਨਾਂ ਦੀ ਸੁਰੱਖਿਆ ਦਾ ਇੰਚਾਰਜ ਹੋਣ 'ਤੇ ਮਾਣ ਹੈ। ਪੂਰੇ ਸ਼ਹਿਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਸੁਤੰਤਰਤਾ ਦਿਵਸ ਲਈ ਪੂਰੇ ਸ਼ਹਿਰ ਵਿੱਚ 10,000 ਮੁਲਾਜ਼ਮ ਤਾਇਨਾਤ ਰਹਿਣਗੇ। ਲਾਲ ਕਿਲ੍ਹਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਗਮ ਲਈ ਰੂਟ 'ਤੇ ਖਾਸ ਸੁਰੱਖਿਆ ਪ੍ਰਬੰਧ ਹੋਣਗੇ।


AI ਚਿਹਰੇ ਦੀ ਪਛਾਣ


ਅਧਿਕਾਰੀ ਨੇ ਦੱਸਿਆ ਕਿ ਤਾਇਨਾਤ ਟੀਮਾਂ ਵਿੱਚ ਐਂਟੀ ਸਾਬੋਟੇਜ ਇਨਵੈਸਟੀਗੇਸ਼ਨ ਐਕਸੈਸ ਕੰਟਰੋਲ ਤੇ ਐਂਟੀ ਟੈਰੋਰਿਸਟ ਸਕੁਐਡ ਸ਼ਾਮਲ ਹਨ। ਇਸ ਤੋਂ ਇਲਾਵਾ ਅੱਤਵਾਦੀ ਤੱਤਾਂ 'ਤੇ ਨਜ਼ਰ ਰੱਖਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਤ ਚਿਹਰੇ ਦੀ ਪਛਾਣ ਪ੍ਰਣਾਲੀ ਵੀ ਮੌਜੂਦ ਹੈ।


ਐਤਵਾਰ 13 ਅਗਸਤ ਦੀ ਅੱਧੀ ਰਾਤ ਤੋਂ ਭਾਰੀ ਵਾਹਨਾਂ ਨੂੰ ਰਾਜਧਾਨੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਸਰਹੱਦਾਂ 'ਤੇ ਨਜ਼ਰ ਰੱਖਣ ਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਰੂਰੀ ਥਾਵਾਂ 'ਤੇ ਟ੍ਰੈਫਿਕ ਪਾਬੰਦੀਆਂ ਲਗਾਈਆਂ ਗਈਆਂ ਹਨ ਤੇ ਨਾਗਰਿਕਾਂ ਨੂੰ ਅਪਡੇਟ ਕਰਨ ਲਈ ਨਿਯਮਤ ਤੌਰ 'ਤੇ ਟ੍ਰੈਫਿਕ ਐਡਵਾਈਜ਼ਰੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ।


ਇਹ ਵੀ ਪੜ੍ਹੋ: Himachal News: ਹਿਮਾਚਲ 'ਚ ਚਟਾਨਾਂ ਖਿਸਕਣ ਨਾਲ ਸ਼ਿਵ ਮੰਦਰ ਡਿੱਗਿਆ, 20 ਤੋਂ ਵੱਧ ਸ਼ਰਧਾਲੂ ਬਚਾਏ, 9 ਦੀ ਮੌਤ


ਡੀਸੀਪੀ ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਹੋਟਲ ਗੈਸਟ ਹਾਊਸ, ਪੇਇੰਗ ਗੈਸਟ ਹਾਊਸ ਤੇ ਲਾਜ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ। ਸ਼ੱਕੀ ਵਸਤੂਆਂ ਤੇ ਵਿਅਕਤੀਆਂ ਦੀ ਜਾਂਚ ਕਰਨ ਲਈ ਸ਼ਹਿਰ ਦੇ ਹਰ ਚੌਰਾਹੇ 'ਤੇ ਰੋਜ਼ਾਨਾ 100 ਤੋਂ ਵੱਧ ਵਾਹਨਾਂ ਦੀ ਚੈਕਿੰਗ ਕੀਤੀ ਗਈ।


ਇਹ ਵੀ ਪੜ੍ਹੋ: Himachal News: ਹਿਮਾਚਲ ਪ੍ਰਦੇਸ਼ 'ਚ ਬੱਦਲ ਫਟਣ ਨਾਲ ਹੜਕੰਪ ਮਚ ਗਿਆ, ਬੱਸਾਂ ਅਤੇ ਗੱਡੀਆਂ ਰੁੜ੍ਹੀਆਂ, 7 ਦੀ ਮੌਤ