ਨਵੀਂ ਦਿੱਲੀ: ਦੋ ਮਹੀਨੇ ਤੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਗਣਤੰਤਰ ਦਿਵਸ ਦੇ ਮੌਕੇ 'ਤੇ ਦਿੱਲੀ ਵਿਚ ਇੱਕ ਕਿਸਾਨ ਟਰੈਕਟਰ ਰੈਲੀ ਕੱਢ ਰਹੇ ਹਨ। ਜਿਸ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਏਜੰਸੀਆਂ ਦੀ ਫਿਕਰ ਵਧ ਗਈ ਹੈ। ਰੈਲੀ ਨੂੰ ਬਦਨਾਮ ਕਰਨ ਦੀ ਸਾਜਿਸ਼ ਦੀ ਮਿਲੀ ਇਨਪੁਟ ਨਾਲ ਖੁਫੀਆ ਏਜੰਸੀ ਦੀ ਨੀਂਦ ਉੱਡ ਗਈ ਹੈ। ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਆਈਐਸਆਈ ਅਤੇ ਖਾਲਿਸਤਾਨੀ ਸੰਗਠਨ ਕਿਸਾਨ ਰੈਲੀ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੇ ਹਨ।

ਪੁਲਿਸ ਸੂਤਰਾਂ ਮੁਤਾਬਕ ਖੁਫੀਆ ਜਾਣਕਾਰੀ ਮਿਲੀ ਹੈ ਕਿ ਇਸ ਰੈਲੀ ਵਿੱਚ ਭਿੰਡਰਵਾਲਾ ਦਾ ਪੋਸਟਰ ਲਗਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਸ ਦੇ ਨਾਲ ਹੀ ਪੂਰੀ ਦਿੱਲੀ ਵਿਚ ਪਾਵਰ ਕੱਟ ਦੀ ਇਨਪੁੱਟ ਵੀ ਹੈ। ਜਿਸ ਤੋਂ ਬਾਅਦ ਸਾਰੇ ਪਾਵਰ ਸਟੇਸ਼ਨਾਂ ਅਤੇ ਸਬ ਸਟੇਸ਼ਨਾਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋਟਰੈਕਟਰ ਪਰੇਡ 'ਚ ਸ਼ਾਮਲ ਹੋਣ ਵਾਲੇ ਟਰੈਕਟਰਾਂ ਨੂੰ ਡੀਜ਼ਲ ਦੇਣ ਤੇ ਰੋਕ, ਕੈਪਟਨ ਨੇ ਕੀਤੀ ਸਖ਼ਤ ਨਿਖੇਧੀ



ਅਜਿਹੀ ਜਾਣਕਾਰੀ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਸਮੇਤ ਸਾਰੀਆਂ ਖੁਫੀਆ ਏਜੰਸੀਆਂ ਹਾਈ ਅਲਰਟ ‘ਤੇ ਹਨ। ਕਿਸਾਨ ਜਥੇਬੰਦੀਆਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ।



ਇਹ ਜਾ ਰਿਹਾ ਹੈ ਕਿ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਦੇ ਬੁਲਾਰੇ ਗੁਰਪਤਵੰਤ ਸਿੰਘ ਪੰਨੂੰ ਨੇ ਵੀਡੀਓ ਸੰਦੇਸ਼ ਭੇਜੇ ਹਨ, ਉਧਰ ਲੋਕਾਂ ਨੂੰ ਭਾਰਤ ਵਿਚ ਇਹ ਕਹਿ ਕੇ ਕਾਲ ਵੀ ਕੀਤੀ ਜਾ ਰਹੀ ਹੈ ਕਿ ਟਰੈਕਟਰ 'ਤੇ ਤਿਰੰਗਾ ਨਾ ਲਗਾਓ। ਦੱਸ ਦੇਈਏ ਕਿ ਐਨਆਈਏ (National Investigation Agency) ਨੇ 15 ਦਸੰਬਰ 2020 ਨੂੰ ਗੁਰਪੱਤਵੰਤ ਸਿੰਘ ਪੰਨੂੰ ਖ਼ਿਲਾਫ਼ ਯੂਏਪੀਏ (Unlawful Activities (Prevention) Act, 1967) ਤਹਿਤ ਕੇਸ ਦਾਇਰ ਕੀਤਾ ਸੀ।

ਇਹ ਵੀ ਪੜ੍ਹੋਪੰਜਾਬ ਤੋਂ ਦਿੱਲੀ ਤਕ ਕਿਸਾਨ ਨੇ ਚਲਾਇਆ ਰਿਵਰਸ ਗੇਅਰ 'ਚ ਟਰੈਕਟਰ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904