ਨਵੀਂ ਦਿੱਲੀ: ਅੱਤਵਾਦ ਨੂੰ ਪਨਾਹ ਦੇਣ ਵਾਲਾ ਗੁਆਂਢੀ ਮੁਲਕ ਪਾਕਿਸਤਾਨ ਇੱਕ ਵਰ ਫੇਰ ਤੋਂ ਬੇਨਕਾਬ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ‘ਚ ਪਿਛਲੇ ਮਹੀਨੇ ਸੈਨਾ ਨਾਲ ਮੁਕਾਬਲਾ ਕਰਦੇ ਹੋਏ ਮਾਰੇ ਗਏ ਪਾਕਿਸਤਾਨੀ ਸੈਨਾ ਦੇ ਜਵਾਨਾਂ ਅਤੇ ਅੱਤਵਾਦੀਆਂ ਦਾ ਵੀਡੀਓ ਸਾਹਮਣੇ ਆਇਆ ਹੈ। ਇਨ੍ਹਾਂ ਪੰਜ ਅੱਤਵਾਦੀਆਂ ਨੂੰ ਭਾਰਤੀ ਸੈਨਾ ਦੇ ਜਵਾਨਾਂ ਨੇ ਤਿੰਨ ਅਗਸਤ ਨੂੰ ਢੇਰ ਕੀਤਾ ਸੀ।

ਪਹਿਲੀ ਵਾਰ ਇਹ ਵੀਡੀਓ ਸਾਹਮਣੇ ਆਇਆ ਹੈ ਜੋ ਪਾਕਿਸਤਾਨ ਦੇ ਗੁਨਾਹਾਂ ਦੀ ਗਵਾਹੀ ਦੇ ਰਿਹਾ ਹੈ। ਮਾਰੇ ਗਏ ਘੁਸਪੈਠੀਆਂ ‘ਚ ਪਾਕਿਸਤਾਨ ਦੀ ਸੈਨਾ ਦੇ ਜਵਾਨ ਵੀ ਸ਼ਾਮਲ ਹਨ, ਜੋ ਭਾਰਤ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਨ੍ਹਾਂ ਦੀ ਸੂਚਨਾ ਭਾਰਤੀ ਜਵਾਨਾਂ ਨੂੰ ਲੱਗ ਗਈ ਅਤੇ ਇਨ੍ਹਾਂ ਨੂੰ ਪਹਿਲਾਂ ਵਾਰਨਿੰਗ ਸ਼ੋਟ ਦਿੱਤਾ ਗਿਆ ਜਿਦ ਤੋਂ ਬਾਅਦ ਪਾਕਿ ਸੈਨਾ ਨੇ ਜਵਾਨਾਂ ‘ਤੇ ਭਾਰਤੀ ਸੈਨਾ ‘ਤੇ ਫਾਈਰਿੰਗ ਕੀਤੀ। ਜਵਾਬੀ ਕਾਰਵਾਈ ‘ਚ ਸਾਰੇ ਪੰਜ ਘੁਸਪੈਠੀਏ ਮਾਰੇ ਗਏ।

https://www.abplive.in/india-news/pakistan-exposed-video-of-pak-armys-involvement-in-keran-sector-infiltration-bid-released-1070434

ਅਗਲੇ ਦਿਨ ਭਾਰਤ ਦੇ ਡੀਜੀਐਮਓ ਨੇ ਪਾਕਿ ਦੇ ਡੀਜੀਐਮਓ ਨੂੰ ਸੰਪਰਕ ਕਰ ਲਾਸ਼ਾਂ ਵਾਪਸ ਲੈ ਜਾਣ ਨੂੰ ਕਿਹਾ ਪਰ ਹਰ ਵਾਰ ਦੀ ਤਰ੍ਹਾਂ ਪਾਕਿ ਨੇ ਲਾਸ਼ ਲੈ ਜਾਣ ਤੋਂ ਇੰਕਾਰ ਕਰ ਦਿੱਤਾ ਅਤੇ ਇਹ ਵੀ ਕਿਹਾ ਕਿ ਜੋ ਮਾਰੇ ਗਏ ਹਨ ਉਨ੍ਹਾਂ ‘ਚ ਪਾਕਿਸਤਾਨ ਦੇ ਜਵਾਨ ਨਹੀ ਹਨ।