Pakkistan : ਪਾਕਿਸਤਾਨ (Pakkistan) ਨੇ 2008 ਦੇ ਮੁੰਬਈ (Mumbai) ਅੱਤਵਾਦੀ ਹਮਲਿਆਂ (Terrorist Attack) ਦੇ ਮਾਸਟਰਮਾਈਂਡ ਸਾਜਿਦ ਮੀਰ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਖੁਫੀਆ ਏਜੰਸੀ (ਆਈਐਸਆਈ) ਨੇ ਐਫਬੀਆਈ ਦੁਆਰਾ ਮੋਸਟ ਵਾਂਟੇਡ ਐਲਾਨੇ ਗਏ ਸਾਜਿਦ ਦੀ ਮੌਤ ਹੋਣ ਦਾ ਦਾਅਵਾ ਕੀਤਾ ਸੀ। ਮਾਹਿਰਾਂ ਮੁਤਾਬਕ ਪਾਕਿਸਤਾਨ ਨੇ FATF ਦੀ ਗ੍ਰੇ ਸੂਚੀ ਤੋਂ ਬਾਹਰ ਨਿਕਲਣ ਲਈ ਮੀਰ ਨੂੰ ਸਜ਼ਾ ਦੇਣ ਦਾ ਨਾਟਕ ਕੀਤਾ ਹੈ।

 

 ਨਿੱਕੇਈ ਏਸ਼ੀਆ ਦੀ ਰਿਪੋਰਟ ਮੁਤਾਬਕ ਐਫਬੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਮੀਰ ਪਾਕਿਸਤਾਨ ਵਿੱਚ ਜ਼ਿੰਦਾ ਹੈ, ਹਿਰਾਸਤ ਵਿੱਚ ਹੈ ਅਤੇ ਉਸ ਨੂੰ ਸਜ਼ਾ ਸੁਣਾਈ ਗਈ ਹੈ। 2011 ਵਿੱਚ ਮੀਰ ਨੂੰ ਐਫਬੀਆਈ ਦੁਆਰਾ ਉਸ ਉੱਤੇ 5 ਮਿਲੀਅਨ ਡਾਲਰ ਦੇ ਇਨਾਮ ਦੇ ਨਾਲ ਸਭ ਤੋਂ ਵੱਧ ਲੋੜੀਂਦੇ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਅਮਰੀਕਾ ਅਤੇ ਭਾਰਤ ਦੋਵੇਂ ਇੱਕ ਦਹਾਕੇ ਤੋਂ ਉਸ ਦੀ ਭਾਲ ਕਰ ਰਹੇ ਹਨ। ਲਸ਼ਕਰ ਦੇ ਨੇਤਾ ਹਾਫਿਜ਼ ਸਈਦ ਦੇ ਕਰੀਬੀ ਸਾਜਿਦ ਨੂੰ ਮੁੰਬਈ ਹਮਲੇ ਦੇ ਯੋਜਨਾਕਾਰ ਡੇਵਿਡ ਕੋਲਮੈਨ ਹੈਡਲੀ ਅਤੇ ਹੋਰ ਅੱਤਵਾਦੀਆਂ ਦਾ ਹੈਂਡਲਰ ਮੰਨਿਆ ਜਾਂਦਾ ਹੈ।

 

FATF ਦੀ ਸਲੇਟੀ ਸੂਚੀ ਤੋਂ ਬਾਹਰ ਨਿਕਲਣ ਦੀ ਯੋਜਨਾ


ਸਾਜਿਦ ਮੀਰ ਦੀ ਗ੍ਰਿਫਤਾਰੀ ਨਾਲ ਪਾਕਿਸਤਾਨ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਅੱਤਵਾਦ ਖਿਲਾਫ ਕੰਮ ਕਰ ਰਿਹਾ ਹੈ। ਇਸ ਗ੍ਰਿਫਤਾਰੀ ਨੂੰ ਐਫਏਟੀਐਫ ਦੀ ਗ੍ਰੇ ਸੂਚੀ ਤੋਂ ਬਾਹਰ ਨਿਕਲਣ ਦੀ ਯੋਜਨਾ ਕਿਹਾ ਜਾ ਰਿਹਾ ਹੈ। ਪਾਕਿਸਤਾਨ ਜੂਨ 2018 ਤੋਂ FATF ਦੀ ਸਲੇਟੀ ਸੂਚੀ ਵਿੱਚ ਸ਼ਾਮਲ ਹੈ। ਇਸ ਵਾਰ ਜਰਮਨੀ 'ਚ ਹੋਈ ਬੈਠਕ 'ਚ FATF ਨੇ ਕਿਹਾ ਸੀ ਕਿ ਉਹ ਜ਼ਮੀਨੀ ਜਾਂਚ ਤੋਂ ਬਾਅਦ ਪਾਕਿਸਤਾਨ ਨੂੰ ਗ੍ਰੇ ਲਿਸਟ 'ਚੋਂ ਬਾਹਰ ਕੱਢਣ ਦਾ ਫੈਸਲਾ ਕਰੇਗਾ। ਅਜਿਹੇ 'ਚ ਪਾਕਿਸਤਾਨ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਅੱਤਵਾਦ ਖਿਲਾਫ ਖੁੱਲ੍ਹ ਕੇ ਕੰਮ ਕਰ ਰਿਹਾ ਹੈ।

ਅਮਰੀਕਾ ਨੇ ਐਲਾਨਿਆ ਹੋ 5 ਲੱਖ ਦਾ ਇਨਾਮ 


ਅੱਤਵਾਦੀ ਸਾਜਿਦ ਮੀਰ ਲਸ਼ਕਰ-ਏ-ਤੋਇਬਾ ਲਈ ਕੰਮ ਕਰਦਾ ਸੀ। ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਜਾਣਕਾਰੀ ਦਿੱਤੀ ਹੈ ਕਿ ਮੀਰ 2001 ਤੋਂ ਸਰਗਰਮ ਸੀ। ਉਸ ਨੇ ਲਸ਼ਕਰ ਨਾਲ ਮਿਲ ਕੇ ਕਈ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਸੀ। ਅਮਰੀਕਾ ਨੇ ਉਸ 'ਤੇ 50 ਲੱਖ ਦਾ ਇਨਾਮ ਐਲਾਨਿਆ ਹੋਇਆ ਹੈ।