ਨਵੀਂ ਦਿੱਲੀ: ਭਾਰਤ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖਤਮ ਕਰਨ ਮਗਰੋਂ ਹੁਣ ਪਾਕਿਸਤਾਨ ਨੇ ਵੱਡੀ ਕਰਾਵਾਈ ਕੀਤੀ ਹੈ। ਗੁਆਂਢੀ ਮੁਲਕ ਨੇ ਗਿਲਿਗਿਤ ਬਾਲਟਿਸਤਾਨ ਨੂੰ 5ਵੇਂ ਸੂਬੇ ਦਾ ਦਰਜਾ ਦੇ ਦਿੱਤਾ ਹੈ। ਪਾਕਿਸਤਾਨ ਦੀ ਇਸ ਹਰਕਤ ਉੱਤੇ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਭਾਰਤ ਨੇ ਦੋ-ਹਰਫ਼ੀ ਸ਼ਬਦਾਂ ਵਿੱਚ ਕਿਹਾ ਹੈ ਕਿ ਪਾਕਿਸਤਾਨ ਉਨ੍ਹਾਂ ਇਲਾਕਿਆਂ ਤੋਂ ਬਾਹਰ ਨਿਕਲ ਜਾਵੇ, ਜਿਨ੍ਹਾਂ ਉੱਤੇ ਉਸ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਐਤਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਗਿਲਗਿਤ ਬਾਲਟਿਸਤਾਨ ਨੂੰ ਸੂਬੇ ਦਾ ਦਰਜਾ ਦੇਣ ਦੇ ਐਲਾਨ ਦਾ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਆਪਣੇ ਕਿਸੇ ਵੀ ਇਲਾਕੇ ਦੀ ਸਥਿਤੀ ਬਦਲਣ ਦੀ ਪਾਕਿਸਤਾਨੀ ਕੋਸ਼ਿਸ਼ ਨੂੰ ਮੁੱਢੋਂ ਰੱਦ ਕਰਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ ਦੇ ਸਾਰੇ ਖੇਤਰ ਸਾਡਾ ਅਟੁੱਟ ਅੰਗ ਹਨ ਤੇ ਰਹਿਣਗੇ। ਇਨ੍ਹਾਂ ਵਿੱਚ ਗ਼ੁਲਾਮ ਕਸ਼ਮੀਰ ਵੀ ਸ਼ਾਮਲ ਹੈ।
ਉਨ੍ਹਾਂ ਕਿਹਾ ਹੈ ਕਿ ਨਾਜਾਇਜ਼ ਤਰੀਕੇ ਨਾਲ ਕਬਜ਼ਾ ਕੀਤੇ ਗਏ ਇਨ੍ਹਾਂ ਇਲਾਕਿਆਂ ਉੱਤੇ ਪਾਕਿਸਤਾਨ ਸਰਕਾਰ ਦਾ ਕੋਈ ਅਧਿਕਾਰ ਨਹੀਂ ਹੈ। ਪਾਕਿਸਤਾਨ ਦੀਆਂ ਇਨ੍ਹਾਂ ਹਰਕਤਾਂ ਨਾਲ ਇਨ੍ਹਾਂ ਖੇਤਰਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਉਸ ਦੀਆਂ ਕਰਤੂਤਾਂ ਲੁਕ ਨਹੀਂ ਸਕਦੀਆਂ।
ਸ੍ਰੀਵਾਸਤਵ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਦੀ ਸਥਿਤੀ ਬਦਲਣ ਤੋਂ ਬਿਹਤਰ ਹੈ ਕਿ ਪਾਕਿਸਤਾਨ ਤੁਰੰਤ ਆਪਣੇ ਨਾਜਾਇਜ਼ ਕਬਜ਼ੇ ਵਾਲੇ ਇਲਾਕਿਆਂ ’ਚੋਂ ਬਾਹਰ ਨਿਕਲ ਜਾਵੇ। ਪਾਕਿਸਤਾਨ ਨੇ ਦੁਨੀਆ ਨੂੰ ਧੋਖਾ ਦੇਣ ਲਈ ਗਿਲਗਿਤ ਬਾਲਟਿਸਤਾਨ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਇਸ ਵਰ੍ਹੇ ਦੀ ਸ਼ੁਰੂਆਤ ’ਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਖੇਤਰ ਵਿੱਚ ਚੋਣਾਂ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ। ਇਸ ਫ਼ੈਸਲੇ ਤੋਂ ਬਾਅਦ ਭਾਰਤ ਨੇ ਸੀਨੀਅਰ ਪਾਕਿਸਤਾਨ ਕੂਟਨੀਤਕ ਅਧਿਕਾਰੀ ਸਾਹਮਣੇ ਇਤਰਾਜ਼ ਪ੍ਰਗਟਾਇਆ ਸੀ।
ਨਿਊਜ਼ੀਲੈਂਡ ਪੁਲਿਸ ਨੇ ਆਕਲੈਂਡ ਦੀਆਂ ਸੜਕਾਂ ‘ਤੇ ਪਾਇਆ ਭੰਗੜਾ, ਨੀਰੂ ਬਾਜਵਾ ਨੇ ਸ਼ੇਅਰ ਕੀਤੀ ਇਹ ਧਮਾਕੇਦਾਰ ਵੀਡੀਓ
ਸ੍ਰੀਵਾਸਤਵ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਇਸ ਖੇਤਰ ਵਿੱਚ ਕੀਤੀਆਂ ਗਈਆਂ ਛੇੜਖਾਨੀ ਦੀਆਂ ਕੋਸ਼ਿਸ਼ਾਂ ਉੱਥੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਆਜ਼ਾਦੀ ਤੋਂ ਵਾਂਝਾ ਕਰ ਸਕਦੀਆਂ ਹਨ। ਸੰਨ 1947 ’ਚ ਜੰਮੂ ਤੇ ਕਸ਼ਮੀਰ ਦੇ ਭਾਰਤ ਸੰਘ ਵਿੱਚ ਸ਼ਾਮਲ ਹੋਣ ਦੇ ਬਾਅਦ ਤੋਂ ਜੰਮੂ-ਕਸ਼ਮੀਰ ਤੇ ਲੱਦਾਖ ਦੇ ਨਾਲ-ਨਾਲ ਕਥਿਤ ਗਿਲਗਿਤ ਬਾਲਟਿਸਤਾਨ ਦਾ ਸਮੁੱਚਾ ਖੇਤਰ ਕਾਨੂੰਨੀ ਤੌਰ ਉੱਤੇ ਭਾਰਤ ਦੇ ਅਟੁੱਟ ਅੰਗ ਹਨ।
ਦਰਅਸਲ, ਪਾਕਿਸਤਾਨ ਵਿੱਚ ਗਿਲਗਿਤ ਬਾਲਟਿਸਤਾਨ ਇਲਾਕੇ ਨੂੰ ਫ਼ੌਜ ਦੇਸ਼ ਦਾ 5ਵਾਂ ਸੂਬਾ ਬਣਾਉਣ ਲਈ ਕੰਮ ਕਰ ਰਹੀ ਹੈ। ਖ਼ਬਰ ਏਜੰਸੀ ਏਐਨਆਈ ਮੁਤਾਬਕ ਉੱਥੇ ਬਾਹਰਲੇ ਲੋਕਾਂ ਨੂੰ ਵਸਾ ਕੇ ਆਬਾਦੀ ਦਾ ਅਨੁਪਾਤ ਬਦਲਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਇਸ ਸਾਜ਼ਿਸ਼ ਪਿੱਛੇ ਚੀਨ ਕੰਮ ਕਰ ਰਿਹਾ ਹੈ।
ਗਿਲਗਿਤ ਬਾਲਟਿਸਤਾਨ ਨੂੰ ਲੈ ਕੇ ਇਮਰਾਨ ਖ਼ਾਨ ਦੀ ਬੇਚੈਨੀ ਦੇ ਕਈ ਕਾਰਣ ਹਨ। ਪਿੱਛੇ ਜਿਹੇ ਸਊਦੀ ਅਰਬ ਨੇ ਗ਼ੁਲਾਮ ਕਸ਼ਮੀਰ ਨੂੰ ਪਾਕਿਸਤਾਨ ਦੇ ਨਕਸ਼ੇ ਤੋਂ ਬਾਹਰ ਕਰ ਦਿੱਤਾ ਹੈ। ਦੂਜੇ ਪਾਸੇ, ਇਲਾਕੇ ਵਿੱਚ ਉਨ੍ਹਾਂ ਦੀ ਸਰਕਾਰ ਨੂੰ ਤਿੱਖੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਗਿਲਗਿਤ ਬਾਲਟਿਸਤਾਨ ਨੂੰ ਸੂਬਾ ਬਣਾਉਣ ਦੀ ਕਨਸੋਅ ਪੈਂਦੇ ਸਾਰ ਹੀ ਉੱਥੇ ਰੋਸ ਮੁਜ਼ਾਹਰਿਆਂ ਦਾ ਦੌਰ ਸ਼ੁਰੂ ਹੋ ਗਿਆ ਸੀ।
ਕੈਪਟਨ ਏਜਾਜ਼ ਖਾਨ ਨਾਲ ਭਿੜੀ ਕਵਿਤਾ ਕੌਸ਼ਿਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮਕਬੂਜ਼ਾ ਕਸ਼ਮੀਰ 'ਚ ਪਾਕਿਸਤਾਨ ਦੀ ਵੱਡੀ ਕਾਰਵਾਈ, ਭਾਰਤ ਦੀ ਸਖਤ ਚੇਤਾਵਨੀ
ਏਬੀਪੀ ਸਾਂਝਾ
Updated at:
02 Nov 2020 10:44 AM (IST)
ਐਤਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਗਿਲਗਿਤ ਬਾਲਟਿਸਤਾਨ ਨੂੰ ਸੂਬੇ ਦਾ ਦਰਜਾ ਦੇਣ ਦੇ ਐਲਾਨ ਦਾ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ।
- - - - - - - - - Advertisement - - - - - - - - -