Pakistan Refuses to Return BSF Soldier: ਪਾਕਿਸਤਾਨੀ ਰੇਂਜਰਜ਼ ਵੱਲੋਂ ਅਜੇ ਤੱਕ ਉਹ BSF ਜਵਾਨ ਵਾਪਸ ਨਹੀਂ ਕੀਤਾ ਜੋ ਗਲਤੀ ਨਾਲ ਬਾਰਡਰ ਪਾਰ ਕਰ ਗਿਆ ਸੀ। ਇਸ ਘਟਨਾ ਨੂੰ 80 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਪਰ ਜਵਾਨ ਦੀ ਵਾਪਸੀ ਨੂੰ ਲੈ ਕੇ ਪਾਕਿਸਤਾਨ ਵੱਲੋਂ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ ਹੈ। ਇਨ੍ਹਾਂ ਦੇ ਨਾਲ ਹੀ, ਪੱਛਮੀ ਬੰਗਾਲ ਵਿੱਚ ਜਵਾਨ ਦੇ ਪਰਿਵਾਰਿਕ ਮੈਂਬਰ ਬਹੁਤ ਚਿੰਤਿਤ ਹਨ। ਉਨ੍ਹਾਂ ਦੇ ਪਿਤਾ ਨੇ ਬੇਟੇ ਦੀ ਸੁਰੱਖਿਆ ਨੂੰ ਲੈ ਕੇ ਗਹਿਰੀ ਚਿੰਤਾ ਜਤਾਈ ਹੈ।
ਪਾਕਿਸਤਾਨ ਕਰ ਰਿਹਾ ਟਾਲਮਟੋਲ
ਉਧਰ, BSF ਅਧਿਕਾਰੀਆਂ ਨੇ ਜਵਾਨ ਨੂੰ ਵਾਪਸ ਲਿਆਉਣ ਲਈ ਅਜੇ ਤੱਕ ਤਿੰਨ ਵਾਰੀ ਪਾਕਿਸਤਾਨ ਰੇਂਜਰਜ਼ ਨਾਲ ਫਲੈਗ ਮੀਟਿੰਗ ਕੀਤੀ ਹੈ। ਇਸ ਦੇ ਬਾਵਜੂਦ ਪਾਕਿਸਤਾਨ ਲਗਾਤਾਰ ਟਾਲਮਟੋਲ ਕਰ ਰਿਹਾ ਹੈ ਅਤੇ ਜਵਾਨ ਨੂੰ ਸੌਂਪਣ ਤੋਂ ਇਨਕਾਰ ਕਰ ਰਿਹਾ ਹੈ। BSF ਨੇ ਜਵਾਨ ਦੀ ਸੁਰੱਖਿਅਤ ਵਾਪਸੀ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਅਧਿਕਾਰੀ ਲਗਾਤਾਰ ਪਾਕਿਸਤਾਨੀ ਸਮਕਖ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ।
ਦੱਸ ਦਈਏ ਕਿ 182ਵੀਂ ਬਟਾਲੀਅਨ ਦੇ ਕਾਂਸਟੇਬਲ ਕਿਸਾਨਾਂ ਨੂੰ ਬਾਰਡਰ ਦੇ ਕੋਲ ਲੱਗੀ ਬਾੜ ਦੇ ਕੋਲ ਲੈ ਜਾ ਰਹੇ ਸਨ, ਜਦੋਂ ਉਹ ਗਲਤੀ ਨਾਲ ਪਾਕਿਸਤਾਨੀ ਸੀਮਾ ਵਿੱਚ ਦਾਖਲ ਹੋ ਗਏ ਅਤੇ ਰੇਂਜਰਜ਼ ਨੇ ਉਨ੍ਹਾਂ ਨੂੰ ਫੜ ਲਿਆ। BSF ਜਵਾਨ ਵਰਦੀ ਵਿੱਚ ਸਨ ਅਤੇ ਉਨ੍ਹਾਂ ਕੋਲ ਆਪਣੀ ਸਰਵਿਸ ਰਾਈਫਲ ਸੀ।"
ਪਾਕਿਸਤਾਨ ਦਾ ਰਵੱਈਆ ਇਸ ਘਟਨਾ ਤੋਂ ਬਾਅਦ BSF ਨੇ ਆਪਣੇ ਜਵਾਨ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਕਈ ਕੋਸ਼ਿਸ਼ਾਂ ਦੇ ਬਾਵਜੂਦ, ਪਾਕਿਸਤਾਨ ਰੇਂਜਰਜ਼ ਨੇ ਅਜੇ ਤੱਕ ਜਵਾਨ ਨੂੰ ਵਾਪਸ ਨਹੀਂ ਸੌਂਪਿਆ ਹੈ ਅਤੇ ਉਸਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ।
BSF ਦੇ ਅਥੱਕ ਯਤਨ ਜਾਰੀ
BSF ਨੇ ਪਾਕਿਸਤਾਨੀ ਰੇਂਜਰਜ਼ ਨਾਲ ਫਲੈਗ ਮੀਟਿੰਗ ਲਈ ਕਈ ਵਾਰ ਮੰਗ ਕੀਤੀ, ਪਰ ਹਰ ਵਾਰੀ ਨਿਰਾਸ਼ਾ ਹੀ ਹੱਥ ਲੱਗੀ। ਇਸ ਘਟਨਾ ਤੋਂ ਬਾਅਦ ਭਾਰਤ-ਪਾਕਿਸਤਾਨ ਸੀਮਾ 'ਤੇ ਸਾਰੇ BSF ਯੂਨੀਟਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। BSF ਹੁਣ ਰੇਂਜਰਜ਼ ਨਾਲ ਫੀਲਡ ਕਮਾਂਡਰ ਸਤਰ ਦੀ ਮੀਟਿੰਗ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਜਵਾਨ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਭਾਰਤ ਵਾਪਸ ਲਿਆ ਸਕੇ।