ਨਵੀਂ ਦਿੱਲੀ: ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨਾਂ ਦੇ ਟ੍ਰੈਨਿੰਗ ਕੈਂਪ ਲਾਏ ਜਾਣ ਦੀ ਖ਼ਬਰ ਮਿਲੀ ਹੈ। ਖੁਫੀਆ ਏਜੰਸੀਆਂ ਮੁਤਾਬਕ ਇਹ ਜਾਣਕਾਰੀ ਮਿਲੀ ਹੈ ਕਿ ਜਮਾਤ--ਇਸਲਾਮੀ ਇਨ੍ਹਾਂ ਕੈਂਪਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਜਮਾਤ--ਇਸਲਾਮੀ ‘ਚ ਸਾਬਕਾ ਪ੍ਰਧਾਨ ਇਜਾਜ ਅਫ਼ਜ਼ਲ ਤੇ ਇਸ ਗਰੁੱਪ ਦੇ ਅਦਨਾਨ ਰੱਜਾਕ ਜੈਸ਼ ਤੇ ਹਿਜਬੁਲ ਦੇ ਅੱਤਵਾਦੀਆਂ ਦੇ ਨਾਲ ਨਜ਼ਰ ਆ ਰਹੇ ਹਨ।

ਇਹ ਤਸਵੀਰਾਂ ਰਾਵਲਕੋਟ ‘ਚ ਤਰਨੂਤੀ ਤੇ ਪੋਥੀ ਬਾਲਾ ਦੀ ਪਹਾੜੀਆਂ ਦੇ ਜੰਗਲਾਂ ਤੋਂ ਸਾਹਮਣੇ ਆਇਆਂ ਹਨ। ਖ਼ਬਰ ਆਈ ਹੈ ਕਿ ਇਹ ਕਿਸੇ ਲੋਕੇਸ਼ਨ ‘ਤੇ ਜ਼ਿਆਦਾ ਸਮੇਂ ਲਈ ਨਹੀਂ ਰਹਿ ਰਹੇ। ਇਹ ਲਗਾਤਾਰ ਆਪਣਾ ਟਿਕਾਣਾ ਬਦਲ ਰਹੇ ਹਨ।



ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਿਜਬੁਲ ਕਮਾਂਡਰ ਸ਼ਮਸ਼ੇਰ ਖ਼ਾਨ ਜੰਮੂ-ਕਸ਼ਮੀਰ ‘ਚ ਘੁਸਪੈਠ ਦੀ ਕੋਸ਼ਿਸ਼ਾਂ ਦੇ ਲਈ ਅੱਤਵਾਦੀਆਂ ਦੀ ਨੁਮਾਇੰਦਗੀ ਕਰੇਗਾ। ਸਤੰਬਰ ਦੇ ਆਖ਼ਰੀ ਹਫ਼ਤੇ ਤੇ ਅਕਤੂਬਰ ਦੇ ਪਹਿਲੇ ਹਫ਼ਤੇ ਦੀ ਸ਼ੁਰੂਆਤ ‘ਚ ਨਵੇਂ ਭਰਤੀ ਕੀਤੇ ਗਏ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ‘ਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕਰੇਗਾ।

ਇਸ ਤੋਂ ਇਲਾਵਾ ਆਈਐਸਆਈ ਨੇ ਵਜ਼ੀਰੀਸਤਾਨ ‘ਚ 10,000 ਅੱਤਵਾਦੀਆਂ ਦੀ ਭਰਤੀ ਕਰਨ ਦਾ ਸਿੱਟ ਰੱਖਿਆ ਹੋਇਆ ਹੈ। ਸੂਤਰਾਂ ਮੁਤਾਬਕ ਜੰਮੂ-ਕਸ਼ਮੀਰ ਦੀਆਂ ਖਾਸ ਧਾਰਮਿਕ ਥਾਂਵਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਅੱਤਵਾਦੀ ਨੂੰ ਹੁਕਮ ਦਿੱਤੇ ਗਏ ਹਨ ਜਦਕਿ ਪਾਕਿ ਨੂੰ ਫਾਈਨੈਂਸ ਐਕਸ਼ਨ ਟਾਸਕ ਫੋਰਸ ਨੇ ਅੱਤਵਾਦੀਆਂ ਨੂੰ ਫੰਡਿੰਗ ਬੰਦ ਕਰਨ ਦੇ ਹੁਕਮ ਦਿੱਤੇ ਹੋਏ ਹਨ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਪਾਕਿਸਤਾਨ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ।