ਹਾਸਲ ਜਾਣਕਾਰੀ ਮੁਤਾਬਕ ਭਾਰਤੀ ਸੁਰੱਖਿਆ ਬਲਾਂ ਨੇ ਹਵਾਈ ਫੌਜ ਦੀ ਕਾਰਵਾਈ ਬਾਅਦ ਕੱਛ ਬਾਰਡਰ ’ਤੇ ਪਾਕਿਸਤਾਨੀ ਡ੍ਰੋਨ ਡੇਗਿਆ। ਹਾਲਾਂਕਿ ਇਸ ਬਾਰੇ ਹਾਲੇ ਵਧੇਰੇ ਜਾਣਕਾਰੀ ਆਉਣੀ ਬਾਕੀ ਹੈ। ਦੱਸ ਦੇਈਏ ਕਿ ਪੁਲਵਾਮਾ ਹਮਲੇ ਵਿੱਚ 40 ਜਵਾਨਾਂ ਦੇ ਸ਼ਹੀਦ ਹੋਣ ਬਾਅਦ ਭਾਰਤ ਨੇ ਪਾਕਿਸਤਾਨ ਤੇ ਜੈਸ਼ ਦੇ ਟਿਕਾਣਿਆਂ ’ਤੇ ਵੱਡੀ ਕਾਰਵਾਈ ਕੀਤੀ ਹੈ।
ਭਾਰਤੀ ਹਵਾਈ ਫੌਜ ਨੇ ਪਾਕਿ ਦੇ ਬਾਲਾਕੋਟ ਵਿੱਚ ਕਾਰਵਾਈ ਕੀਤੀ। ਬਾਲਾਕੋਟ ਪਾਕਿ ਦੇ ਐਬਟਾਬਾਦ ਕੋਲ ਸਥਿਤ ਹੈ ਤੇ ਐਲਓਸੀ ਤੋਂ ਇਹ ਕਰੀਬ 88 ਕਿਲੋਮੀਟਰ ਦੂਰ ਹੈ। ਐਬਟਾਬਾਦ ਉਹੀ ਇਲਾਕਾ ਹੈ ਜਿੱਥੇ ਪਹਿਲਾਂ ਓਸਾਮਾ ਬਿਨ ਲਾਦੇਨ ਲੁਕਿਆ ਸੀ। ਭਾਰਤੀ ਫੌਜ ਦਾ ਇੰਨੀ ਅੰਦਰ ਤਕ ਜਾ ਕੇ ਹਮਲਾ ਕਰਨਾ ਬੇਹੱਦ ਸਫਲ ਆਪ੍ਰੇਸ਼ਨ ਮੰਨਿਆ ਜਾ ਰਿਹਾ ਹੈ।