ਪਾਕਿਸਤਾਨ ਵੱਲੋਂ ਲਗਾਤਾਰ ਭਾਰਤ 'ਤੇ ਡਰੋਨ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਤੀ ਰਾਤ (09 ਮਈ, 2025) ਨੂੰ ਵੀ ਪਾਕਿਸਤਾਨ ਵੱਲੋਂ ਭਾਰਤ ਦੇ ਕਈ ਸ਼ਹਿਰਾਂ 'ਤੇ ਮਿਸਾਈਲ ਗਿਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਭਾਰਤ ਨੇ ਉਸ ਦੀ ਸਾਰੀ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਪਾਕਿਸਤਾਨ 'ਤੇ ਜਵਾਬੀ ਕਾਰਵਾਈ ਕਰਦੇ ਹੋਏ ਭਾਰਤ ਨੇ ਪਾਕਿਸਤਾਨ ਦੇ ਚੈਕ ਪੋਸਟ ਨੂੰ ਹੀ ਉੱਡਾ ਦਿੱਤਾ। ਨਾਲ ਹੀ ਅੱਤਵਾਦੀ ਲਾਂਚ ਪੈਡ ਨੂੰ ਵੀ ਤਬਾਹ ਕਰ ਦਿੱਤਾ। ਇਸਦਾ ਵੀਡੀਓ ਹੁਣ ਸਾਹਮਣੇ ਆਇਆ ਹੈ।
ਜੰਮੂ ਦੇ ਨੇੜੇ ਭਾਰਤੀ ਫੌਜ ਨੇ ਪਾਕਿਸਤਾਨੀ ਚੌਕੀਆਂ ਅਤੇ ਅੱਤਵਾਦੀ ਲਾਂਚ ਪੈਡ ਤਬਾਹ ਕਰ ਦਿੱਤੇ ਹਨ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਝਟਕੇ ਵਿੱਚ ਇਹ ਲਾਂਚ ਪੈਡ ਤਬਾਹ ਹੋ ਗਏ। ਪਾਕਿਸਤਾਨ ਵੱਲੋਂ ਬੀਤੀ ਰਾਤ ਜੰਮੂ ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ 26 ਥਾਵਾਂ 'ਤੇ ਡਰੋਨ ਹਮਲੇ ਕੀਤੇ ਗਏ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਏਅਰਪੋਰਟਾਂ ਅਤੇ ਏਅਰ ਫੋਰਸ ਠਿਕਾਣਿਆਂ 'ਤੇ ਕੀਤੇ ਹਮਲਿਆਂ ਨੂੰ ਨਾਕਾਮ ਬਣਾਇਆ ਗਿਆ।
ਅੱਜ ਸਵੇਰੇ ਸ਼੍ਰੀਨਗਰ 'ਚ ਸੁਣਾਈ ਦਿੱਤੇ ਧਮਾਕਿਆਂ ਦੀਆਂ ਗੂੰਜ
ਭਾਰਤੀ ਫੌਜ ਵੱਲੋਂ ਸ਼ੁੱਕਰਵਾਰ ਦੀ ਰਾਤ ਪਾਕਿਸਤਾਨ ਦੇ ਡਰੋਨ ਹਮਲਿਆਂ ਨੂੰ ਕਈ ਥਾਵਾਂ 'ਤੇ ਨਾਕਾਮ ਬਣਾਉਣ ਦੇ ਕੁਝ ਘੰਟਿਆਂ ਬਾਅਦ ਅੱਜ ਸਵੇਰੇ ਸ਼੍ਰੀਨਗਰ ਸ਼ਹਿਰ 'ਚ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡੇ ਸਮੇਤ ਹੋਰ ਅਹਿਮ ਥਾਵਾਂ ਕੋਲ ਵੀ ਧਮਾਕਿਆਂ ਦੀ ਗੂੰਜ ਸੁਣੀ ਦਿੱਤੀ। ਧਮਾਕਿਆਂ ਦੀਆਂ ਆਵਾਜ਼ਾਂ ਸੁਣਦੇ ਹੀ ਸ਼ਹਿਰ 'ਚ ਸਾਇਰਨ ਵੱਜਣ ਲੱਗ ਪਏ। ਅਧਿਕਾਰੀਆਂ ਮੁਤਾਬਕ ਸ਼ਹਿਰ ਅਤੇ ਵਾਦੀ ਦੇ ਜ਼ਿਆਦਾਤਰ ਹਿੱਸਿਆਂ 'ਚ ਬਿਜਲੀ ਵੀ ਬੰਦ ਕਰ ਦਿੱਤੀ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।