ਨਵੀਂ ਦਿੱਲੀ: ਆਮਦਨ ਕਰ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪੈਨ ਕਾਰਡ ਸਾਡਾ ਅਹਿਮ ਦਸਤਾਵੇਜ਼ ਹੈ। ਸਰਕਾਰੀ ਕੰਮਾਂ ਵਿਚ ਇਸ ਦੀ ਖਾਸ ਤੌਰ 'ਤੇ ਲੋੜ ਹੁੰਦੀ ਹੈ। ਇਸ ਕਾਰਡ ਵਿੱਚ 10 ਅੰਕਾਂ ਦਾ ਯੂਨੀਕ ਅਲਫਾਨਿਊਮੇਰਿਕ ਕੋਡ ਦਿੱਤਾ ਗਿਆ ਹੈ।


ਪੈਨ ਕਾਰਡ ਰਾਹੀਂ ਪੈਨ ਕਾਰਡ ਧਾਰਕ ਦੇ ਵਿੱਤੀ ਇਤਿਹਾਸ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਪੈਨ ਕਾਰਡ ਦੀ ਵਰਤੋਂ ਆਈਡੀ ਪਰੂਫ਼ ਵਜੋਂ ਵੀ ਕੀਤੀ ਜਾਂਦੀ ਹੈ। ਬੈਂਕ ਵਿੱਚ ਖਾਤਾ ਖੋਲ੍ਹਣਾ ਹੋਵੇ ਜਾਂ ਲੋਨ ਦੀ ਪ੍ਰਕਿਰਿਆ ਜਾਂ ਕ੍ਰੈਡਿਟ ਕਾਰਡ ਲਈ ਅਪਲਾਈ ਕਰਨਾ ਹੋਵੇ ਇਸ ਸਭ ਲਈ ਤੁਹਾਨੂੰ ਪੈਨ ਕਾਰਡ ਜਮ੍ਹਾ ਕਰਨਾ ਹੋਵੇਗਾ।


ਅਜਿਹੇ 'ਚ ਪੈਨ ਕਾਰਡ 'ਚ ਤੁਹਾਡੀ ਫੋਟੋ ਦੇ ਨਾਲ-ਨਾਲ ਹਸਤਾਖਰ ਵੀ ਸਹੀ ਹੋਣੇ ਚਾਹੀਦੇ ਹਨ। ਜੇਕਰ ਮੰਨ ਲਓ ਕਿ ਪੈਨ ਕਾਰਡ ਵਿੱਚ ਦਿੱਤੀ ਗਈ ਤੁਹਾਡੀ ਫੋਟੋ ਜਾਂ ਹਸਤਾਖ਼ਰ ਸਹੀ ਨਹੀਂ ਹਨ ਜਾਂ ਇਸ ਵਿੱਚ ਕੋਈ ਗਲਤੀ ਹੈ, ਤਾਂ ਤੁਸੀਂ ਇਸਨੂੰ ਬਦਲ ਵੀ ਸਕਦੇ ਹੋ।


ਅਜਿਹੇ 'ਚ ਅੱਜ ਅਸੀਂ ਤੁਹਾਨੂੰ ਪੈਨ ਕਾਰਡ 'ਤੇ ਫੋਟੋ ਜਾਂ ਹਸਤਾਖਰ ਨੂੰ ਬਦਲਣ ਜਾਂ ਅਪਡੇਟ ਕਰਨ ਦਾ ਪੂਰਾ ਤਰੀਕਾ ਦੱਸ ਰਹੇ ਹਾਂ।



  • ਪੈਨ ਕਾਰਡ ਬਦਲਣ ਲਈ ਪਹਿਲਾਂ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ ਦੀ ਅਧਿਕਾਰਤ ਵੈੱਬਸਾਈਟ ਯਾਨੀ NDLS- https://www.onlineservices.nsdl.com/paam/endUserRegisterContact.html- 'ਤੇ ਜਾਓ।

  • ਇੱਥੇ ਜਾਣ 'ਤੇ ਤੁਹਾਨੂੰ 'ਅਪਲਾਈ ਔਨਲਾਈਨ' ਅਤੇ 'ਰਜਿਸਟਰਡ ਯੂਜ਼ਰ' ਦੋ ਵਿਕਲਪ ਦਿਖਾਈ ਦੇਣਗੇ। ਇੱਥੇ ਤੁਹਾਨੂੰ ਇਹ ਚੁਣਨਾ ਹੋਵੇਗਾ ਕਿ ਤੁਸੀਂ ਨਵੇਂ ਪੈਨ ਕਾਰਡ ਲਈ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਮੌਜੂਦਾ ਪੈਨ ਕਾਰਡ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ।

  • ਬਦਲਾਅ ਲਈ 'ਮੌਜੂਦਾ ਪੈਨ ਵਿੱਚ ਸੁਧਾਰ' ਦੀ ਚੋਣ ਕਰੋ ਅਤੇ ਇਸ 'ਤੇ ਕਲਿੱਕ ਕਰੋ।

  • ਇਸ ਤੋਂ ਬਾਅਦ ਤੁਹਾਨੂੰ ਕੈਟੇਗਰੀ ਦੀ ਕਿਸਮ ਚੁਣਨੀ ਹੈ, ਇਸ ਵਿੱਚ ਤੁਸੀਂ ਵਿਅਕਤੀਗਤ ਚੁਣਦੇ ਹੋ।

  • ਹੁਣ ਤੁਹਾਨੂੰ ਹੇਠਾਂ ਪੁੱਛੀ ਗਈ ਸਾਰੀ ਜਾਣਕਾਰੀ ਦੇਣੀ ਪਵੇਗੀ, ਫਿਰ ਕੈਪਚਾ ਕੋਡ ਦਰਜ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।

  • ਹੁਣ ਤੁਹਾਨੂੰ ਕੇਵਾਈਸੀ ਵਿਕਲਪ ਚੁਣਨਾ ਹੋਵੇਗਾ।

  • ਹੁਣ ਤੁਹਾਡੇ ਸਾਹਮਣੇ ਦੋ ਵਿਕਲਪ ਦਿਖਾਈ ਦੇਣਗੇ। ਫੋਟੋ ਮਿਸਮੈਚ ਅਤੇ ਦਸਤਖਤ ਮਿਸਮੈਚ। ਤੁਹਾਨੂੰ ਆਪਣੀ ਲੋੜ ਮੁਤਾਬਕ ਦੋਵਾਂ ਚੋਂ ਇੱਕ ਦੀ ਚੋਣ ਕਰਨੀ ਪਵੇਗੀ।

  • ਹੁਣ ਤੁਹਾਨੂੰ ਆਪਣੇ ਮਾਤਾ-ਪਿਤਾ ਦੀ ਸਾਰੀ ਜਾਣਕਾਰੀ ਦੇਣੀ ਹੋਵੇਗੀ ਅਤੇ ਉਸ ਤੋਂ ਬਾਅਦ ਨੈਕਸਟ ਬਟਨ 'ਤੇ ਕਲਿੱਕ ਕਰੋ।

  • ਸਾਰੀ ਜਾਣਕਾਰੀ ਦਰਜ ਕਰਨ ਤੋਂ ਬਾਅਦ ਉਪਭੋਗਤਾਵਾਂ ਨੂੰ ਆਈਡੀ ਪਰੂਫ ਸਮੇਤ ਕਈ ਹੋਰ ਦਸਤਾਵੇਜ਼ ਜਮ੍ਹਾ ਕਰਨੇ ਪੈਣਗੇ।

  • ਹੁਣ ਡਿਕਲਾਰੇਸ਼ਨ 'ਤੇ ਕਲਿੱਕ ਕਰੋ ਅਤੇ ਫਿਰ ਸਬਮਿਟ ਕਰੋ।

  • ਅਰਜ਼ੀ ਦੇ ਪ੍ਰਿੰਟਆਊਟ ਦੀ ਇੱਕ ਕਾਪੀ ਇਨਕਮ ਟੈਕਸ ਪੈਨ ਸੇਵਾ ਯੂਨਿਟ ਨੂੰ ਭੇਜੀ ਜਾਣੀ ਚਾਹੀਦੀ ਹੈ। ਰਸੀਦ ਨੰਬਰ ਰਾਹਾਂ ਐਪਲੀਕੇਸ਼ਨ ਨੂੰ ਟਰੈਕ ਕਰਨਾ ਸੰਭਵ ਹੈ।



ਇਹ ਵੀ ਪੜ੍ਹੋ: IPL Retention 2022: Mumbai Indians ਨੇ ਰੋਹਿਤ ਸ਼ਰਮਾ ਸਮੇਤ ਇਨ੍ਹਾਂ ਚਾਰ ਖਿਡਾਰੀਆਂ ਨੂੰ ਕੀਤਾ ਰਿਟੇਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904