ਪਾਨੀਪਤ: ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਸਮਾਲਖਾ ਦੇ ਰਹਿਣ ਵਾਲੇ ਵਿਨੋਦ ਨੂੰ ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਅਗਵਾ ਕਰ ਲਿਆ ਹੈ। ਅੱਤਵਾਦੀਆਂ ਨੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਵੀ ਕੀਤੀ ਹੈ। ਵਿਨੋਦ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰਾਲੇ ਨੂੰ ਟਵੀਟ ਤੇ ਪੱਤਰ ਲਿਖ ਕੇ ਮਦਦ ਦੀ ਮੰਗ ਕੀਤੀ ਹੈ।
ਵਿਨੋਦ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਨੋਦ ਮੋਜ਼ਾਮਬੀਕ ਦੇ ਪਾਲਮਾ ਸ਼ਹਿਰ ਵਿੱਚ ਮਿਲੇਨੀਅਮ ਮੋਟਰਜ਼ ਦੇ ਪੈਟਰੋਲ ਪੰਪ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ। ਫਿਰ ਅੱਤਵਾਦੀ ਸੰਗਠਨ ਅਲ ਸ਼ਬਾਬ ਨੇ 24 ਮਾਰਚ, 2021 ਨੂੰ ਪਾਲਮਾ ਸ਼ਹਿਰ 'ਤੇ ਹਮਲਾ ਕੀਤਾ। ਇਸ ਦੌਰਾਨ ਅੱਤਵਾਦੀਆਂ ਨੇ ਉੱਥੋਂ ਕਈ ਲੋਕਾਂ ਨੂੰ ਅਗਵਾ ਕਰ ਲਿਆ।
30 ਮਾਰਚ, 2021 ਨੂੰ ਵਿਨੋਦ ਦੇ ਪਰਿਵਾਰਕ ਮੈਂਬਰਾਂ ਨੂੰ ਲਾਪਤਾ ਹੋਣ ਦੀ ਜਾਣਕਾਰੀ ਮਿਲੀ। 20 ਅਪ੍ਰੈਲ, 2021 ਨੂੰ ਮਿਲੇਨੀਅਮ ਮੋਟਰਜ਼ ਨੇ ਵਿਨੋਦ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਤੇ ਦੱਸਿਆ ਕਿ ਵਿਨੋਦ ਸੁਰੱਖਿਅਤ ਹੈ। ਪਰ ਅੱਤਵਾਦੀਆਂ ਦੇ ਕਬਜ਼ੇ ਵਿਚ ਹੈ ਤੇ ਉਹ ਪੈਸੇ ਦੀ ਮੰਗ ਕਰ ਰਹੇ ਹਨ। ਵਿਨੋਦ ਦੀ ਪਤਨੀ ਨੇ ਸਰਕਾਰ ਨੂੰ ਆਪਣੇ ਪਤੀ ਨੂੰ ਘਰ ਲਿਆਉਣ ਦੀ ਬੇਨਤੀ ਕੀਤੀ ਹੈ।
ਵਿਨੋਦ ਦੀ ਪਤਨੀ ਨੇ ਦੱਸਿਆ ਕਿ ਵਿਨੋਦ ਸਣੇ ਹੋਰ ਕੰਪਨੀਆਂ ਦੇ ਅਧਿਕਾਰੀਆਂ ਨੂੰ ਅਗਵਾ ਕਰ ਲਿਆ ਗਿਆ ਸੀ। ਅੱਤਵਾਦੀਆਂ ਨੇ ਵਿਨੋਦ ਦੀ ਰਿਹਾਈ ਦੇ ਬਦਲੇ ਇੱਕ ਲੱਖ ਡਾਲਰ ਦੀ ਮੰਗ ਕੀਤੀ ਹੈ। ਉਨ੍ਹਾਂ ਪੀਐਮਓ ਤੇ ਗ੍ਰਹਿ ਮੰਤਰਾਲੇ ਸਣੇ ਸਬੰਧਤ ਵਿਭਾਗਾਂ ਨੂੰ ਟਵੀਟ ਕਰਕੇ ਮਦਦ ਦੀ ਅਪੀਲ ਕੀਤੀ। ਵਿਨੋਦ ਦੀ ਪਤਨੀ ਸੀਮਾ ਨੇ ਦੱਸਿਆ ਕਿ ਉਸ ਦਾ ਪਤੀ 2015 ਵਿੱਚ ਮੋਜ਼ਾਮਬੀਕ ਗਿਆ ਸੀ। 24 ਮਾਰਚ ਨੂੰ ਉਨ੍ਹਾਂ ਦੀ ਆਖਰੀ ਵਾਰ ਜਦੋਂ ਫੋਨ 'ਤੇ ਗੱਲ ਹੋਈ।
20 ਅਪ੍ਰੈਲ ਨੂੰ ਉਸ ਨੂੰ ਆਪਣੇ ਪਤੀ ਦੇ ਅਗਵਾ ਹੋਣ ਬਾਰੇ ਪਤਾ ਲੱਗਿਆ। ਉਦੋਂ ਤੋਂ ਹੀ ਉਹ ਆਪਣੇ ਪਤੀ ਨੂੰ ਰਿਹਾ ਕਰਨ ਲਈ ਸਰਕਾਰ ਤੇ ਦੂਤਘਰ ਨੂੰ ਬੇਨਤੀ ਕਰ ਰਹੀ ਹੈ, ਪਰ ਅਜੇ ਤੱਕ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਵਿਨੋਦ ਦੀ ਪਤਨੀ ਨੇ ਪ੍ਰਧਾਨ ਮੰਤਰੀ ਤੋਂ ਆਪਣੇ ਪਤੀ ਨੂੰ ਰਿਹਾ ਕਰਵਾਉਣ 'ਚ ਮਦਦ ਦੀ ਅਪੀਲ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin