ਨਵੀਂ ਦਿੱਲੀ: ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਵਿੱਤੀ ਸਾਲ 2021-22 ਦਾ ਬਜ਼ਟ ਪਹਿਲੀ ਫਰਵਰੀ ਨੂੰ ਸਵੇਰੇ 11 ਵਜੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰਨਗੇ। ਦੋ ਹਿੱਸਿਆਂ 'ਚ ਹੋਣ ਵਾਲਾ ਇਹ ਬਜਟ ਸੈਸ਼ਨ 8 ਅਪ੍ਰੈਲ ਤਕ ਚੱਲੇਗਾ।
ਪਹਿਲਾ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋਕੇ 15 ਫਰਵਰੀ ਤਕ ਤੇ ਦੂਜਾ ਸੇਸ਼ਨ 8 ਮਾਰਚ ਤੋਂ 8 ਅਪ੍ਰੈਲ ਤਕ ਚੱਲੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ 29 ਜਨਵਰੀ ਨੂੰ ਸਵੇਰੇ 11 ਵਜੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ। ਵੱਖ-ਵੱਖ ਸਟੈਂਡਿੰਗ ਕਮੇਟੀਆਂ ਨੂੰ ਮੰਤਰਾਲਿਆਂ ਤੇ ਵਿਭਾਗਾਂ ਦੀਆਂ ਗਰਾਟਾਂ ਤਿਆਰ ਕਰਨ ਦਾ ਸਮਾਂ ਦੇਣ ਲਈ 15 ਫਰਵਰੀ ਨੂੰ ਸੰਸਦ ਦੀ ਕਾਰਵਾਈ ਮੁਲਤਵੀ ਕੀਤੀ ਜਾਵੇਗੀ ਤੇ 8 ਮਾਰਚ ਨੂੰ ਮੁੜ ਸ਼ੁਰੂ ਕੀਤੀ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ