ਸੋਮਵਾਰ ਨੂੰ ਵਿਸ਼ੇਸ਼ ਸੈਸ਼ਨ ਦੀ ਸੁਰੂਆਤ ਦੇ ਨਾਲ ਹੀ ਪੁਰਾਣੇ ਇਤਿਹਾਸਿਕ ਸੰਸਦ ਦੀ ਆਖ਼ਰੀ ਕਾਰਵਾਈ ਹੋਈ ਤੇ ਜਿਸ ਤੋਂ ਬਾਅਦ ਅਗਲੀਆਂ ਕਾਰਵਾਈ ਨਵੀਂ ਸੰਸਦ ਵਿੱਚ ਕੀਤੀ ਜਾਵੇਗੀ। ਨਵੇਂ ਸੰਸਦ ਵਿੱਚ ਕਾਰਵਾਈ ਜਾਣ ਨਾਲ ਕਾਫ਼ੀ ਚਰਚਾ ਹੋ ਰਹੀ ਹੈ ਤੇ ਪੁਰਾਣੀ ਸੰਸਦ ਦੇ ਬਾਰੇ ਵਿੱਚ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨਵਾਂ ਸੰਸਦ ਭਵਨ ਕਿੰਨਾ ਵੱਡਾ ਹੈ ਤੇ ਹੁਣ ਨਵੇਂ ਸੰਸਦ ਭਵਨ ਵਿੱਚ ਕਿਸ ਤਰ੍ਹਾਂ ਨਾਲ ਕੰਮ ਹੋਵੇਗਾ। ਜਦੋਂ ਵੀ ਦੇਸ਼ ਦੀ ਸੰਸਦ ਦੀ ਗੱਲ ਹੁੰਦੀ ਹੈ ਤਾਂ ਅਕਸਰ ਲੋਕ ਸੰਸਦ ਦੀ ਕੈਂਟੀਨ ਦੀ ਗੱਲ ਕਰਦੇ ਹਨ।


ਦਰਅਸਲ, ਸੰਸਦ ਦੀ ਕੈਂਟੀਨ ਵਿੱਚ ਕਾਫ਼ੀ ਸਸਤਾ ਖਾਣਾ ਮਿਲਦਾ ਹੈ ਤੇ ਇਸ ਦੇ ਰੇਟਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਰਹਿ-ਰਹਿ ਕੇ ਛਿੜਦੀ ਰਹਿੰਦੀ ਹੈ। ਅਜਿਹੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਸੰਸਦ ਵਿੱਚ ਕਿਹੜੀ ਚੀਜ਼ ਕਿੰਨੀ ਸਸਤੀ ਤੇ ਮਹਿੰਗੀ ਮਿਲਦੀ ਹੈ।


ਜ਼ਿਕਰ ਕਰ ਦਈਏ ਕਿ ਸੰਸਦ ਦੀ ਕੈਂਟੀਨ ਵਿੱਚ 2021 'ਚ ਨਵੇਂ ਰੇਟ ਲਾਗੂ ਕੀਤੇ ਗਏ ਸੀ ਜਿਸ ਤੋਂ ਬਾਅਦ ਕਈ ਚੀਜ਼ਾਂ ਦੇ ਰੇਟ ਵਧਾਏ ਗਏ ਸਨ ਜਿਵੇਂ ਕਿ ਪਹਿਲਾਂ ਰੋਟੀ 2 ਰੁਪਏ ਮਿਲਦੀ ਸੀ ਜਿਸ ਨੂੰ ਵਧਾ ਕੇ 3 ਰੁਪਏ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਚਿਕਨ, ਮਟਨ ਦੇ ਰੇਟ ਵੀ ਪਹਿਲਾਂ ਤੋਂ ਵਧਾ ਦਿੱਤੇ ਗਏ ਸੀ। ਇਸ ਖ਼ਬਰ ਦੇ ਨਾਲ ਅਸੀਂ ਰੇਟ ਲਿਸਟ ਨੱਥੀ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਇਸ ਦੇ ਰੇਟਾਂ ਬਾਰੇ ਸਪੱਸ਼ਟ ਜਾਣਕਾਰੀ ਮਿਲ ਸਕੇ।





ਜਿਵੇਂ ਕਿ ਆਲੂ ਬੋਂਡਾ 10 ਰੁਪਏ, ਰੋਟੀ 3 ਰੁਪਏ, ਦਹੀਂ 10 ਰੁਪਏ, ਡੋਸਾ 30 ਰੁਪਏ, ਲੈਮਨ ਰਾਈਸ 30 ਰੁਪਏ, ਮਟਨ ਬਿਰਿਆਨੀ 150 ਰੁਪਏ, ਮਟਨ ਕਰੀ 125 ਰੁਪਏ, ਆਮਲੇਟ 20 ਰੁਪਏ, ਖੀਰ 30 ਰੁਪਏ, ਉਪਮਾ 25 ਰੁਪਏ, ਸੂਪ 25 ਰੁਪਏ, ਸਮੋਸਾ 10 ਰੁਪਏ, ਕਚੋਰੀ 15 ਰੁਪਏ, ਪਨੀਰ ਪਕੌੜਾ 50 ਰੁਪਏ ਵਿੱਚ ਮਿਲਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।