ਨਵੀਂ ਦਿੱਲੀ: ਸੰਸਦ ਦਾ ਮੌਨਸੂਨ ਸੈਸ਼ਨ 14 ਸਤੰਬਰ ਤੋਂ 1 ਅਕਤੂਬਰ ਤੱਕ ਹੋਵੇਗਾ। ਕੋਵੀਡ -19 ਮਹਾਮਾਰੀ ਦੇ ਕਾਰਨ ਇਸ ਵਾਰ ਸੈਸ਼ਨ ਆਮ ਨਾਲੋਂ ਵੱਖਰਾ ਹੋਏਗਾ।ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਕਈ ਨਵੇਂ ਢੰਗ ਤਰੀਕੇ ਵਰਤੇ ਜਾਣਗੇ। ਜਿਵੇਂ ਲੋਕ ਸਭਾ ਅਤੇ ਰਾਜ ਸਭਾ ਦੇ ਚੈਂਬਰਸ ਅਤੇ ਗੈਲਰੀ ਦਾ ਮੈਂਬਰਾਂ ਨੂੰ ਬਿਠਾਉਣ ਦੇ ਲਈ ਇਸਤਮਾਲ ਕਰਨਾ ਆਦਿ।


ਇਹ ਵੀ ਪੜ੍ਹੋ:Unlock 4: ਪਹਿਲੀ ਸਤੰਬਰ ਤੋਂ ਅਨਲੌਕ 4.0, ਕੀ ਖੁੱਲ੍ਹਣਗੇ ਸਕੂਲ-ਕਾਲਜ ਤੇ ਸਿਨੇਮਾ ਹਾਲ, ਜਾਣੋ ਆਪਣੇ ਸਵਾਲਾਂ ਦੇ ਜਵਾਬ?

ਰਾਜ ਸਭਾ ਸਕੱਤਰੇਤ ਦੇ ਅਨੁਸਾਰ, ਉਪਰਲੇ ਸਦਨ ਦੇ ਮੈਂਬਰਾਂ ਨੂੰ ਸੈਸ਼ਨ ਦੌਰਾਨ ਦੋਵਾਂ ਚੈਂਬਰਾਂ ਅਤੇ ਗੈਲਰੀਆਂ ਵਿੱਚ ਬਿਠਾਇਆ ਜਾਵੇਗਾ। 1952 ਤੋਂ ਬਾਅਦ ਭਾਰਤੀ ਸੰਸਦ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਅਜਿਹੀ ਵਿਵਸਥਾ ਲਾਗੂ ਹੋਏਗੀ, ਜਿਥੇ 60 ਮੈਂਬਰ ਚੈਂਬਰ ਵਿਚ ਅਤੇ 51 ਰਾਜ ਸਭਾ ਦੀਆਂ ਗੈਲਰੀਆਂ ਵਿਚ ਅਤੇ ਬਾਕੀ 132 ਲੋਕ ਸਭਾ ਦੇ ਚੈਂਬਰ ਵਿਚ ਬੈਠਣਗੇ।