ਨਵੀਂ ਦਿੱਲੀ: ਸਰਕਾਰ ਨੇ ਕਿਹਾ ਹੈ ਕਿ ਇਸ ਵਾਰ ਸੰਸਦ ਦਾ ਕੋਈ ਸਰਦ ਰੁੱਤ ਸੈਸ਼ਨ ਨਹੀਂ ਹੋਵੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਲਹਾਦ ਜੋਸ਼ੀ ਨੇ ਕਿਹਾ ਹੈ ਕਿ ਸਾਰੀਆਂ ਪਾਰਟੀਆਂ ਕੋਵੀਡ ਦੇ ਫੈਲਣ ਤੋਂ ਬਚਣ ਲਈ ਸੈਸ਼ਨ ਨੂੰ ਰੱਦ ਕਰਨ ਦੀ ਹਮਾਇਤ ਕਰਦੀਆਂ ਹਨ। ਹੁਣ ਸਿੱਧਾ ਜਨਵਰੀ 'ਚ ਬਜਟ ਸੈਸ਼ਨ ਹੋਏਗਾ।



ਜੋਸ਼ੀ ਨੇ ਇਸ ਗੱਲ ਦੀ ਪੁਸ਼ਟੀ ਇੱਕ ਪੱਤਰ ਰਾਹੀਂ ਕੀਤੀ ਜੋ ਉਨ੍ਹਾਂ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਜਵਾਬ ਵਜੋਂ ਲਿਖਿਆ ਸੀ।ਚੌਧਰੀ ਨੇ ਵਿਵਾਦਪੂਰਨ ਨਵੇਂ ਖੇਤੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਸੈਸ਼ਨ ਦੀ ਮੰਗ ਕੀਤੀ ਸੀ।ਕਿਸਾਨ ਦਿੱਲੀ ਦੀਆਂ ਹੱਦਾਂ ਤੇ ਲਗਾਤਾਰ ਡਟੇ ਹੋਏ ਹਨ।ਜੋਸ਼ੀ ਨੇ ਜਵਾਬ ਦਿੱਤਾ ਕਿ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾਣ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਕੋਵਿਡ ਕਾਰਨ ਸੈਸ਼ਨ ਨਹੀਂ ਬੁਲਾਇਆ ਜਾਵੇਗਾ।