ਦਿੱਲੀ ਤੋਂ ਅਮਰੀਕਾ ਜਾ ਰਹੇ ਏਅਰ ਇੰਡੀਆ ਦੇ ਜਹਾਜ਼ 'ਚ ਇਕ ਪੈਸੇਂਜਰ ਦੀ ਯਾਤਰਾ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਫਲਾਈਟ ਨੂੰ ਵਾਪਸ ਰਾਜਧਾਨੀ ਲਿਆਂਦਾ ਗਿਆ। ਦਿੱਲੀ ਏਅਰਪੋਰਟ ਤੋਂ ਉਡਾਨ ਭਰਨ ਦੇ ਤਿੰਨ ਘੰਟਿਆਂ ਬਾਅਦ ਜਹਾਜ਼ ਵਾਪਸ ਪਰਤ ਆਇਆ।
ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਫਲਾਈਟ ਦਿੱਲੀ ਤੋਂ ਅਮਰੀਕਾ ਦੇ ਨੈਵਾਰਕ ਜਾ ਰਹੀ ਸੀ। ਫਲਾਈਟ ਦੇ ਉਡਾਨ ਭਰਨ ਤੋਂ 3 ਘੰਟਿਆਂ ਬਾਅਦ ਜਹਾਜ਼ 'ਚ ਮੈਡੀਕਲ ਐਮਰਜੈਂਸੀ ਸਾਹਮਣੇ ਆਈ।
ਏਅਰਪੋਰਟ ਦੇ ਡਾਕਟਰਾਂ ਦੀ ਇਕ ਟੀਮ ਜਹਾਜ਼ 'ਚ ਪਹੁੰਚੀ। ਪੂਰੀ ਸਾਵਧਾਨੀ ਨਾਲ ਜਾਂਚ ਕਰਨ ਤੋਂ ਬਾਅਦ ਪੈਸੇਂਜਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੈਸੇਂਜਰ ਅਮਰੀਕੀ ਨਾਗਰਿਕ ਸੀ। ਉਹ ਆਪਣੀ ਪਤਨੀ ਨਾਲ ਟ੍ਰੈਵਲ ਕਰ ਰਿਹਾ ਸੀ।
ਏਅਰਪੋਰਟ ਦੇ ਇਕ ਅਧਿਕਾਰੀ ਨੇ ਦੱਸਿਆ 4 ਦਸੰਬਰ ਨੂੰ ਦਿੱਲੀ ਤੋਂ ਨੈਵਾਰਕ ਜਾਣ ਵਾਲੀ ਉਡਾਨ ਸੰਖਿਆ ਏਆਈ-105 ਵਾਪਸ ਪਰਤ ਆਈ। ਉਡਾਨ ਦੌਰਾਨ ਇਕ ਪੁਰਸ਼ ਯਾਤਰੀ ਦੀ ਮੌਤ ਤੋਂ ਬਾਅਦ ਅਜਿਹਾ ਕਰਨਾ ਪਿਆ। ਇਹ ਅਮਰੀਕੀ ਨਾਗਰਿਕ ਸੀ। ਉਹ ਆਪਣੀ ਪਤਨੀ ਨਾਲ ਨੈਵਾਰਕ ਜਾ ਰਿਹਾ ਸੀ।
ਇਹ ਵੀ ਪੜ੍ਹੋ : ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਗਏ ਠੇਕਾ ਕਾਮੇ ਪੁਲਿਸ ਹਿਰਾਸਤ 'ਚ
SGPC ਨੇ ਖਾਲਸਾ ਸਿਰਜਣਾ ਦਿਵਸ ਲਈ ਸੰਗਤਾਂ ਤੋਂ ਮੰਗੀਆਂ ਅਰਜ਼ੀਆਂ, ਏਨੀ ਤਰੀਕ ਤਕ ਜਮ੍ਹਾਂ ਕਰਵਾਓ ਪਾਸਪੋਰਟ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904