Punjab News:  ਅੱਜ ਯਾਨੀ ਬੁੱਧਵਾਰ ਨੂੰ ਜੇਕਰ ਤੁਸੀਂ ਦਿੱਲੀ ਤੋਂ ਲੁਧਿਆਣਾ ਆ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜਰੂਰੀ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਅੱਜ ਖੰਨਾ ਪਹੁੰਚਣ ਤੋਂ ਪਹਿਲਾਂ ਰੂਟ ਪਲਾਨ ਬਦਲ ਦਿੱਤਾ ਗਿਆ ਹੈ। ਬੁੱਧਵਾਰ ਨੂੰ ਰਾਜਪੁਰਾ ਤੋਂ ਲੁਧਿਆਣਾ ਤੱਕ 86 ਕਿਲੋਮੀਟਰ ਲੰਬੇ ਕੌਮੀ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ, ਜਦਕਿ ਜਲੰਧਰ ਤੋਂ ਦਿੱਲੀ ਤੱਕ ਆਵਾਜਾਈ ਆਮ ਵਾਂਗ ਜਾਰੀ ਰਹੇਗੀ। ਦਿੱਲੀ ਤੋਂ ਆਉਣ ਵਾਲੇ ਵਾਹਨ ਰਾਜਪੁਰਾ ਤੋਂ ਚੰਡੀਗੜ੍ਹ ਰੋਡ ਰਾਹੀਂ ਬਨੂੜ, ਖਰੜ, ਸਮਰਾਲਾ ਹੁੰਦੇ ਹੋਏ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਨਿਕਲਣਗੇ। ਗੋਬਿੰਦਗੜ੍ਹ ਤੋਂ ਆਉਣ ਵਾਲੇ ਵਾਹਨ ਅਮਲੋਹ, ਭਾਦਸੋਂ ਤੋਂ ਹੁੰਦੇ ਹੋਏ ਨਾਭਾ, ਮਲੇਰਕੋਟਲਾ, ਲੁਧਿਆਣਾ ਨੂੰ ਜਾਣਗੇ।


ਦੱਖਣੀ ਬਾਈਪਾਸ 'ਤੇ ਲੁਧਿਆਣਾ ਤੋਂ ਆਉਣ ਵਾਲੇ ਵਾਹਨਾਂ ਨੂੰ ਟਿੱਬਾ ਰੋਡ ਤੋਂ ਮੋੜ ਦਿੱਤਾ ਜਾਵੇਗਾ
ਲੁਧਿਆਣਾ ਤੋਂ ਦੋਰਾਹਾ-ਰੋਪੜ ਜਾਣ ਵਾਲੇ ਦੱਖਣੀ ਬਾਈਪਾਸ 'ਤੇ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਲੁਧਿਆਣਾ ਤੋਂ ਆਉਣ ਵਾਲੇ ਵਾਹਨਾਂ ਨੂੰ ਟਿੱਬਾ ਰੋਡ ਤੋਂ ਮੋੜ ਕੇ ਦੋਰਾਹਾ ਦੀ ਬਜਾਏ ਸਾਹਨੇਵਾਲ ਰਾਹੀਂ ਆਉਣਾ ਪਵੇਗਾ।
ਪਟਿਆਲਾ ਤੋਂ ਆਉਣ ਵਾਲੀ ਟਰੈਫਿਕ ਨੂੰ ਲੁਧਿਆਣਾ-ਮੋਗਾ ਰਾਹੀਂ ਸੰਗਰੂਰ-ਮਾਲੇਰਕੋਟਲਾ ਦੇ ਰਸਤੇ ਡਾਇਵਰਟ ਕੀਤਾ ਜਾਵੇਗਾ।
ਲੁਧਿਆਣਾ-ਖਰੜ ਕੌਮੀ ਮਾਰਗ ’ਤੇ ਰੋਪੜ ਤੋਂ ਆਉਣ ਵਾਲੀ ਟਰੈਫਿਕ ਸਿੱਧੀ ਲੁਧਿਆਣਾ ਵੱਲ ਜਾ ਸਕੇਗੀ। ਨੀਲੋ-ਦੋਰਾਹਾ ਦੇ ਰਸਤੇ ਵਿਚ ਕਿਸੇ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਖੰਨਾ ਵਿੱਚ ਲਿੰਕ ਸੜਕਾਂ ਰਾਹੀਂ ਵਾਹਨਾਂ ਦਾ ਦਾਖਲਾ ਬੰਦ ਰਹੇਗਾ। ਮਲੇਰਕੋਟਲਾ ਤੋਂ ਖੰਨਾ ਆਉਣ ਵਾਲੀ ਟਰੈਫਿਕ ਮਾਲੇਰਕੋਟਲਾ ਤੋਂ ਹੀ ਬੰਦ ਰਹੇਗੀ, ਟਰੈਫਿਕ ਪਟਿਆਲਾ ਤੋਂ ਹੋ ਕੇ ਲੰਘੇਗੀ। ਲਲਹੇੜੀ ਰੋਡ ਤੋਂ ਖੰਨਾ ਨੂੰ ਆਉਣ ਵਾਲੀ ਆਵਾਜਾਈ ਪਿੰਡ ਲਲਹੇੜੀ ਤੋਂ ਬੰਦ ਰਹੇਗੀ।
ਖੰਨਾ 'ਚ ਸਮਰਾਲਾ ਤੋਂ ਆਉਣ ਵਾਲੀ ਟਰੈਫਿਕ ਦੀ ਕੋਈ ਐਂਟਰੀ ਨਹੀਂ ਹੋਵੇਗੀ। ਅਮਲੋਹ ਤੋਂ ਆਉਣ ਵਾਲੀ ਟਰੈਫਿਕ ਨੂੰ ਅਮਲੋਹ ਤੋਂ ਪਟਿਆਲਾ ਵਾਇਆ ਡਾਇਵਰਟ ਕੀਤਾ ਜਾਵੇਗਾ।


 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।