iPhone Theft: ਜਹਾਜ਼ 'ਚੋਂ ਹੀ ਚੋਰੀ ਹੋ ਗਿਆ ਆਈਫੋਨ, ਮੱਚਿਆ ਹੜਕੰਪ, ਪਾਇਲਟ ਸਣੇ ਪੂਰੇ ਸਟਾਫ ਦੀ ਗਈ ਨੌਕਰੀ
iPhone theft in Indonesian airlines: ਇੰਡੋਨੇਸ਼ੀਆ ਦੇ ਇੱਖ ਜਹਾਜ਼ ਵਿੱਚ ਯਾਤਰੀ ਦੇ ਆਈਫੋਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਹੜਕੰਪ ਮੱਚ ਗਿਆ। ਮਾਮਲਾ ਇੰਨਾ ਵਧ ਗਿਆ ਕਿ ਜਾਂਚ ਤੋਂ ਬਾਅਦ ਪਾਇਲਟ ਸਮੇਤ ਪੂਰੇ...

iPhone theft in Indonesian airlines: ਇੰਡੋਨੇਸ਼ੀਆ ਦੇ ਇੱਖ ਜਹਾਜ਼ ਵਿੱਚ ਯਾਤਰੀ ਦੇ ਆਈਫੋਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਹੜਕੰਪ ਮੱਚ ਗਿਆ। ਮਾਮਲਾ ਇੰਨਾ ਵਧ ਗਿਆ ਕਿ ਜਾਂਚ ਤੋਂ ਬਾਅਦ ਪਾਇਲਟ ਸਮੇਤ ਪੂਰੇ ਚਾਲਕ ਦਲ ਦੇ ਮੈਂਬਰਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ। ਇਹ ਖਬਰ ਦੀ ਚਰਚਾ ਦੁਨੀਆ ਭਰ ਵਿੱਚ ਹੋ ਰਹੀ ਹੈ।
ਦਰਅਸਲ ਇੰਡੋਨੇਸ਼ੀਆ ਦੀ ਗਰੁੜ ਏਅਰਲਾਈਨਜ਼ ਦੀ ਇੱਕ ਫਲਾਈਟ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਉਡਾਣ ਦੌਰਾਨ ਇੱਕ ਯਾਤਰੀ ਦਾ ਆਈਫੋਨ ਗਾਇਬ ਹੋ ਗਿਆ। ਯਾਤਰੀ ਮਾਈਕਲ ਤਾਜੇਂਡਾਰਾ 6 ਜੂਨ ਨੂੰ ਜਕਾਰਤਾ ਤੋਂ ਮੈਲਬਰਨ ਜਾ ਰਿਹਾ ਸੀ। ਉਸ ਨੇ ਦੋਸ਼ ਲਗਾਇਆ ਕਿ ਉਸ ਨੇ ਆਪਣਾ ਫੋਨ ਸੀਟ ਦੇ ਪਿੱਛੇ ਪਾਕੇਟ ਵਿੱਚ ਰੱਖਿਆ ਸੀ, ਪਰ ਸੀਟ ਬਦਲਣ ਤੋਂ ਬਾਅਦ ਜਦੋਂ ਉਹ ਦੁਬਾਰਾ ਵੇਖਣ ਗਿਆ ਤਾਂ ਫੋਨ ਉੱਥੇ ਨਹੀਂ ਸੀ।
ਇਸ ਮਗਰੋਂ ਫੋਨ ਲੱਭਣ ਲਈ ਤਾਜੇਂਡਾਰਾ ਨੇ ਐਪਲ ਦੇ 'ਫਾਈਂਡ ਮਾਈ ਆਈਫੋਨ' ਫੀਚਰ ਦੀ ਵਰਤੋਂ ਕੀਤੀ। ਟ੍ਰੈਕਿੰਗ ਦੌਰਾਨ ਉਸ ਦੇ ਆਈਫੋਨ ਦਾ ਸਿਗਨਲ ਮੈਲਬਰਨ ਦੇ ਸਾਊਥਬੈਂਕ ਪ੍ਰੋਮੇਨੇਡ ਦੇ ਨੇੜੇ ਮਿਲਿਆ, ਜੋ ਮਰਕਿਊਰ ਹੋਟਲ ਦੇ ਬਹੁਤ ਨੇੜੇ ਹੈ। ਇਹ ਉਹ ਹੋਟਲ ਸੀ ਜਿੱਥੇ ਉਸ ਸਮੇਂ ਫਲਾਈਟ ਦੇ ਸਾਰੇ ਚਾਲਕ ਦਲ ਦੇ ਮੈਂਬਰ ਠਹਿਰੇ ਹੋਏ ਸਨ। ਆਈਫੋਨ ਦੀ ਲੋਕੇਸ਼ਨ ਟ੍ਰੈਕ ਕਰਦੇ ਸਮੇਂ ਸਿਗਨਲ ਈਵਾਨ ਵਾਕਰ ਬ੍ਰਿਜ ਵੱਲ ਗਿਆ ਤੇ ਬਾਅਦ ਵਿੱਚ ਯਾਰਾ ਨਦੀ ਤੱਕ ਜਾ ਕੇ ਖਤਮ ਹੋ ਗਿਆ। ਇਹ ਸਿੱਟਾ ਕੱਢਿਆ ਗਿਆ ਕਿ ਫੋਨ ਹੋਟਲ ਦੇ ਆਲੇ-ਦੁਆਲੇ ਹੀ ਸੀ ਤੇ ਫਿਰ ਇਸ ਨੂੰ ਨਦੀ ਵਿੱਚ ਸੁੱਟ ਦਿੱਤਾ ਗਿਆ। ਇਸ ਨਾਲ ਸ਼ੱਕ ਦੀ ਸੂਈ ਫਲਾਈਟ ਕਰੂ ਵੱਲ ਘੁੰਮ ਗਈ।
ਮਾਈਕਲ ਤਾਜੇਂਡਾਰਾ ਨੇ ਇੰਸਟਾਗ੍ਰਾਮ 'ਤੇ ਇਸ ਪੂਰੀ ਘਟਨਾ ਨੂੰ ਵਿਸਥਾਰ ਵਿੱਚ ਸਾਂਝਾ ਕੀਤਾ। ਉਸ ਨੇ ਫਾਈਂਡ ਮਾਈ ਆਈਫੋਨ ਦੇ ਸਕ੍ਰੀਨਸ਼ਾਟ ਵੀ ਪੋਸਟ ਕੀਤੇ ਤੇ ਕਿਹਾ ਕਿ ਇਹ ਸਿਰਫ ਇੱਕ ਫੋਨ ਦਾ ਮਾਮਲਾ ਨਹੀਂ, ਸਗੋਂ ਯਾਤਰੀਆਂ ਦੀ ਸੁਰੱਖਿਆ ਦਾ ਵੀ ਸਵਾਲ ਹੈ। ਉਸ ਨੇ ਲੋਕਾਂ ਨੂੰ ਇਹ ਸਟੋਰੂ ਸਾਂਝੀ ਕਰਨ ਦੀ ਅਪੀਲ ਕੀਤੀ। ਇਸ ਮਗਰੋਂ ਗਰੁੜਾ ਇੰਡੋਨੇਸ਼ੀਆ ਦੇ ਬਿਜਨੈਸ ਮੁਖੀ ਐਡੇ ਆਰ. ਸੁਸਾਰਦੀ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਉਸ ਫਲਾਈਟ ਦੇ ਸਾਰੇ ਕਰੂ ਮੈਂਬਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਜਦੋਂ ਤੱਕ ਇਸ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਨਹੀਂ ਆਉਂਦੀ, ਉਹ ਡਿਊਟੀ 'ਤੇ ਵਾਪਸ ਨਹੀਂ ਆਉਣਗੇ।
ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਉਹ ਯਾਤਰੀ ਦੇ ਸੰਪਰਕ ਵਿੱਚ ਹਨ ਤੇ ਉਸ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਕੰਪਨੀ ਨੇ ਮੈਲਬਰਨ ਵਿੱਚ ਇੱਕ ਪ੍ਰਤੀਨਿਧੀ ਵੀ ਭੇਜਿਆ ਹੈ, ਜੋ ਯਾਤਰੀ ਨੂੰ ਪੁਲਿਸ ਰਿਪੋਰਟ ਦਰਜ ਕਰਵਾਉਣ ਵਿੱਚ ਸਹਾਇਤਾ ਕਰੇਗਾ। ਏਅਰਲਾਈਨ ਨੇ ਇਸ ਘਟਨਾ ਲਈ ਰਸਮੀ ਤੌਰ 'ਤੇ ਮੁਆਫੀ ਵੀ ਮੰਗੀ ਹੈ। ਏਅਰਲਾਈਨ ਨੇ ਇਹ ਵੀ ਕਿਹਾ ਕਿ ਜਿਵੇਂ ਹੀ ਗੁੰਮ ਹੋਏ ਫੋਨ ਬਾਰੇ ਜਾਣਕਾਰੀ ਮਿਲੀ, ਚਾਲਕ ਦਲ ਦੇ ਮੈਂਬਰਾਂ ਨੇ ਤੈਅ ਮਾਪਦੰਡਾਂ ਅਨੁਸਾਰ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ। ਯਾਨੀ ਏਅਰਲਾਈਨ ਨੇ ਅਧਿਕਾਰਤ ਤੌਰ 'ਤੇ ਸਪੱਸ਼ਟ ਕੀਤਾ ਹੈ ਕਿ ਚਾਲਕ ਦਲ ਨੇ ਸ਼ੁਰੂਆਤੀ ਜਾਂਚ ਵਿੱਚ ਐਸਓਪੀ ਦੀ ਪਾਲਣਾ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















