ਤਾਮਲਿਨਾਡੂ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਆਰਐਸਐਸ ਆਗੂ ਦੇ ਘਰ ਤੇ ਤਿੰਨ ਪੈਟਰੋਲ ਬੰਬਾਂ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਪੱਟਾਨਾੜੀ ਇਲਾਕੇ ਦੀ ਹੈ। ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਣ ਤੋਂ ਬਾਅਗ ਪਤਾ ਲੱਗਿਆ ਕਿ ਕਿਵੇਂ ਵਿਅਕਤੀ ਬੜੀ ਆਸਾਨੀ ਨਾਲ ਪੈਟਰੋਲ ਬੰਬ ਸੁੱਟ ਕੇ ਫ਼ਰਾਰ ਹੋ ਜਾਂਦਾ ਹੈ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਜ਼ਿਕਰ ਕਰ ਦਈਏ ਕਿ ਸੂਬੇ ਵਿੱਚ ਆਰਐਸਐਸ ਮੈਂਬਰਾਂ ਨੂੰ ਲਗਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਇੱਕ ਦਿਨ ਵਿੱਚ ਇਹੋ ਜਿਹੀ ਦੂਜੀ ਘਟਨਾ ਹੈ ਇਸ ਤੋਂ ਪਹਿਲਾਂ ਚੇੱਨਈ ਵਿੱਚ ਆਰਐੱਸਐੱਸ ਨੇਤਾ ਦੇ ਘਰ 'ਤੇ ਪੈਟਰੋਲ ਬੰਬ ਸੁੱਟਿਆ ਗਿਆ ਸੀ।
ਸੀਸੀਟੀਵੀ ਵਿੱਚ ਪੂਰੀ ਘਟਨਾ ਕੈਦ
ਪੈਟਰੋਲ ਬੰਬ ਸੁੱਟਣ ਦੀ ਪੂਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਤਸਵੀਰਾਂ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਆਗੂ ਦੇ ਘਰ ਵੱਲ ਇੱਕ ਵਿਅਕਤੀ ਭੱਜਿਆ ਆ ਰਿਹਾ ਹੈ ਤੇ ਉਸ ਦੇ ਹੱਥ ਵਿੱਚ ਤਿੰਨ ਪੈਟਰੋਲ ਬੰਬ ਹਨ ਜਿਸ ਤੋਂ ਬਾਅਦ ਉਹ ਵਾਰੀ-ਵਾਰੀ ਬੰਬ ਘਰ ਵੱਲ ਸੁੱਟਦਾ ਹੈ ਤੇ ਬੜੀ ਹੀ ਆਸਾਨੀ ਨਾਲ ਉੱਥੋਂ ਫ਼ਰਾਰ ਹੋ ਜਾਂਦਾ ਹੈ।
PFI ਦੇ ਟਿਕਾਣਿਆਂ ਤੇ ਰੇਡ ਤੋਂ ਬਾਅਦ ਵਧੀਆਂ ਵਾਰਦਾਤਾਂ
ਪਾਪੂਲਰ ਫਰੰਟ ਆਫ਼ ਇੰਡੀਆ ਦੇ 15 ਸੂਬਿਆਂ ਵਿੱਚ 93 ਟਿਕਾਣਿਆ ਤੇ ਐਨਆਈਏ ਤੇ ਈਡੀ ਵੱਲੋਂ ਸਾਂਝੀ ਰੇਡ ਕੀਤੀ ਗਈ ਜਿਸ ਤੋਂ ਬਾਅਦ ਦੱਖਣੀ ਭਾਰਤ ਵਿੱਚ ਖਾਸ ਕਰਕੇ ਇਹੋ ਜਿਹੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ। ਤਾਮਿਲਨਾਡੂ ਹੀ ਨਹੀਂ ਕੇਰਲ ਵਿੱਚ ਵੀ ਭਾਜਪਾ ਤੇ ਆਰਐਸਐਸ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜ਼ਿਕਰ ਕਰ ਦਈਏ ਕਿ ਪੀਐਫ਼ਏ ਦੇ ਟਿਕਾਣਿਆਂ ਤੇ ਛਾਪਮਾਰੀ ਤੋਂ ਬਾਅਦ ਕੇਰਲਾ ਵਿੱਚ ਬੱਸਾਂ ਤੇ ਗੱਡੀਆਂ ਦੀ ਭੰਨਤੋੜ ਕੀਤੀ ਗਈ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਕੱਚੇ ਤੇਲ ਵਿੱਚ ਗਿਰਾਵਟ ਤੋਂ ਬਾਅਦ ਸਸਤਾ ਹੋਇਆ ਤੇਲ ?
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।