Petrol-Diesel Price: ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਇਸ ਮਹੀਨੇ 4 ਮਈ ਤੋਂ ਬਾਅਦ ਅੱਜ 14ਵੀਂ ਵਾਰ ਵਾਧਾ ਦਰਜ ਕੀਤਾ ਗਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 24 ਪੈਸੇ ਤੇ ਡੀਜ਼ਲ ਦੀ ਕੀਮਤ 29 ਪੈਸੇ ਪ੍ਰਤੀ ਲੀਟਰ ਵਧ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਕੋਈ ਵਾਧਾ ਨਹੀਂ ਹੋਇਆ ਸੀ। ਅੱਜ ਦਿੱਲੀ 'ਚ ਇੱਕ ਲੀਟਰ ਪੈਟਰੋਲ ਦੀ ਕੀਮਤ 93.68 ਰੁਪਏ ਤੇ ਇਕ ਲੀਟਰ ਡੀਜ਼ਲ ਦੀ ਕੀਮਤ 84.61 ਰੁਪਏ ਪਹੁੰਚ ਗਈ ਹੈ। ਉੱਥੇ ਹੀ ਮੁੰਬਈ 'ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਿਆ ਹੈ।


ਇੰਡੀਅਨ ਆਇਲ ਦੀ ਵੈਬਸਾਈਟ ਦੇ ਮੁਤਾਬਕ ਮੁੰਬਈ 'ਚ ਪੈਟਰੋਲ ਅੱਜ 99.24 ਰੁਪਏ ਤੇ ਡੀਜ਼ਲ 91.87 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੀ ਕੋਲਕਾਤਾ 'ਚ ਪੈਟਰੋਲ 93.72 ਰੁਪਏ ਤੇ ਡੀਜ਼ਲ 87.46 ਰੁਪਏ ਤੇ ਚੇਨੱਈ 'ਚ ਪੈਟਰੋਲ 95.28 ਰੁਪਏ ਤੇ ਡੀਜ਼ਲ 89.39 ਰੁਪਏ ਪ੍ਰਤੀ ਲੀਟਰ ਤੇ ਹੈ।


ਕੁਝ ਸ਼ਹਿਰਾਂ 'ਚ ਪੈਟਰੋਲ ਪਹਿਲਾਂ ਹੀ 100 ਤੋਂ ਪਾਰ


ਮਹਾਰਾਸ਼ਟਰ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕੁਝ ਹੋਰ ਸ਼ਹਿਰਾਂ ਚ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਹਿਲਾਂ ਹੀ ਟੁੱਟ ਚੁੱਕਾ ਹੈ। ਪ੍ਰੀਮੀਅਮ ਪੈਟਰੋਲ ਦੀਆਂ ਕੀਮਤਾਂ ਪਿੱਛਲੇ ਕੁਝ ਮਹੀਨਿਆਂ ਤੋਂ 100 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਹੋ ਗਈਆਂ।


ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਫਿਰ ਤੋਂ ਵਧ ਕੇ 69 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਓਐਮਸੀ ਨੂੰ ਕੁਝ ਹੋਰ ਸਮੇਂ ਲਈ ਕੀਮਤਾਂ 'ਚ ਸੋਧ ਕਰਨੀ ਪੈ ਸਕਦੀ ਹੈ। ਅਮਰੀਕੀ ਪਾਬੰਦੀਆਂ ਨੂੰ ਘੱਟ ਕਰਨ 'ਚ ਦੇਰੀ ਹੋਣ ਤੋਂ ਬਾਅਦ ਤੇਲ ਵਪਾਰ 'ਚ ਇਰਾਨ ਦੇ ਵਾਪਸ ਦਾਖਲੇ ਤੋਂ ਬਾਅਦ ਕੌਮਾਂਤਰੀ ਤੇਲ ਦੀਆਂ ਕੀਮਤਾਂ ਵੀ ਸਥਿਰ ਰਹਿਣ ਦੀਆਂ ਉਮੀਦਾਂ ਹਨ।