Petrol-Diesel Price Today: ਦੇਸ਼ ‘ਚ ਦਿਨ ਬ ਦਿਨ ਮਹਿੰਗਾਈ ਵਧਦੀ ਜਾ ਰਹੀ ਹੈ। ਤੇਲ ਦੇ ਭਾਅ ਨੇ ਆਸਮਾਨ ਛੂਹ ਲਿਆ ਹੈ। ਦੇਸ਼ ‘ਚ ਅੱਜ ਲਗਾਤਾਰ 5ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਅੱਜ ਵੀ ਪੈਟਰੋਲ ਤੇ ਡੀਜ਼ਲ 35-35 ਪੈਸੇ ਮਹਿੰਗਾ ਹੋਇਆ ਹੈ। ਦਿੱਲੀ ‘ਚ ਅੱਜ ਇਕ ਲੀਟਰ ਪੈਟਰੋਲ ਦਾ ਭਾਅ 109.34 ਰੁਪਏ ਤੇ ਇਕ ਲੀਟਰ ਡੀਜ਼ਲ ਦਾ ਭਾਅ 98.07 ਰੁਪਏ ਹੋ ਗਿਆ ਹੈ। ਜਾਣੋ ਤੁਹਾਡੇ ਸ਼ਹਿਰ ‘ਚ ਕੀ ਹੈ ਤਾਜ਼ਾ ਕੀਮਤਾਂ।
ਕੋਲਕਾਤਾ, ਮੁੰਬਈ ਤੇ ਚੇਨੱਈ ‘ਚ ਕੀ ਹੈ ਤਾਜ਼ਾ ਕੀਮਤਾਂ?
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਪੈਟਰੋਲ ਤੇ ਡੀਜ਼ਲ ਦੇ ਭਾਅ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਇੱਥੇ ਇਕ ਲੀਰ ਪੈਟਰੋਲ ਦੀ ਕੀਮਤ 109.79 ਰੁਪਏ ਤੇ ਇਕ ਲੀਟਰ ਡੀਜ਼ਲ ਦੀ ਕੀਮਤ 101.19 ਰੁਪਏ ਹੋ ਗਈ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 115.15 ਰੁਪਏ ਹਨ। ਉੱਥੇ ਹੀ ਇਕ ਲੀਟਰ ਡੀਜ਼ਲ 106.23 ਰੁਪਏ ਚ ਮਿਲ ਰਿਹਾ ਹੈ। ਉੱਥੇ ਹੀ ਦੱਖਣੀ ਚੇਨੱਈ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 106.04 ਰੁਪਏ ਹੈ। ਇਕ ਲੀਟਰ ਡੀਜ਼ਲ 102.25 ਰੁਪਏ ‘ਚ ਮਿਲ ਰਿਹਾ ਹੈ।
ਇੰਨਾਂ ਸੂਬਿਆਂ ‘ਚ ਕੀ ਹਨ ਕੀਮਤਾਂ
ਸ਼ਹਿਰ
|
ਪੈਟੋਰੋਲ/ਪ੍ਰਤੀ ਲੀਟਰ
|
ਡੀਜ਼ਲ/ਪ੍ਰਤੀ ਲੀਟਰ |
ਭੋਪਾਲ
|
118.07
|
107.50
|
ਰਾਂਚੀ
|
103.53
|
103.46
|
ਬੈਂਗਲੁਰੂ |
113.15
|
104.09
|
ਚੰਡੀਗੜ੍ਹ
|
105.22
|
97.77
|
ਲਖਨਊ
|
106.24
|
98.54
|
ਨੌਇਡਾ |
106.46
|
98.73
|
ਘਟਨਾ
|
113.10
|
104.71 |
ਐਮਪੀ ਦੇ ਬਾਲਾਘਾਟ ‘ਚ 120.06 ਰੁਪਏ ‘ਚ ਵਿਕ ਰਿਹਾ ਹੈ ਇਕ ਲੀਟਰ ਪੈਟਰੋਲ
ਛੱਤੀਸਗੜ ਤੇ ਮਹਾਰਾਸ਼ਟਰ ਦੀ ਸੀਮਾ ਨਾਲ ਲੱਗਦੇ ਮੱਧ ਪ੍ਰਦੇਸ਼ ਦੇ ਆਖਰੀ ਜ਼ਿਲੇ ਬਾਲਾਘਾਟ ‘ਚ ਪੈਟਰੋਲ ਦੀਆਂ ਕੀਮਤਾਂ ਨੇ ਇਕ ਰਿਕਾਰਡ ਬਣਾਇਆ ਹੈ। ਇੱਥੇ ਇਕ ਲੀਟਰ ਪੈਟਰੋਲ ਦਾ ਭਾਅ 120.41 ਰੁਪਏ ਹਨ। ਜਦਕਿ ਇਕ ਲੀਟਰ ਡੀਜ਼ਲ ਲਈ 109.67 ਰੁਪਏ ਚੁਕਾਉਣੇ ਪੈ ਰਹੇ ਹਨ।