ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਆਮ ਲੋਕਾਂ ਦੀ ਜੇਬ 'ਤੇ ਵੀ ਬਹੁਤ ਅਸਰ ਪੈ ਰਿਹਾ ਹੈ। ਅਜਿਹੇ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 12ਵੇਂ ਦਿਨ ਤੇਜ਼ੀ ਜਾਰੀ ਰਹੀ। ਹਾਲਾਂਕਿ ਅੰਤਰ ਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੇ ਭਾਅ 'ਚ ਨਰਮੀ ਦਰਜ ਕੀਤੀ ਗਈ। ਲਗਤਾਰ 12 ਦਿਨਾਂ ਦੇ ਵਾਧੇ ਤੋਂ ਬਾਅਦ ਦਿੱਲੀ 'ਚ ਪੈਟਰੋਲ 6 ਰੁਪਏ 55 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 7 ਰੁਪਏ ਛੇ ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੋ ਗਿਆ।
ਤੇਲ ਕੰਪਨੀਆਂ ਨੇ ਵੀਰਵਾਰ ਦਿੱਲੀ 'ਚ ਪੈਟਰੋਲ 53 ਪੈਸੇ ਤੇ ਡੀਜ਼ਲ 64 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਕਰ ਦਿੱਤਾ। ਇੰਡੀਅਨ ਆਇਲ ਦੀ ਵੈਬਸਾਇਟ ਮੁਤਾਬਕ ਦਿੱਲੀ 'ਚ ਪੈਟਰੋਲ ਦੀ ਕੀਮਤ ਵਧ ਕੇ 77 ਰੁਪਏ 81 ਪੈਸੇ ਤੇ ਡੀਜ਼ਲ ਦੀ ਕੀਮਤ ਵਧ ਕੇ 76 ਰੁਪਏ 43 ਪੈਸੇ ਪ੍ਰਤੀ ਲੀਟਰ ਹੋ ਗਈ।
ਕੌਮਾਂਤਰੀ ਬਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇ ਬਾਵਜੂਦ ਭਾਰਤ 'ਚ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਵਿਰੋਧੀ ਕਾਂਗਰਸ ਨੇ ਸਰਕਾਰ ਤੋਂ ਵਧੇ ਹੋਏ ਪੈਟਰੋਲ-ਡੀਜ਼ਲ ਦੇ ਰੇਟ ਵਾਪਸ ਲੈਣ ਦੀ ਮੰਗ ਕੀਤੀ ਹੈ। ਪਰ ਵੀਰਵਾਰ ਤੇਲ ਮਾਰਕਿਟਿੰਗ ਕੰਪਨੀਆਂ ਨੇ ਲਗਾਤਾਰ 12ਵੇਂ ਦਿਨ ਵੀ ਕੀਮਤਾਂ ਵਧਾ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਅਮਰੀਕਾ 'ਚ ਮਹਾਮਾਰੀ ਦਾ ਭਿਆਨਕ ਰੂਪ, 22 ਲੱਖ ਤੋਂ ਵਧੇ ਮਾਮਲੇ
'ਆਪ' ਵਿਧਾਇਕਾ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ, ਘਰ 'ਚ ਹੋਈ ਕੁਆਰੰਟੀਨ
ਚੀਨ ਨਾਲ ਹੋਈ ਝੜਪ ਮਗਰੋਂ ਤਿੰਨਾਂ ਫੌਜਾਂ ਨੇ ਵਧਾਈ ਚੌਕਸੀ, ਐਲਏਸੀ 'ਤੇ ਹਾਈ ਅਲਰਟ
ਕੋਰੋਨਾ ਵਾਇਰਸ: ਦਿੱਲੀ 'ਚ ਟੈਸਟ ਪ੍ਰਕਿਰਿਆ ਹੋਈ ਤੇਜ਼, ਜਾਂਚ ਲਈ 2400 ਰੁਪਏ ਕੀਮਤ ਨਿਰਧਾਰਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ