ਚੰਡੀਗੜ੍ਹ: ਸ਼ਨੀਵਾਰ ਨੂੰ ਤੀਜੇ ਦਿਨ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ ਵਾਧਾ ਦਰਜ ਕੀਤਾ ਗਿਆ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਦਿਨਾਂ ’ਚ ਪੈਟਰੋਲ 27 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਜਦਕਿ ਡੀਜ਼ਲ ਦੇ ਭਾਅ ਵਿੱਚ 24 ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ ਗਿਆ।

ਤੇਲ ਕੰਪਨੀਆਂ ਨੇ ਸ਼ਨੀਵਾਰ ਨੂੰ ਦਿੱਲੀ, ਕੋਲਕਾਤਾ ਤੇ ਚੇਨਈ ਵਿੱਚ ਪੈਟਰੋਲ ਦੇ ਭਾਅ ’ਚ 14 ਪੈਸੇ ਜਦਕਿ ਮੁੰਬਈ ਵਿੱਚ 13 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ। ਡੀਜ਼ਲ ਦੀ ਕੀਮਤ ਦਿੱਲੀ, ਕੋਲਕਾਤਾ ਤੇ ਚੇਨਈ ਵਿੱਚ 13 ਪੈਸੇ ਜਦਕਿ ਮੁੰਬਈ ਵਿੱਚ 14 ਪੈਸੇ ਪ੍ਰਤੀ ਲੀਟਰ ਵਧਾ ਦਿੱਤੀ ਗਈ।

ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਦਿੱਲੀ ’ਚ ਪੈਟਰੋਲ ਦੀ ਕੀਮਤ 70.60 ਜਦਕਿ ਡੀਜ਼ਲ 65.86 ਰੁਪਏ, ਕੋਲਕਾਤਾ ਵਿੱਚ ਪੈਟਰੋਲ ਦਾ ਭਾਅ 72.71 ਰੁਪਏ ਤੇ ਡੀਜ਼ਲ ਦਾ ਭਾਅ 67.64 ਰੁਪਏ ਹੈ। ਇਸ ਤਰ੍ਹਾਂ ਮੁੰਬਈ ਵਿੱਚ ਪੈਟਰੋਲ 76,23 ਅਤੇ ਡੀਜ਼ਲ 68.97 ਰੁਪਏ ਦੇ ਹਿਸਾਬ ਨਾਲ ਮਿਲ ਰਿਹਾ ਹੈ।