ਨਵੀਂ ਦਿੱਲੀ: ਮੁਲਕ ਵਿੱਚ ਹੁਣ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰੋਜ਼ ਬਦਲ ਰਹੀਆਂ ਹਨ। ਮਹੀਨੇ ਭਰ ਵਿੱਚ ਪਟਰੋਲ-ਡੀਜ਼ਲ ਦੇ ਰੇਟ ਵਧ ਹੀ ਰਹੇ ਹਨ। ਰੋਜ਼-ਰੋਜ਼ ਕੁਝ ਪੈਸੇ ਵਧਦੇ-ਵਧਦੇ ਡੀਜ਼ਲ ਦੀ ਕੀਮਤ 66 ਰੁਪਏ ਤੇ ਪਟਰੋਲ ਦੀ ਕੀਮਤ 80 ਰੁਪਏ ਹੋ ਚੁੱਕੀ ਹੈ। ਇਸ ਤਰ੍ਹਾਂ ਮੋਦੀ ਸਰਕਾਰ ਜ਼ੋਰ ਦਾ ਝਟਕਾ ਹੌਲੀ ਜਹੀ ਲਾ ਰਹੀ ਹੈ। ਅੱਜ ਦਾ ਚੰਡੀਗੜ੍ਹ ਵਿੱਚ ਪਟਰੋਲ 69 ਰੁਪਏ 47 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 61 ਰੁਪਏ 17 ਪੈਸੇ ਪ੍ਰਤੀ ਲੀਟਰ ਹੈ। -ਮੁੰਬਈ ਦਾ ਪਟਰੋਲ ਰੇਟ 80 ਰੁਪਏ 10 ਪੈਸੇ ਹੈ। ਡੀਜ਼ਲ 67 ਰੁਪਏ 10 ਪੈਸੇ ਲੀਟਰ ਮਿਲ ਰਿਹਾ ਹੈ। -ਦਿੱਲੀ ਵਿੱਚ ਪਟਰੋਲ 72 ਤੇ ਡੀਜ਼ਲ 63 ਰੁਪਏ ਲੀਟਰ ਹੈ। -ਲਖਨਊ ਵਿੱਚ ਪੈਟਰੋਲ 73 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ 63 ਰੁਪਏ ਪਹੁੰਚ ਗਿਆ ਹੈ। -ਪਟਨਾ ਵਿੱਚ ਪੈਟਰੋਲ 76 ਰੁਪਏ ਤੇ ਡੀਜ਼ਲ 66 ਰੁਪਏ ਹੋ ਚੁੱਕਾ ਹੈ। -ਭੋਪਾਲ ਵਿੱਚ ਪਟਰੋਲ 77 ਰੁਪਏ, ਜੈਪੁਰ ਵਿੱਚ 75 ਤੇ ਅਹਿਮਦਾਬਾਦ ਵਿੱਚ 71 ਰੁਪਏ ਪਹੁੰਚ ਗਿਆ ਹੈ। ਕੇਂਦਰ ਸਰਕਾਰ ਫ਼ਿਲਹਾਲ ਪਟਰੋਲ-ਡੀਜ਼ਲ 'ਤੇ ਐਕਸਾਇਜ਼ ਡਿਊਟੀ ਵਿੱਚ ਕਟੌਤੀ ਕਰਨ ਦੇ ਮੂਡ ਵਿੱਚ ਨਹੀਂ। ਕੇਂਦਰ ਤੇ ਸੂਬਾ ਸਰਕਾਰ ਨੇ ਵੈਟ ਘਟਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਥੋੜ੍ਹਾ ਰੇਟ ਘੱਟ ਸਕੇ।