PIB Fact Check: ਦੇਸ਼ ਭਰ 'ਚ ਫੈਲੀ ਕੋਰੋਨਾ ਮਹਾਮਾਰੀ ਦੇ ਵਿਚਕਾਰ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਲਈ ਕਈ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੇਸ਼ 'ਚ ਇਕ ਵਾਰ ਫਿਰ ਓਮੀਕ੍ਰੋਨ ਫੈਲ ਰਿਹਾ ਹੈ। ਇਸ ਲਈ ਸੋਸ਼ਲ ਮੀਡੀਆ 'ਤੇ ਇਕ ਸੰਦੇਸ਼ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਕੋਰੋਨਾ ਦੇ ਇਲਾਜ ਲਈ 4000 ਰੁਪਏ ਦੇ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਮੈਸੇਜ਼ ਦੀ ਪੂਰੀ ਸੱਚਾਈ -
ਕੇਂਦਰ ਸਰਕਾਰ ਦੇ ਰਹੀ ਹੈ 4000 ਰੁਪਏ
ਇਸ ਵਾਇਰਲ ਮੈਸੇਜ਼ 'ਚ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਰਾਮਬਾਣ ਸੁਰੱਖਿਆ ਯੋਜਨਾ ਤਹਿਤ ਸਰਕਾਰ ਵੱਲੋਂ ਸਾਰੇ ਨੌਜਵਾਨਾਂ ਨੂੰ ਮੁਫ਼ਤ ਇਲਾਜ ਲਈ 4000 ਰੁਪਏ ਦੀ ਮਦਦ ਦਿੱਤੀ ਜਾ ਰਹੀ ਹੈ। ਇਸ ਵਾਇਰਲ ਮੈਸੇਜ਼ ਦੀ ਸੱਚਾਈ ਜਾਣਨ ਲਈ ਪੀਆਈਬੀ ਨੇ ਫੈਕਟ ਚੈਕ ਕੀਤਾ, ਜਿਸ 'ਚ ਇਹ ਮੈਸੇਜ ਫਰਜ਼ੀ ਪਾਇਆ ਗਿਆ।
ਪੀਆਈਬੀ ਨੇ ਟਵੀਟ 'ਚ ਦਾਅਵੇ ਨੂੰ ਫਰਜ਼ੀ ਦੱਸਿਆ
ਪੀਆਈਬੀ ਨੇ ਟਵੀਟ 'ਚ ਲਿਖਿਆ ਹੈ ਕਿ ਤੁਹਾਨੂੰ ਕਿਸੇ ਵੀ ਫਰਜ਼ੀ ਵੈੱਬਸਾਈਟ 'ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ। ਫਿਲਹਾਲ ਕੇਂਦਰ ਸਰਕਾਰ ਵੱਲੋਂ ਅਜਿਹੀ ਕੋਈ ਸਕੀਮ ਨਹੀਂ ਚਲਾਈ ਜਾ ਰਹੀ। ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ।
ਸਰਕਾਰ ਪੈਸੇ ਨਹੀਂ ਦੇ ਰਹੀ
ਪੀਆਈਬੀ ਨੇ ਆਪਣੇ ਫੈਕਟ ਚੈਕ 'ਚ ਲਿਖਿਆ ਹੈ ਕਿ ਭਾਰਤ ਸਰਕਾਰ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। ਅਜਿਹੇ ਕਿਸੇ ਵੀ ਫਰਜ਼ੀ ਮੈਸੇਜ਼ ਦੇ ਲਿੰਕ 'ਤੇ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਜਾਂ ਅੱਗੇ ਨਾ ਭੇਜੋ।
ਵਾਇਰਲ ਮੈਸੇਜ਼ ਦਾ ਕਰਵਾ ਸਕਦੇ ਹੋ ਫੈਕਟ ਚੈੱਕ
ਜੇਕਰ ਤੁਹਾਡੇ ਕੋਲ ਵੀ ਅਜਿਹਾ ਕੋਈ ਮੈਸੇਜ਼ ਆਉਂਦਾ ਹੈ ਤਾਂ ਤੁਸੀਂ ਉਸ ਦੀ ਸੱਚਾਈ ਜਾਣਨ ਲਈ ਫੈਕਟ ਚੈੱਕ ਕਰ ਸਕਦੇ ਹੋ। ਤੁਸੀਂ ਪੀਆਈਬੀ ਰਾਹੀਂ ਤੱਥਾਂ ਦੀ ਜਾਂਚ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਧਿਕਾਰਤ ਲਿੰਕ https://factcheck.pib.gov.in/ 'ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਵੱਟਸਐਪ ਨੰਬਰ +918799711259 ਜਾਂ ਈਮੇਲ : pibfactcheck@gmail.com 'ਤੇ ਵੀ ਭੇਜ ਸਕਦੇ ਹੋ।
ਇਹ ਵੀ ਪੜ੍ਹੋ: Punjab News: ਚੋਣਾਂ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਮੁੜ ਐਂਟਰੀ, ਹਰ ਡਿਊਟੀ ਨਿਭਾਉਣ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin