Haryana News : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਮੂਨਕ ਵਿੱਚ ਪਿਟਬੁਲ ਕੁੱਤੇ ਵੱਲੋਂ 12 ਸਾਲ ਦੇ ਬੱਚੇ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਟਬੁੱਲ ਨੇ ਬੱਚੇ ਨੂੰ ਆਪਣੇ ਦੰਦਾਂ ਨਾਲ ਬੁਰੀ ਤਰ੍ਹਾਂ ਫੜ ਲਿਆ ਅਤੇ ਕੁਝ ਦੂਰੀ ਤੱਕ ਘਸੀਟਿਆ। ਬੁਰੀ ਤਰ੍ਹਾਂ ਜ਼ਖਮੀ ਹੋਏ ਬੱਚੇ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਪਿੱਟਬੁਲ ਦੇ ਚੁੰਗਲ 'ਚੋਂ ਛੁਡਵਾਇਆ। ਬੱਚੇ ਨੂੰ ਲਹੂ-ਲੁਹਾਨ ਹਾਲਤ 'ਚ ਦੇਖ ਕੇ ਬੱਚੇ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿੱਚ ਟੁੱਟਾ ਰਾਹੁਲ ਗਾਂਧੀ ਦਾ ਸੁਰੱਖਿਆ ਘੇਰਾ, ਨੌਜਵਾਨ ਨੇ ਰਾਹੁਲ ਜਾ ਗਲੇ ਲਾਇਆ
ਪਿਟਬੁੱਲ ਨੇ ਘਰ ਦੇ ਬਾਹਰ ਖੜ੍ਹੇ ਬੱਚੇ 'ਤੇ ਕੀਤਾ ਹਮਲਾ
ਮਾਮਲਾ ਕਰਨਾਲ ਦੇ ਪਿੰਡ ਮੂਨਕ ਦਾ ਹੈ। ਇੱਕ 12 ਸਾਲ ਦਾ ਬੱਚਾ ਘਰ ਦੇ ਬਾਹਰ ਖੜ੍ਹੇ ਪਿੱਟਬੁਲ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਰ ਪਿਟਬੁਲ ਨੇ ਉਸ 'ਤੇ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਹੋਏ ਬੱਚੇ ਨੂੰ ਘੜੂੰਆਂ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੀੜਤ ਬੱਚੇ ਦੇ ਦਾਦਾ ਮੇਹਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦਾ ਪੋਤਾ ਓਸੰਤ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸ ਦੇ ਗੁਆਂਢੀ ਫੂਲ ਸਿੰਘ ਨੇ ਪਿੱਟਬੁਲ ਕੁੱਤਾ ਰੱਖਿਆ ਹੋਇਆ ਸੀ। ਜਦੋਂ ਉਸ ਦਾ ਪੋਤਾ ਘਰੋਂ ਬਾਹਰ ਗਿਆ ਤਾਂ ਅਚਾਨਕ ਪਿੱਟਬੁਲ ਨੇ ਉਸ 'ਤੇ ਹਮਲਾ ਕਰ ਦਿੱਤਾ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਸ ਦੇ ਪੋਤੇ ਨੂੰ ਪਿਟਬੁੱਲ ਤੋਂ ਬਚਾਇਆ ਗਿਆ। ਉਸ ਦਾ ਪੋਤਾ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ : ਕੌਣ ਹੋਏਗਾ ਚੰਡੀਗੜ੍ਹ ਦਾ ਨਵਾਂ ਮੇਅਰ? 'ਆਪ' ਤੇ ਬੀਜੇਪੀ ਦਾ ਮੁਕਾਬਲਾ, ਕਾਂਗਰਸ ਆਊਟ
ਪਿਟਬੁੱਲ ਦੇ ਮਾਲਕ ਨੇ ਦਰਜ ਕਰਵਾਇਆ ਪਸ਼ੂ ਬੇਰਹਿਮੀ ਐਕਟ ਤਹਿਤ ਕੇਸ ਦਰਜ
ਪਿਟਬੁੱਲ ਦੇ ਮਾਲਕ ਨੇ ਦਰਜ ਕਰਵਾਇਆ ਪਸ਼ੂ ਬੇਰਹਿਮੀ ਐਕਟ ਤਹਿਤ ਕੇਸ ਦਰਜ
ਉਕਤ ਪਿਟਬੁੱਲ ਦੇ ਮਾਲਕ ਫੂਲ ਸਿੰਘ ਨੇ ਬੱਚੇ ਦੇ ਪਰਿਵਾਰ ਅਤੇ ਹੋਰ ਪਿੰਡ ਵਾਸੀਆਂ ਖਿਲਾਫ਼ ਪਸ਼ੂ ਬੇਰਹਿਮੀ ਐਕਟ ਤਹਿਤ ਮਾਮਲਾ ਦਰਜ ਕਰਵਾਇਆ ਹੈ। ਫੂਲ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਬੱਚੇ ਦੇ ਪਿਤਾ ਅਨਿਲ ਕੁਮਾਰ ਅਤੇ ਚਚੇਰੇ ਭਰਾਵਾਂ ਨਿਤਿਨ, ਅਰੁਣ, ਸ਼ੀਸ਼ਪਾਲ, ਦੀਪੂ ਅਤੇ ਤਿੰਨ-ਚਾਰ ਹੋਰ ਪਿੰਡ ਵਾਸੀਆਂ ਖ਼ਿਲਾਫ਼ ਪਸ਼ੂ ਕਰੂਰਤਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਫੂਲ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਕੁੱਤਾ ਵਿਹੜੇ ਵਿੱਚ ਸੀ, ਜਦੋਂ ਬੱਚੇ ਨੇ ਕੁੱਤੇ ਵੱਲ ਕੋਈ ਚੀਜ਼ ਸੁੱਟੀ ਤਾਂ ਕੁੱਤੇ ਨੇ ਬੱਚੇ ਦੀ ਬਾਂਹ ਫੜ੍ਹ ਲਈ। ਇਸ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਅਤੇ ਕੁੱਤੇ ਨੂੰ ਕਿਤੇ ਦੂਰ ਛੱਡਣ ਦਾ ਕਹਿ ਕੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਹੋਰ ਲੋਕਾਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ।