PM Modi In Nepal : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਪਹੁੰਚ ਚੁੱਕੇ ਹਨ। ਪ੍ਰਧਾਨ ਮੰਤਰੀ ਸੋਮਵਾਰ ਸਵੇਰੇ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਲੁੰਬੀਨੀ ਪਹੁੰਚੇ। ਲੁੰਬਨੀ ਪਹੁੰਚਣ 'ਤੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪੀਐਮ ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਇਕੱਠੇ ਬੈਠਕ ਕੀਤੀ। ਦੋਵਾਂ ਨੇਤਾਵਾਂ ਵਿਚਕਾਰ ਵਿਕਾਸ, ਪਣ-ਬਿਜਲੀ ਤੇ ਸੰਪਰਕ ਵਰਗੇ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਚਰਚਾ ਹੋਈ।
ਤੁਹਾਨੂੰ ਦੱਸ ਦੇਈਏ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਦੇਉਬਾ ਦੇ ਸੱਦੇ 'ਤੇ ਪੀਐਮ ਮੋਦੀ ਬੁੱਧ ਪੂਰਨਿਮਾ ਦੇ ਮੌਕੇ 'ਤੇ ਲੁੰਬੀਨੀ ਦਾ ਇੱਕ ਦਿਨਾ ਦੌਰਾ ਕਰ ਰਹੇ ਹਨ। ਪ੍ਰਧਾਨ ਮੰਤਰੀ ਸਵੇਰੇ 10.30 ਵਜੇ ਤੋਂ 3.30 ਵਜੇ ਤੱਕ ਨੇਪਾਲ ਵਿੱਚ ਰਹਿਣਗੇ। 2014 ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪੰਜਵੀਂ ਨੇਪਾਲ ਯਾਤਰਾ ਹੈ। ਦੱਖਣੀ ਨੇਪਾਲ ਦੇ ਤਰਾਈ ਮੈਦਾਨਾਂ ਵਿੱਚ ਸਥਿਤ ਲੁੰਬੀਨੀ ਬੁੱਧ ਧਰਮ ਵਿੱਚ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ, ਕਿਉਂਕਿ ਇਹ ਉਹ ਥਾਂ ਹੈ, ਜਿੱਥੇ ਭਗਵਾਨ ਬੁੱਧ ਦਾ ਜਨਮ ਹੋਇਆ ਸੀ।
ਪ੍ਰਧਾਨ ਮੰਤਰੀ ਨੇ ਮਾਇਆ ਦੇਵੀ ਮੰਦਰ ਦਾ ਕੀਤਾ ਦੌਰਾ
ਨੇਪਾਲ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਲੁੰਬੀਨੀ ਦੇ ਮਾਇਆ ਦੇਵੀ ਮੰਦਿਰ ਦੇ ਦਰਸ਼ਨ ਕਰਨ ਪਹੁੰਚੇ। ਇਸ ਦੌਰਾਨ ਉਸ ਨੇ ਬੋਧੀ ਭਗਤਾਂ ਵਾਂਗ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਨੇਪਾਲ ਪਹੁੰਚਣ 'ਤੇ ਪੀਐਮ ਮੋਦੀ ਨੇ ਨੇਪਾਲੀ 'ਚ ਟਵੀਟ ਕਰਕੇ ਆਪਣੇ ਦੌਰੇ 'ਤੇ ਖੁਸ਼ੀ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਮੋਦੀ ਲੁੰਬੀਨੀ ਮੱਠ ਖੇਤਰ ਦੇ ਅੰਦਰ ਬੋਧੀ ਸੰਸਕ੍ਰਿਤੀ ਅਤੇ ਵਿਰਾਸਤ ਲਈ ਇੱਕ ਕੇਂਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ।
ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕੀ ਕਿਹਾ?
ਆਪਣੇ ਦੌਰੇ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ ਸੀ ਕਿ ਨੇਪਾਲ ਨਾਲ ਸਾਡਾ ਰਿਸ਼ਤਾ ਵਿਲੱਖਣ ਹੈ। ਦੋਹਾਂ ਦੇਸ਼ਾਂ ਦਰਮਿਆਨ ਸਭਿਅਤਾ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧ ਸਾਡੇ ਨਜ਼ਦੀਕੀ ਸਬੰਧਾਂ ਦੀ ਸਥਾਈ ਇਮਾਰਤ 'ਤੇ ਖੜ੍ਹੇ ਹਨ। ਮੇਰੀ ਫੇਰੀ ਦਾ ਮਕਸਦ ਇਨ੍ਹਾਂ ਸਮੇਂ ਦੇ ਪਰੀਖਣ ਵਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਸ਼ਾਮ ਨੂੰ ਸੀਐਮ ਯੋਗੀ ਦੀ ਰਿਹਾਇਸ਼ 'ਤੇ ਕਰਨਗੇ ਡਿਨਰ
ਪੀਐਮ ਮੋਦੀ ਨੇਪਾਲ ਤੋਂ ਕੁਸ਼ੀਨਗਰ ਪਰਤਣਗੇ ਤੇ ਮਹਾਪਰਿਨਿਰਵਾਂਸਥਲੀ ਵਿੱਚ ਬੁੱਧ ਦੀ ਪੂਜਾ ਕਰਨਗੇ। ਇਸ ਤੋਂ ਬਾਅਦ ਪੀਐਮ ਸ਼ਾਮ ਕਰੀਬ 5 ਵਜੇ ਲਖਨਊ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਲਖਨਊ 'ਚ ਮੁੱਖ ਮੰਤਰੀ ਨਿਵਾਸ 'ਤੇ ਉੱਤਰ ਪ੍ਰਦੇਸ਼ ਦੇ ਮੰਤਰੀਆਂ ਨਾਲ ਬੈਠਕ ਕਰਨਗੇ।
PM Modi In Nepal: 2020 ਸੀਮਾ ਵਿਵਾਦ ਮਗਰੋਂ PM ਮੋਦੀ ਦਾ ਪਹਿਲਾ ਨੇਪਾਲ ਦੌਰਾ, ਭਗਵਾਨ ਬੁੱਧ ਦੇ ਜਨਮ ਸਥਾਨ ਪਹੁੰਚੇ
ਏਬੀਪੀ ਸਾਂਝਾ
Updated at:
16 May 2022 01:30 PM (IST)
Edited By: shankerd
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਪਹੁੰਚ ਚੁੱਕੇ ਹਨ। ਪ੍ਰਧਾਨ ਮੰਤਰੀ ਸੋਮਵਾਰ ਸਵੇਰੇ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਲੁੰਬੀਨੀ ਪਹੁੰਚੇ। ਲੁੰਬਨੀ ਪਹੁੰਚਣ 'ਤੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
PM Modi
NEXT
PREV
Published at:
16 May 2022 01:29 PM (IST)
- - - - - - - - - Advertisement - - - - - - - - -