PM Modi Cabinet Portfolio Allocation: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ NDA ਗੱਠਜੋੜ ਸਰਕਾਰ ਦੇ 71 ਮੰਤਰੀਆਂ ਦੇ ਨਾਲ ਐਤਵਾਰ (9 ਜੂਨ) ਨੂੰ ਸਹੁੰ ਚੁੱਕੀ। ਇਨ੍ਹਾਂ ਵਿੱਚੋਂ 30 ਕੈਬਨਿਟ ਮੰਤਰੀ, ਪੰਜ ਕੋਲ ਸੁਤੰਤਰ ਚਾਰਜ ਅਤੇ 36 ਰਾਜ ਮੰਤਰੀ ਹਨ। ਐਤਵਾਰ (9 ਜੂਨ) ਨੂੰ ਹੋਈ ਮੋਦੀ ਕੈਬਨਿਟ ਦੀ ਪਹਿਲੀ ਬੈਠਕ ਤੋਂ ਬਾਅਦ ਭਾਜਪਾ ਨੇ ਗ੍ਰਹਿ ਮੰਤਰਾਲਾ, ਰੱਖਿਆ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਆਪਣੇ ਕੋਲ ਰੱਖਿਆ ਹੈ।

ਮੋਦੀ ਕੈਬਿਨੇਟ 'ਚ ਅਮਿਤ ਸ਼ਾਹ ਨੂੰ ਫਿਰ ਤੋਂ ਗ੍ਰਹਿ ਮੰਤਰਾਲੇ ਅਤੇ ਰਾਜਨਾਥ ਸਿੰਘ ਨੂੰ ਫਿਰ ਤੋਂ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਵਿਦੇਸ਼ ਮੰਤਰਾਲਾ ਕੇਵਲ ਐਸ ਜੈਸ਼ੰਕਰ ਕੋਲ ਹੈ। ਨਿਤਿਨ ਗਡਕਰੀ ਨੂੰ ਫਿਰ ਤੋਂ ਸੜਕੀ ਆਵਾਜਾਈ ਮੰਤਰਾਲਾ ਸੌਂਪਿਆ ਗਿਆ ਹੈ। ਅਜੈ ਤਮਟਾ, ਹਰਸ਼ ਮਲਹੋਤਰਾ ਨੂੰ ਸੜਕੀ ਆਵਾਜਾਈ ਰਾਜ ਮੰਤਰੀ ਬਣਾਇਆ ਗਿਆ ਹੈ। ਅਸ਼ਵਿਨੀ ਵੈਸ਼ਨਵ ਨੂੰ ਰੇਲ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਬਣਾਇਆ ਗਿਆ ਹੈ।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦੋ ਮੰਤਰਾਲੇ ਦਿੱਤੇ ਗਏ ਹਨ। ਉਨ੍ਹਾਂ ਨੂੰ ਊਰਜਾ ਅਤੇ ਸ਼ਹਿਰੀ ਵਿਕਾਸ ਮੰਤਰੀ ਬਣਾਇਆ ਗਿਆ। ਜੀਤਨ ਰਾਮ ਮਾਂਝੀ ਨੂੰ MSME ਮੰਤਰਾਲਾ ਦਿੱਤਾ ਗਿਆ ਹੈ। ਸ਼ੋਭਾ ਕਰੰਦਲਾਜੇ MSME ਰਾਜ ਮੰਤਰੀ ਹੋਣਗੇ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ ਹੈ।

       ਨਾਮ                ਮੰਤਰਾਲਾ/ ਵਿਭਾਗ  ਅਮਿਤ ਸ਼ਾਹ         ਗ੍ਰਹਿ ਮੰਤਰਾਲਾ  ਰਾਜਨਾਥ ਸਿੰਘ       ਰੱਖਿਆ ਮੰਤਰਾਲਾ  ਐਸ ਜੈਸ਼ੰਕਰ         ਵਿਦੇਸ਼ ਮੰਤਰਾਲਾ  ਨਿਤਿਨ ਗਡਕਰੀ     ਸੜਕ ਆਵਾਜਾਈ ਮੰਤਰਾਲਾ  ਅਸ਼ਵਿਨੀ ਵੈਸ਼ਨਵ    ਸੂਚਨਾ ਅਤੇ ਪ੍ਰਸਾਰਣ, ਰੇਲ ਮੰਤਰਾਲਾ  ਸ਼ਿਵਰਾਜ ਸਿੰਘ ਚੌਹਾਨ  ਖੇਤੀਬਾੜੀ, ਪੰਚਾਇਤੀ ਰਾਜ ਭਲਾਈ ਮੰਤਰਾਲਾ  ਨਿਰਮਲਾ ਸੀਤਾਰਮਨ   ਵਿੱਤ ਮੰਤਰਾਲਾ  ਮਨੋਹਰ ਲਾਲ ਖੱਟਰ,    ਊਰਜਾ ਮੰਤਰਾਲਾ, ਸ਼ਹਿਰੀ ਵਿਕਾਸ  ਸੀਆਰ ਪਾਟਿਲ          ਜਲ ਸ਼ਕਤੀ ਮੰਤਰਾਲਾ  ਮਨਸੁਖ ਮਾਂਡਵੀਆ        ਕਿਰਤ ਮੰਤਰਾਲਾ  ਜੇਪੀ ਨੱਡਾ                 ਸਿਹਤ ਮੰਤਰਾਲਾ  ਚਿਰਾਗ ਪਾਸਵਾਨ         ਖੇਡ ਮੰਤਰਾਲਾ  ਕਿਰਨ ਰਿਜਿਜੂ            ਸੰਸਦੀ ਮਾਮਲਿਆਂ ਬਾਰੇ ਮੰਤਰੀ  ਅਨੁਪੂਰਨਾ ਦੇਵੀ          ਮਹਿਲਾ ਅਤੇ ਬਾਲ ਵਿਕਾਸ  ਰਾਮ ਮੋਹਨ ਨਾਇਡੂ       ਹਵਾਬਾਜ਼ੀ ਮੰਤਰਾਲਾ  ਸਰਬਾਨੰਦ ਸੋਨੋਵਾਲ      ਪੋਰਟ ਸ਼ਿਪਿੰਗ ਮੰਤਰਾਲਾ  ਸ਼ਾਂਤਨੂ ਠਾਕੁਰ ਪੋਰਟ      ਸ਼ਿਪਿੰਗ ਮੰਤਰਾਲਾ (MoS)  ਹਰਦੀਪ ਸਿੰਘ ਪੁਰੀ       ਪੈਟਰੋਲੀਅਮ ਮੰਤਰਾਲਾ  ਰਵਨੀਤ ਬਿੱਟੂ             ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ (MoS)  ਐਚਡੀ ਕੁਮਾਰਸਵਾਮੀ      ਭਾਰੀ ਉਦਯੋਗ ਮੰਤਰਾਲਾ

ਮੰਤਰੀ ਮੰਡਲ 'ਚ ਸ਼ਾਮਲ ਨਵੇਂ ਮੰਤਰੀ ਸ਼ਾਮ 5 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਨਿਵਾਸ 7, ਲੋਕ ਕਲਿਆਣ ਮਾਰਗ 'ਤੇ ਮੋਦੀ 3.0 ਕੈਬਨਿਟ ਦੀ ਪਹਿਲੀ ਬੈਠਕ 'ਚ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਇਸ ਬੈਠਕ 'ਚ ਜੇਪੀ ਨੱਡਾ, ਪੀਯੂਸ਼ ਗੋਇਲ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਨ, ਐੱਸ ਜੈਸ਼ੰਕਰ, ਲਲਨ ਸਿੰਘ, ਜੀਤਨ ਰਾਮ ਮਾਂਝੀ, ਸ਼ਿਵਰਾਜ ਸਿੰਘ ਚੌਹਾਨ, ਚਿਰਾਗ ਪਾਸਵਾਨ, ਗਿਰੀਰਾਜ ਸਿੰਘ ਸਮੇਤ ਕਈ ਨੇਤਾਵਾਂ ਨੇ ਹਿੱਸਾ ਲਿਆ।

ਮੋਦੀ ਕੈਬਨਿਟ ਦੀ ਬੈਠਕ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰਾਂ 'ਚ 3 ਕਰੋੜ ਘਰ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸਾਰੇ ਘਰਾਂ ਵਿੱਚ ਐਲ.ਪੀ.ਜੀ ਅਤੇ ਬਿਜਲੀ ਕੁਨੈਕਸ਼ਨ ਦੇਣ ਦਾ ਫੈਸਲਾ ਕੀਤਾ ਗਿਆ।