PM Modi on INDIA: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ (25 ਜੁਲਾਈ) ਨੂੰ ਵਿਰੋਧੀ ਪਾਰਟੀਆਂ ਦੇ ਗੱਠਜੋੜ, I.N.D.I.A. ਦੀ ਤੁਲਨਾ ਈਸਟ ਇੰਡੀਆ ਕੰਪਨੀ ਤੇ ਇੰਡੀਅਨ ਮੁਜਾਹਿਦੀਨ ਨਾਲ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਨਾਵਾਂ ਵਿੱਚ ਭਾਰਤ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਬਣਾਈ ਤੇ ਉਨ੍ਹਾਂ ਵਾਂਗ ਵਿਰੋਧੀ ਧਿਰ ਨੇ I.N.D.I.A. ਗਠਜੋੜ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਆ ਕੇ ਆਪਣਾ ਨਾਂ ਈਸਟ ਇੰਡੀਆ ਕੰਪਨੀ ਰੱਖਿਆ, ਉਸੇ ਤਰ੍ਹਾਂ ਵਿਰੋਧੀ ਧਿਰ ਆਪਣੇ ਆਪ ਨੂੰ I.N.D.I.A. ਵਜੋਂ ਪੇਸ਼ ਕਰ ਰਹੀ ਹੈ।
ਦੱਸ ਦਈਏ ਕਿ ਭਾਜਪਾ ਸੰਸਦੀ ਦਲ ਦੀ ਬੈਠਕ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਵਿਰੋਧ ਕਰਨਾ ਹੈ, ਉਨ੍ਹਾਂ ਨੂੰ ਕਰਨ ਦਿਓ ਤੇ ਤੁਸੀਂ ਆਪਣੇ ਕੰਮ 'ਤੇ ਧਿਆਨ ਦਿਓ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਭਾਰਤ ਨੂੰ 2027 ਤੱਕ ਵਿਕਸਤ ਦੇਸ਼ ਬਣਾਉਣਾ ਤੇ ਤੀਜੇ ਕਾਰਜਕਾਲ ਵਿੱਚ ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਹੈ।
PM ਮੋਦੀ ਨੇ ਹੋਰ ਕੀ ਕਿਹਾ?
ਪੀਐਮ ਨੇ ਕਿਹਾ ਕਿ ਵਿਰੋਧੀ ਧਿਰ ਦਿਸ਼ਾਹੀਣ ਹੈ, ਉਨ੍ਹਾਂ ਨੇ ਮਨ ਬਣਾ ਲਿਆ ਹੈ ਕਿ ਉਹ ਵਿਰੋਧੀ ਧਿਰ ਵਿੱਚ ਹੀ ਰਹਿਣਾ ਚਾਹੁੰਦੇ ਹਨ। ਪੀਐਮ ਨੇ ਕਿਹਾ ਕਿ 2027 ਤੱਕ ਦੇਸ਼ ਨੂੰ ਵਿਕਸਤ ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਹਰ ਵਿਧਾਨ ਸਭਾ ਤੋਂ ਮਿੱਟੀ ਨਾਲ ਭਰਿਆ ਇੱਕ ਅੰਮ੍ਰਿਤ ਕਲਸ਼ ਦਿੱਲੀ ਲਿਆਂਦਾ ਜਾਵੇਗਾ ਤੇ ਦਿੱਲੀ ਵਿੱਚ ਅੰਮ੍ਰਿਤਵਨ ਦਾ ਨਿਰਮਾਣ ਕੀਤਾ ਜਾਵੇਗਾ।
ਕੀ ਬੋਲ ਗਏ ਰਵੀਸ਼ੰਕਰ
ਬੀਜੇਪੀ ਸਾਂਸਦ ਰਵੀ ਸ਼ੰਕਰ ਨੇ ਵੀ I.N.D.I.A. 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜਕੱਲ੍ਹ ਲੋਕ ਇੰਡੀਅਨ ਮੁਜਾਹਿਦੀਨ ਤੇ ਇੰਡੀਅਨ ਪੀਪਲਜ਼ ਫਰੰਟ ਦਾ ਵੀ ਨਾਮ ਰੱਖਦੇ ਹਨ। ਇਸ ਤਰ੍ਹਾਂ ਉਹ ਚਿਹਰੇ 'ਤੇ ਚਿਹਰਾ ਲਾਉਂਦੇ ਹਨ ਪਰ ਸੱਚਾਈ ਕੁਝ ਹੋਰ ਹੀ ਹੈ।
ਉਨ੍ਹਾਂ ਇਹ ਵੀ ਕਿਹਾ, "ਪੀਐਮ ਮੋਦੀ ਨੇ ਸਾਡੇ ਵਿੱਚ ਉਮੀਦ ਜਗਾਈ ਹੈ ਕਿ ਅਸੀਂ 2024 ਵਿੱਚ ਵੀ ਆਉਣ ਵਾਲੇ ਹਾਂ। ਦੇਸ਼ ਵੀ ਇਹ ਜਾਣਦਾ ਹੈ, ਵਿਰੋਧੀ ਵੀ ਸਮਝਦੇ ਹਨ ਪਰ ਵਾਰ-ਵਾਰ ਵਿਰੋਧ ਕਰਦੇ ਹੋਏ ਉਨ੍ਹਾਂ ਨੇ ਮੰਨ ਲਿਆ ਹੈ ਕਿ ਉਹ ਸੱਤਾ ਵਿੱਚ ਨਹੀਂ ਆਉਣਗੇ।