RBI Governer: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦੁਨੀਆ ਭਰ ਵਿੱਚ ਭਾਰਤ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਅਮਰੀਕੀ ਗਲੋਬਲ ਫਾਈਨਾਂਸ ਮੈਗਜ਼ੀਨ ਨੇ ਸ਼ਕਤੀਕਾਂਤ ਨੂੰ ਵਿਸ਼ਵ ਦੇ ਟਾਪ ਦੇ ਕੇਂਦਰੀ ਬੈਂਕਰ ਦਾ ਦਰਜਾ ਦਿੱਤਾ ਹੈ। ਉਨ੍ਹਾਂ ਨੂੰ ਗਲੋਬਲ ਫਾਈਨਾਂਸ ਰਿਪੋਰਟ 'ਚ 'ਏ+' ਰੇਟਿੰਗ ਦਿੱਤੀ ਗਈ ਹੈ।


ਪੀਐਮ ਮੋਦੀ ਨੇ ਦਿੱਤੀ ਵਧਾਈ


ਪੀਐਮ ਮੋਦੀ ਨੇ ਸ਼ਕਤੀਕਾਂਤ ਦਾਸ ਨੂੰ ਵਿਸ਼ਵ ਦੇ ਸਰਵੋਤਮ ਬੈਂਕਰ (ਗਲੋਬਲ ਬੈਂਕਰ ਰਿਪੋਰਟ ਕਾਰਡ) ਦੀ ਰੇਟਿੰਗ ਮਿਲਣ 'ਤੇ ਵੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਲਈ ਮਾਣ ਵਾਲਾ ਪਲ ਹੈ, ਜੋ ਵਿਸ਼ਵ ਪੱਧਰ 'ਤੇ ਸਾਡੀ ਵਿੱਤੀ ਅਗਵਾਈ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਕਤੀਕਾਂਤ ਦਾਸ ਦਾ ਸਮਰਪਣ ਅਤੇ ਵਿਜ਼ਨ ਸਾਡੇ ਦੇਸ਼ ਦੇ ਵਿਕਾਸ ਦੇ ਮਾਰਗ ਨੂੰ ਮਜ਼ਬੂਤ ​​ਕਰਦਾ ਰਹੇਗਾ।


ਇਹ ਵੀ ਪੜ੍ਹੋ: Ratan Tata: ਰਤਨ ਟਾਟਾ ਨਾਲ ਅਜਿਹਾ ਕੀ ਹੋਇਆ ਜੋ ਉਨ੍ਹਾਂ ਨੇ 165 ਕਰੋੜ ਰੁਪਏ ਖ਼ਰਚ ਕਰਕੇ ਜਾਨਵਰਾਂ ਨੂੰ ਲਈ ਬਣਵਾਇਆ ਹਸਪਤਾਲ?


ਦਾਸ ਨੂੰ ਉਨ੍ਹਾਂ ਤਿੰਨ ਕੇਂਦਰੀ ਬੈਂਕ ਗਵਰਨਰਾਂ ਦੀ ਸੂਚੀ ਵਿੱਚ ਟਾਪ 'ਤੇ ਰੱਖਿਆ ਗਿਆ ਹੈ ਜਿਨ੍ਹਾਂ ਨੂੰ A+ ਰੇਟਿੰਗ ਦਿੱਤੀ ਗਈ ਹੈ। ਐਕਸ (ਪਹਿਲਾਂ ਟਵਿੱਟਰ) 'ਤੇ, ਆਰਬੀਆਈ ਨੇ ਦਾਸ ਨੂੰ ਵਧਾਈ ਦਿੱਤੀ ਅਤੇ ਕਿਹਾ, ਸਾਨੂੰ ਇਹ ਐਲਾਨ ਕਰਦਿਆਂ ਹੋਇਆਂ ਖੁਸ਼ੀ ਹੋ ਰਹੀ ਹੈ ਕਿ ਗਵਰਨਰ ਸ਼ਕਤੀਕਾਂਤ ਦਾਸ ਨੂੰ ਗਲੋਬਲ ਫਾਈਨੈਂਸ ਸੈਂਟਰਲ ਬੈਂਕਰ ਰਿਪੋਰਟ ਕਾਰਡ 2023 ਵਿੱਚ 'A+' ਰੇਟਿੰਗ ਦਿੱਤੀ ਗਈ ਹੈ।


ਗਲੋਬਲ ਫਾਈਨਾਂਸ ਸੈਂਟਰਲ ਬੈਂਕਰ ਰਿਪੋਰਟ ਕਾਰਡ 2023 ਦੇ ਅਨੁਸਾਰ 'A+' ਗ੍ਰੇਡ ਹਾਸਲ ਕਰਨ ਵਾਲੇ ਬੈਂਕ ਗਵਰਨਰਾਂ ਵਿੱਚ ਭਾਰਤ ਦੇ ਸ਼ਕਤੀਕਾਂਤ ਦਾਸ, ਥਾਮਸ ਜੇ. ਜੌਰਡਨ (ਸਵਿਟਜ਼ਰਲੈਂਡ), ਗੁਏਨ ਥੀ ਹਾਂਗ (ਵੀਅਤਨਾਮ) ਹਨ। ਤੁਹਾਨੂੰ ਦੱਸ ਦਈਏ ਕਿ ਗਲੋਬਲ ਫਾਈਨਾਂਸ ਵਲੋਂ 1994 ਤੋਂ ਹਰ ਸਾਲ ਪ੍ਰਕਾਸ਼ਿਤ ਕੀਤਾ ਜਾਂਦਾ ਸੈਂਟਰਲ ਬੈਂਕਰ ਰਿਪੋਰਟ ਕਾਰਡ, ਯੂਰਪੀਅਨ ਯੂਨੀਅਨ, ਈਸਟਰਨ ਕੈਰੇਬੀਅਨ ਸੈਂਟਰਲ ਬੈਂਕ, ਬੈਂਕ ਆਫ ਸੈਂਟਰਲ ਅਫਰੀਕਨ ਸਟੇਟਸ ਅਤੇ 101 ਪ੍ਰਮੁੱਖ ਦੇਸ਼ਾਂ ਦੇ ਕੇਂਦਰੀ ਬੈਂਕ ਗਵਰਨਰਾਂ ਨੂੰ ਗ੍ਰੇਡ ਦਿੰਦਾ ਹੈ।


ਇਹ ਵੀ ਪੜ੍ਹੋ: IRCTC ਦਾ ਬੇਹੱਦ ਸਸਤਾ ਕਸ਼ਮੀਰ ਟੂਰ ਪੈਕੇਜ, ਸਿਰਫ਼ ਇੰਨੇ ਪੈਸੇ ਖ਼ਰਚ ਕਰ ਕੇ ਫਲਾਈਟ ਟਿਕਟਾਂ ਦੇ ਨਾਲ ਹੋਟਲ ਤੇ ਖ਼ਾਣਾ ਵੀ