Thalapathy Vijay ਨੇ ਤਮਿਲਨਾਡੂ ਦੇ CM ਵਜੋਂ ਚੁੱਕੀ ਸਹੁੰ, PM ਮੋਦੀ ਨੇ ਵਧਾਈ ਦੇ ਨਾਲ ਦਿੱਤਾ ਖਾਸ ਸੁਨੇਹਾ
Thalapathy Vijay CM Oath : ਟੀਵੀਕੇ (TVK) ਪ੍ਰਮੁੱਖ ਥਲਾਪਤੀ ਵਿਜੇ ਨੇ ਤਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।

Thalapathy Vijay CM Oath : ਟੀਵੀਕੇ (TVK) ਪ੍ਰਮੁੱਖ ਥਲਾਪਤੀ ਵਿਜੇ ਨੇ ਤਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੇ ਚੇਨਈ ਦੇ ਨਹਿਰੂ ਸਟੇਡੀਅਮ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਦੌਰਾਨ ਟੀਵੀਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਤਾਲੀਆਂ ਅਤੇ ਸੀਟੀਆਂ ਵਜਾ ਕੇ ਆਪਣੇ ਨੇਤਾ ਦਾ ਸਵਾਗਤ ਕੀਤਾ। ਥਲਾਪਤੀ ਵਿਜੇ ਦੇ ਸਹੁੰ ਚੁੱਕ ਸਮਾਰੋਹ ਵਿੱਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਵੀ ਪਹੁੰਚੇ ਅਤੇ ਵਿਜੇ ਨੇ ਉਨ੍ਹਾਂ ਨਾਲ ਮੰਚ ਸਾਂਝਾ ਕੀਤਾ। ਤਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਥਲਪਤੀ ਵਿਜੇ ਨੂੰ ਵਧਾਈ ਦਿੱਤੀ ਹੈ।
ਪੀਐਮ ਮੋਦੀ ਨੇ ਨਵੇਂ CM ਵਿਜੇ ਨੂੰ ਦਿੱਤੀ ਵਧਾਈ
ਪੀਐਮ ਮੋਦੀ ਨੇ ਐਕਸ (ਟਵਿੱਟਰ) 'ਤੇ ਪੋਸਟ ਕਰਦਿਆਂ ਲਿਖਿਆ, "ਤਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਸੀ ਜੋਸਫ ਵਿਜੇ ਨੂੰ ਵਧਾਈ। ਉਨ੍ਹਾਂ ਦੇ ਆਉਣ ਵਾਲੇ ਕਾਰਜਕਾਲ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ। ਕੇਂਦਰ ਸਰਕਾਰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਤਮਿਲਨਾਡੂ ਸਰਕਾਰ ਨਾਲ ਮਿਲ ਕੇ ਕੰਮ ਕਰਦੀ ਰਹੇਗੀ।" ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਨਵੇਂ ਸੀਐਮ ਵਿਜੇ ਨੂੰ ਵਧਾਈ ਦੇ ਨਾਲ-ਨਾਲ ਇੱਕ ਖਾਸ ਸੰਦੇਸ਼ ਵੀ ਦਿੱਤਾ ਕਿ ਕੇਂਦਰ ਸਰਕਾਰ ਸੂਬੇ ਦੇ ਵਿਕਾਸ ਲਈ ਹਮੇਸ਼ਾ ਸਹਿਯੋਗ ਕਰੇਗੀ।
ਰਾਹੁਲ ਗਾਂਧੀ ਵੀ ਸਹੁੰ ਚੁੱਕ ਸਮਾਰੋਹ ਦੌਰਾਨ ਰਹੇ ਮੌਜੂਦ
ਜਵਾਹਰ ਲਾਲ ਨਹਿਰੂ ਇੰਡੋਰ ਸਟੇਡੀਅਮ ਵਿੱਚ ਹੋਏ ਇਸ ਵੱਡੇ ਸਮਾਰੋਹ ਵਿੱਚ ਵਿਜੇ ਤੋਂ ਇਲਾਵਾ ਐਨ. ਆਨੰਦ, ਆਧਵ ਅਰਜੁਨ, ਕੇਜੀ ਅਰੁਣ ਰਾਜ, ਕੇਏ. ਸੇਂਗੋਟਈਅਨ, ਪੀ. ਵੇਂਕਟਰਾਮਨਨ, ਆਰ. ਨਿਰਮਲ ਕੁਮਾਰ, ਰਾਜਮੋਹਨ, ਡਾਕਟਰ ਟੀਕੇ ਪ੍ਰਭੂ ਅਤੇ ਸੇਲਵੀ ਐਸ. ਕੀਰਤਨਾ ਨੇ ਮੰਤਰੀ ਵਜੋਂ ਸਹੁੰ ਚੁੱਕੀ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਥਲਪਤੀ ਵਿਜੇ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਸਹੁੰ ਚੁੱਕਣ ਦੇ ਨਾਲ ਹੀ ਵਿਜੇ ਨੇ ਦਿੱਤਾ ਵੱਡਾ ਸੁਨੇਹਾ
ਵਿਜੇ ਦੇ ਮੰਤਰੀਆਂ ਨੇ ਵੀ ਪ੍ਰਮਾਤਮਾ ਦੇ ਨਾਮ 'ਤੇ ਸਹੁੰ ਚੁੱਕੀ, ਜਦਕਿ ਇਸ ਤੋਂ ਪਹਿਲਾਂ ਦੀ ਡੀਐਮਕੇ (DMK) ਸਰਕਾਰ ਵਿੱਚ ਜ਼ਿਆਦਾਤਰ ਮੰਤਰੀਆਂ ਨੇ ਅਜਿਹਾ ਨਹੀਂ ਕੀਤਾ ਸੀ। ਵਿਜੇ ਦੇ ਸਹੁੰ ਚੁੱਕਣ ਦੇ ਨਾਲ ਹੀ ਤਮਿਲਨਾਡੂ ਵਿੱਚ ਡੀਐਮਕੇ ਅਤੇ ਏਆਈਏਡੀਐਮਕੇ (AIADMK) ਦਾ ਲਗਭਗ ਛੇ ਦਹਾਕਿਆਂ ਤੋਂ ਚੱਲਿਆ ਆ ਰਿਹਾ ਦਬਦਬਾ ਖਤਮ ਹੋ ਗਿਆ ਹੈ। ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਇਹ ਸਹੁੰ ਚੁੱਕ ਸਮਾਰੋਹ ਸੰਪੰਨ ਹੋਇਆ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















