PM Modi On Diwali: ਦਿਵਾਲੀ ਤੋਂ ਪਹਿਲਾਂ ਦੇ ਰੁਝੇਵਿਆਂ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ਦੀ ਤਰ੍ਹਾਂ ਸਰਹੱਦ 'ਤੇ ਜਵਾਨਾਂ ਨਾਲ ਰੌਸ਼ਨੀਆਂ ਦਾ ਤਿਉਹਾਰ ਮਨਾਉਣ ਲਈ ਤਿਆਰ ਹਨ। ਇੱਕ ਦਿਨ ਪਹਿਲਾਂ ਉਨ੍ਹਾਂ ਨੇ ਅਯੁੱਧਿਆ ਦੇ ਰਾਮ ਜਨਮ ਭੂਮੀ ਕੰਪਲੈਕਸ ਵਿੱਚ ਰਾਮ ਲੱਲਾ ਦੀ ਪੂਜਾ ਕੀਤੀ ਸੀ। ਉਨ੍ਹਾਂ ਰਾਮ ਮੰਦਰ ਦੇ ਨਿਰਮਾਣ ਕਾਰਜ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਪੀਐਮ ਮੋਦੀ ਦੀ ਮੌਜੂਦਗੀ ਵਿੱਚ ਅਯੁੱਧਿਆ ਨੇ ਇੱਕ ਨਵਾਂ ਵਿਸ਼ਵ ਰਿਕਾਰਡ ਵੀ ਬਣਾਇਆ।


ਦੀਵਾਲੀ ਦੇ ਮੌਕੇ 'ਤੇ ਸਰਯੂ ਨਦੀ ਦੇ ਕੰਢੇ 15 ਲੱਖ ਦੀਵੇ ਜਗਾਏ ਗਏ। ਇਸ ਦੇ ਨਾਲ ਹੀ ਹੁਣ ਪੀਐਮ ਮੋਦੀ ਭਾਰਤ ਮਾਤਾ ਦੇ ਬਹਾਦਰ ਪੁੱਤਰਾਂ ਨਾਲ ਕਾਰਗਿਲ ਵਿੱਚ ਦਿਵਾਲੀ ਮਨਾਉਣ ਲਈ ਤਿਆਰ ਹਨ। ਆਓ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਤੋਂ ਦਿਵਾਲੀ ਦਾ ਤਿਉਹਾਰ ਕਿੱਥੇ ਮਨਾ ਰਹੇ ਹਨ।


PM ਮੋਦੀ ਨੇ 2014 ਦੀਵਾਲੀ ਕਿੱਥੇ ਮਨਾਈ?


ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਤੋਂ ਹਰ ਸਾਲ ਸੈਨਿਕਾਂ ਨਾਲ ਦਿਵਾਲੀ ਮਨਾ ਰਹੇ ਹਨ। ਜਦੋਂ ਉਨ੍ਹਾਂ ਨੇ ਸਿਆਚਿਨ ਵਿੱਚ ਸੁਰੱਖਿਆ ਬਲਾਂ ਨਾਲ ਤਿਉਹਾਰ ਮਨਾਇਆ ਸੀ, ਉਸ ਸਮੇਂ ਉਨ੍ਹਾਂ ਨੇ ਟਵੀਟ ਕੀਤਾ ਸੀ, "ਸਿਆਚਿਨ ਗਲੇਸ਼ੀਅਰ ਦੀਆਂ ਬਰਫੀਲੀਆਂ ਉਚਾਈਆਂ ਤੋਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਜਵਾਨਾਂ ਅਤੇ ਅਧਿਕਾਰੀਆਂ ਦੇ ਨਾਲ, ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ।


ਅਗਲੇ ਸਾਲ, ਉਨ੍ਹਾਂ ਨੇ 1965 ਦੀ ਜੰਗ ਵਿੱਚ ਭਾਰਤੀ ਫ਼ੌਜ ਦੀਆਂ ਸਫਲਤਾਵਾਂ ਦਾ ਸਨਮਾਨ ਕਰਨ ਲਈ ਪੰਜਾਬ ਵਿੱਚ ਤਿੰਨ ਸਮਾਰਕਾਂ ਦਾ ਦੌਰਾ ਕੀਤਾ। ਇਹ 1965 ਦੀ ਜੰਗ ਦੀ 50ਵੀਂ ਵਰ੍ਹੇਗੰਢ 'ਤੇ ਸੀ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ "ਉਨ੍ਹਾਂ ਸਥਾਨਾਂ ਦਾ ਦੌਰਾ ਕਰਨ ਲਈ ਚੁਣਿਆ ਹੈ ਜਿੱਥੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਸੈਨਿਕਾਂ ਨੇ ਉਸ ਯੁੱਧ ਦੌਰਾਨ ਖੂਨ ਵਹਾਇਆ ਅਤੇ ਸਰਵਉੱਚ ਕੁਰਬਾਨੀ ਦਿੱਤੀ।"


ਪ੍ਰਧਾਨ ਮੰਤਰੀ ਦੀਵਾਲੀ 'ਤੇ ਕਸ਼ਮੀਰ ਪਹੁੰਚੇ ਸਨ


2016 'ਚ ਉਹ ਚੀਨ ਦੀ ਸਰਹੱਦ ਨੇੜੇ ਫੌਜੀਆਂ ਨੂੰ ਮਿਲਣ ਹਿਮਾਚਲ ਪ੍ਰਦੇਸ਼ ਗਏ ਸੀ। ਉਨ੍ਹਾਂ ਸੁਮਦੋਹ ਵਿਖੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ), ਡੋਗਰਾ ਸਕਾਊਟਸ ਅਤੇ ਭਾਰਤੀ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਈ। ਇਸ ਤੋਂ ਬਾਅਦ ਪੀਐਮ ਮੋਦੀ ਨੇ ਉੱਤਰੀ ਕਸ਼ਮੀਰ ਦੇ ਗੁਰੇਜ਼ ਸੈਕਟਰ ਵਿੱਚ ਭਾਰਤੀ ਫੌਜ ਦੇ ਜਵਾਨਾਂ ਨਾਲ 2017 ਦੀ ਦਿਵਾਲੀ ਮਨਾਈ। ਇੱਥੇ ਉਨ੍ਹਾਂ ਕਿਹਾ ਕਿ " ਫੌਜ ਦੇ ਨਾਲ ਬਿਤਾਇਆ ਸਮਾਂ ਮੈਨੂੰ ਨਵੀਂ ਊਰਜਾ ਦਿੰਦਾ ਹੈ।"


2018 ਅਤੇ 2019 ਦੀ ਦਿਵਾਲੀ


ਅਗਲੇ ਸਾਲ ਯਾਨੀ 2018 ਵਿੱਚ, ਪੀਐਮ ਮੋਦੀ ਨੇ ਉੱਤਰਾਖੰਡ ਦੇ ਹਰਸੀਲ ਵਿੱਚ ਦਿਵਾਲੀ ਦਾ ਤਿਉਹਾਰ ਮਨਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਸਿੱਧ ਕੇਦਾਰਨਾਥ ਧਾਮ ਦੀ ਯਾਤਰਾ ਕੀਤੀ। ਉਹ ਇਸ ਸਾਲ ਕੇਦਾਰਨਾਥ ਵੀ ਜਾ ਚੁੱਕੇ ਹਨ। 2019 ਵਿੱਚ ਪੀਐਮ ਮੋਦੀ ਜੰਮੂ-ਕਸ਼ਮੀਰ ਦੇ ਰਾਜੌਰੀ ਪਹੁੰਚੇ ਸਨ। ਇੱਥੇ ਵੀ ਉਨ੍ਹਾਂ ਨੇ ਦੀਵਾਲੀ ਦੇ ਮੌਕੇ 'ਤੇ ਫੌਜ ਦੇ ਜਵਾਨਾਂ ਨੂੰ ਮਿਠਾਈ ਖੁਆਈ ਅਤੇ ਉਨ੍ਹਾਂ ਨਾਲ ਸਮਾਂ ਬਿਤਾਇਆ।


ਲੌਂਗੇਵਾਲਾ ਪੋਸਟ ਅਤੇ ਨੌਸ਼ਹਿਰਾ ਵਿਖੇ ਪ੍ਰਧਾਨ ਮੰਤਰੀ ਦੀ ਦਿਵਾਲੀ


ਲੌਂਗੇਵਾਲਾ ਪੋਸਟ (ਰਾਜਸਥਾਨ) 'ਤੇ ਤਾਇਨਾਤ ਸੈਨਿਕਾਂ ਲਈ 2020 ਦੀ ਦੀਵਾਲੀ ਬਹੁਤ ਖਾਸ ਰਹੀ। ਇੱਥੇ ਉਨ੍ਹਾਂ ਵਿਚਕਾਰ ਦੇਸ਼ ਦੇ ਪ੍ਰਧਾਨ ਮੰਤਰੀ ਮੌਜੂਦ ਸਨ। ਕੋਰੋਨਾ ਮਹਾਮਾਰੀ ਦੇ ਵਿਚਕਾਰ, ਸਾਲ 2020 ਦੀ ਦੀਵਾਲੀ ਪੀਐਮ ਮੋਦੀ ਨੇ ਇਸ ਪੋਸਟ 'ਤੇ ਸੈਨਿਕਾਂ ਨਾਲ ਮਨਾਈ। ਇਸ ਦੇ ਨਾਲ ਹੀ, ਪਿਛਲੇ ਸਾਲ ਯਾਨੀ 2021 ਵਿੱਚ, ਪੀਐਮ ਮੋਦੀ ਨੇ ਨੌਸ਼ਹਿਰਾ (ਜੰਮੂ ਅਤੇ ਕਸ਼ਮੀਰ) ਵਿੱਚ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾਇਆ ਸੀ। ਪ੍ਰਧਾਨ ਮੰਤਰੀ ਨੇ ਇੱਥੇ ਸੈਨਿਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਉਹ ਮਾਂ ਭਾਰਤੀ ਦੀ ਸੁਰੱਖਿਆ ਢਾਲ ਹਨ।