PM Modi Interview: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ ਏਜੰਸੀ ਪੀਟੀਆਈ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਪੰਜ ਸਥਾਨਾਂ ਦੀ ਛਾਲ ਮਾਰਨ ਦੇ ਦੇਸ਼ ਦੇ ਰਿਕਾਰਡ ਦਾ ਹਵਾਲਾ ਦਿੰਦੇ ਹੋਏ, ਪੀਐਮ ਮੋਦੀ ਨੇ ਕਿਹਾ ਕਿ ਭਾਰਤ ਆਉਣ ਵਾਲੇ ਸਮੇਂ ਵਿੱਚ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਵੇਗਾ।


ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, "ਦੁਨੀਆਂ ਦੀ ਜੀਡੀਪੀ-ਕੇਂਦ੍ਰਿਤ ਪਹੁੰਚ ਹੁਣ ਮਨੁੱਖ-ਕੇਂਦ੍ਰਿਤ ਪਹੁੰਚ ਵਿੱਚ ਬਦਲ ਰਹੀ ਹੈ। ਭਾਰਤ ਇਸ ਵਿੱਚ ਇੱਕ ਉਤਪ੍ਰੇਰਕ ਦੀ ਭੂਮਿਕਾ ਨਿਭਾ ਰਿਹਾ ਹੈ।" ਦੇਸ਼ 'ਚ ਹੋ ਰਹੇ ਜੀ-20 ਸੰਮੇਲਨ ਦੇ ਸਬੰਧ 'ਚ ਪੀਐੱਮ ਮੋਦੀ ਨੇ ਕਿਹਾ, 'ਜੀ-20 'ਚ ਦੁਨੀਆ ਸਾਡੇ ਸ਼ਬਦਾਂ ਅਤੇ ਨਜ਼ਰੀਏ ਨੂੰ ਸਿਰਫ ਵਿਚਾਰਾਂ ਦੇ ਰੂਪ 'ਚ ਨਹੀਂ ਸਗੋਂ ਭਵਿੱਖ ਲਈ ਰੋਡਮੈਪ ਦੇ ਰੂਪ 'ਚ ਦੇਖਦੀ ਹੈ।


ਉਨ੍ਹਾਂ ਕਿਹਾ, "ਲੰਬੇ ਸਮੇਂ ਤੱਕ ਭਾਰਤ ਨੂੰ ਇੱਕ ਅਰਬ ਭੁੱਖੇ ਪੇਟ ਵਾਲੇ ਦੇਸ਼ ਵਜੋਂ ਦੇਖਿਆ ਜਾਂਦਾ ਸੀ, ਹੁਣ ਇਹ ਇੱਕ ਅਰਬ ਅਭਿਲਾਸ਼ੀ ਦਿਮਾਗ ਅਤੇ ਦੋ ਅਰਬ ਹੁਨਰਮੰਦ ਹੱਥਾਂ ਵਾਲਾ ਦੇਸ਼ ਹੈ। ਅੱਜ ਭਾਰਤੀਆਂ ਕੋਲ ਵਿਕਾਸ ਦੀ ਨੀਂਹ ਰੱਖਣ ਦਾ ਵਧੀਆ ਮੌਕਾ ਹੈ।" ਜਿਸ ਨੂੰ ਅਗਲੇ ਇੱਕ ਹਜ਼ਾਰ ਸਾਲ ਤੱਕ ਯਾਦ ਰੱਖਿਆ ਜਾਵੇਗਾ।"


ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਪੰਜ ਸਥਾਨਾਂ ਦੀ ਛਾਲ ਮਾਰਨ ਦੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਉਣ ਵਾਲੇ ਸਮੇਂ ਵਿੱਚ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਵੇਗਾ।


ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ 'ਚ ਜੀ-20 ਬੈਠਕਾਂ ਆਯੋਜਿਤ ਕਰਨ 'ਤੇ ਪਾਕਿਸਤਾਨ ਅਤੇ ਚੀਨ ਦੇ ਇਤਰਾਜ਼ਾਂ ਨੂੰ ਖਾਰਜ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ (ਭਾਰਤ ਦੇ ਹਰ ਹਿੱਸੇ) 'ਚ ਬੈਠਕਾਂ ਦਾ ਆਯੋਜਨ ਕਰਨਾ 'ਸੁਭਾਵਿਕ' ਹੈ।




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।