PM Narendra Modi Ayodhya Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਯੁੱਧਿਆ ਦੌਰੇ ਨੂੰ ਲੈ ਕੇ ਕਾਫੀ ਚਰਚਾ ਹੈ ਪਰ ਇਸ ਦੌਰਾਨ ਇਕ ਹੋਰ ਨਾਂ ਸੁਰਖੀਆਂ 'ਚ ਹੈ। ਸ਼ਨੀਵਾਰ (30 ਦਸੰਬਰ) ਨੂੰ ਆਪਣੇ ਦੌਰੇ ਦੌਰਾਨ ਪੀਐਮ ਮੋਦੀ ਇੱਥੋਂ ਦੀ ਰਹਿਣ ਵਾਲੀ ਅਤੇ ਸਰਕਾਰੀ ਯੋਜਨਾਵਾਂ ਦੀ ਲਾਭਪਾਤਰੀ ਮੀਰਾ ਮਾਂਝੀ ਦੇ ਘਰ ਗਏ ਅਤੇ ਉੱਥੇ ਚਾਹ ਪੀਤੀ।


ਚਾਹ ਦੀ ਚੁਸਕੀਆਂ ਲੈਂਦੇ ਹੋਏ ਪੀਐਮ ਮੋਦੀ ਨੇ ਮੀਰਾ ਮਾਂਝੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਚਾਹ ਲਈ ਮੀਰਾ ਮਾਂਝੀ ਦੀ ਤਾਰੀਫ਼ ਕੀਤੀ। ਬਾਅਦ ਵਿੱਚ ਪੀਐਮ ਮੋਦੀ ਨੇ ਮੀਰਾ ਮਾਂਝੀ ਦੇ ਘਰ ਜਾਣ ਦੇ ਅਨੁਭਵ ਬਾਰੇ ਕੁਝ ਤਸਵੀਰਾਂ ਦੇ ਨਾਲ ਆਪਣੇ ਐਕਸ ਹੈਂਡਲ 'ਤੇ ਇੱਕ ਪੋਸਟ ਵੀ ਸਾਂਝਾ ਕੀਤਾ।






'ਮੈਂ ਚਾਹਵਾਲਾ ਹਾਂ...'


ਪੀਐਮ ਮੋਦੀ ਨੇ ਮੀਰਾ ਮਾਂਝੀ ਦੀ ਤਾਰੀਫ ਕਰਦਿਆਂ ਹੋਇਆਂ ਕਿਹਾ, “ਚਾਹ ਬਹੁਤ ਵਧੀਆ ਬਣਾਈ ਹੈ ਅਤੇ ਮੈਂ ਚਾਹਵਾਲਾ ਹਾਂ, ਇਸ ਲਈ ਮੈਨੂੰ ਪਤਾ ਹੈ ਕਿ ਚਾਹ ਕਿਵੇਂ ਬਣਦੀ ਹੈ।” ਇਨ੍ਹਾਂ ਕਹਿੰਦਿਆਂ ਹੋਇਆਂ ਪੀਐਮ ਮੋਦੀ ਖੁਦ ਅਤੇ ਉੱਥੇ ਮੌਜੂਦ ਸਾਰੇ ਪਰਿਵਾਰਕ ਮੈਂਬਰ ਹੱਸਣ ਲੱਗ ਪਏ।


ਇਹ ਵੀ ਪੜ੍ਹੋ: Vinesh Phogat: ਐਵਾਰਡ ਵਾਪਸ ਕਰਨ ਜਾ ਰਹੀ ਵਿਨੇਸ਼ ਫੋਗਾਟ ਨੂੰ ਪੁਲਿਸ ਨੇ ਰੋਕਿਆ ਤਾਂ ਖਿਡਾਰਨ ਨੇ ਉੱਥੇ ਛੱਡਿਆ ਆਪਣਾ ਪੁਰਸਕਾਰ


ਜਦੋਂ ਪੀਐਮ ਮੋਦੀ ਮੀਰਾ ਮਾਂਝੀ ਦੇ ਘਰ ਪਹੁੰਚੇ


ਨਿਊਜ਼ ਏਜੰਸੀ ਏਐਨਆਈ ਨੇ ਮੀਰਾ ਮਾਂਝੀ ਦੇ ਘਰ ਪੀਐਮ ਮੋਦੀ ਦੀ ਫੇਰੀ ਦਾ ਵੀਡੀਓ ਸ਼ੇਅਰ ਕੀਤਾ ਹੈ। ਜਿਵੇਂ ਹੀ ਪੀਐਮ ਮੋਦੀ ਲਾਭਪਾਤਰੀ ਦੇ ਘਰ ਪਹੁੰਚੇ, ਉਨ੍ਹਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਸਵਾਗਤ ਕੀਤਾ। ਹਾਲਾਂਕਿ, ਪੀਐਮ ਮੋਦੀ ਨੇ ਕਿਹਾ, "ਇਦਾਂ ਨਾ ਕਰੋ ਤੁਸੀਂ।"






ਪੀਐਮ ਮੋਦੀ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਗੱਲਬਾਤ ਕੀਤੀ। ਉਹ ਇਕ ਬੱਚੇ ਨਾਲ ਖੇਡਦੇ ਵੀ ਨਜ਼ਰ ਆਏ। ਪੀਐਮ ਮੋਦੀ ਨੇ ਪੁੱਛਿਆ, "ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਘਰ ਕਿਉਂ ਆਇਆ ਹਾਂ?" ਪੀਐਮ ਮੋਦੀ ਨੇ ਕਿਹਾ, "ਅਸੀਂ ਦੇਸ਼ ਦੇ 10 ਕਰੋੜ ਘਰਾਂ ਨੂੰ ਗੈਸ ਸਿਲੰਡਰ ਦਿੱਤੇ ਹਨ, ਤੁਹਾਡੀ 10 ਕਰੋੜਵਾਂ ਨੰਬਰ ਲੱਗ ਗਿਆ ਹੈ।" ਇਸ ਲਈ ਮੈਂ ਸੋਚਿਆ, ਜਿਸ ਕੋਲ 10 ਕਰੋੜਵਾਂ ਸਿਲੰਡਰ ਮਿਲਿਆ ਹੈ, ਮੈਂ ਉਸ ਦੇ ਘਰ ਜਾਵਾਂਗਾ, ਅਯੁੱਧਿਆ ‘ਚ ਹੀ ਮਿਲਿਆ ਹੈ। ਮੈ ਕਿਹਾ ਚਲੋ ਭਾਈ, ਮੀਰਾ ਦੇ ਘਰ ਚੱਲਦੇ ਹਾਂ।''


ਮੀਰਾ ਮਾਂਝੀ ਨੇ ਕਿਹਾ, ''ਚੰਗਾ ਹੋਇਆ ਕਿ ਤੁਸੀਂ ਮੇਰੇ ਘਰ ਆਏ।'' ਪੀਐੱਮ ਮੋਦੀ ਨੇ ਪੁੱਛਿਆ, ''ਤੁਸੀਂ ਗੈਸ 'ਤੇ ਕੀ ਪਕਾ ਲੈਂਦੇ ਹੋ?'' ਇਸ ਦੇ ਜਵਾਬ 'ਚ ਮੀਰਾ ਨੇ ਕਿਹਾ, ''ਮੈਂ ਅੱਜ ਦਾਲ, ਚੌਲ ਅਤੇ ਸਬਜ਼ੀ ਬਣਾਈ ਹੈ। ਤੁਹਾਡੇ ਲਈ ਚਾਹ ਬਣਾਈ ਹੈ।''


ਪੀਐਮ ਮੋਦੀ ਨੇ ਕਿਹਾ, ''ਚਾਹ ਬਣਾਈ ਹੈ ਤਾਂ ਮੈਨੂੰ ਪਿਆਓ ਫਿਰ।'' ਜਿਵੇਂ ਹੀ ਉਨ੍ਹਾਂ ਨੇ ਚਾਹ ਦਾ ਕੱਪ ਹੱਥ 'ਚ ਲਿਆ ਤਾਂ ਪੀਐੱਮ ਮੋਦੀ ਨੇ ਕਿਹਾ, ''ਇਹ ਤਾਂ ਦੁੱਧ ਵਾਲੀ ਚਾਹ ਹੈ, ਕੀ ਇੱਥੇ ਦੁੱਧ ਮਿਲਦਾ ਹੈ?


ਇਹ ਵੀ ਪੜ੍ਹੋ: Pakistan Election: ਇਮਰਾਨ ਖ਼ਾਨ ਦੇ ਚੋਣਾਂ ਲੜਨ ‘ਤੇ ਲੱਗਿਆ ਗ੍ਰਹਿਣ! ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਨਾਮਜ਼ਦਗੀ ਕੀਤੀ ਰੱਦ