PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਦੇਸ਼ਾ ਦੇ ਪਿੰਡਾਂ ਨੂੰ ਅਣਗੌਲਿਆ ਕੀਤਾ ਹੈ ਕਿਉਂਕਿ ਉਹ ਉਨ੍ਹਾਂ ਪਾਰਟੀਆਂ ਦੇ ਵੋਟ ਬੈਂਕ ਨਹੀਂ ਸਨ। ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਰੀਵਾ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਸਥਿਤੀ ਨੂੰ ਬਦਲ ਦਿੱਤਾ ਹੈ ਤੇ ਪੰਚਾਇਤਾਂ ਨੂੰ ਬਹੁਤ ਸਾਰੀਆਂ ਗਰਾਂਟਾਂ ਦਿੱਤੀਆਂ ਹਨ। 


ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਪਹਿਲਾਂ ਹੀ ਸਰਕਾਰਾਂ ਪਿੰਡਾਂ ਲਈ ਪੈਸਾ ਖਰਚ ਕਰਨ ਤੋਂ ਕਤਰਾਉਂਦੀਆਂ ਸਨ ਕਿਉਂਕਿ ਉਹ ਵੋਟ ਬੈਂਕ ਨਹੀਂ ਸਨ। ਇਸ ਲਈ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ। ਕਈ ਸਿਆਸੀ ਪਾਰਟੀਆਂ ਪਿੰਡ ਦੇ ਲੋਕਾਂ ਨੂੰ ਵੰਡ ਕੇ ਆਪਣੀ ਦੁਕਾਨ ਚਲਾ ਰਹੀਆਂ ਸਨ।’’ ਉਨ੍ਹਾਂ ਕਿਹਾ ਕਿ ਭਾਜਪਾ ਨੇ ਪਿੰਡਾਂ ਨਾਲ ਹੋਈ ਬੇਇਨਸਾਫ਼ੀ ਨੂੰ ਖ਼ਤਮ ਕੀਤਾ ਹੈ ਤੇ ਉਨ੍ਹਾਂ ਦੇ ਵਿਕਾਸ ਲਈ ਖਜ਼ਾਨਾ ਖੋਲ੍ਹਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜਨ ਧਨ ਯੋਜਨਾ ਤਹਿਤ ਪਿੰਡਾਂ ਵਿੱਚ 40 ਕਰੋੜ ਤੋਂ ਵੱਧ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਹਨ।


ਇਹ ਵੀ ਪੜ੍ਹੋ: Diljit Dosanjh: ਕੋਚੈਲੇ ਪਰਫਾਰਮੈਂਸ ਦੌਰਾਨ ਦਿਲਜੀਤ ਦੋਸਾਂਝ ਨੇ ਕਿਉਂ ਮੰਗੀ ਸਕਿਉਰਟੀ ਗਾਰਡ ਤੋਂ ਮੁਆਫੀ, ਡਾਊਨ ਟੂ ਅਰਥ ਸੁਭਾਅ ਦੀ ਹੋ ਰਹੀ ਤਾਰੀਫ


ਉਨ੍ਹਾਂ ਕਿਹਾ ਕਿ ਜਦੋਂ ਤੋਂ ਦੇਸ਼ ਦੇ ਪਿੰਡਾਂ ਨੂੰ ਬੈਂਕਾਂ ਦੀ ਸ਼ਕਤੀ ਮਿਲੀ ਹੈ, ਤਾਂ ਪਿੰਡਾਂ ਦੇ ਲੋਕਾਂ ਦੀ ਖੇਤੀ ਤੋਂ ਲੈ ਕੇ ਕਾਰੋਬਾਰ ਤੱਕ ਹਰ ਕੰਮ ਵਿੱਚ ਮਦਦ ਕੀਤੀ ਜਾ ਰਹੀ ਹੈ। ਕੇਂਦਰ ਨੇ ਜਨ ਧਨ ਯੋਜਨਾ ਚਲਾ ਕੇ ਪਿੰਡ ਦੇ 40 ਕਰੋੜ ਤੋਂ ਵੱਧ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਹਨ। ਇੰਡੀਆ ਪੋਸਟ ਪੇਮੈਂਟਸ ਬੈਂਕ ਰਾਹੀਂ ਪਿੰਡਾਂ ਤੱਕ ਬੈਂਕਾਂ ਦੀ ਪਹੁੰਚ ਵਧਾਈ ਗਈ ਹੈ।


ਵਿਰੋਧੀ ਧਿਰ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਜਿਸ ਪਾਰਟੀ ਨੇ ਆਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਸਮਾਂ ਰਾਜ ਕੀਤਾ, ਉਸ ਪਾਰਟੀ ਨੇ ਸਾਡੇ ਪਿੰਡਾਂ ਦਾ ਭਰੋਸਾ ਤੋੜ ਦਿੱਤਾ। ਪਿੰਡਾਂ ਵਿੱਚ ਰਹਿਣ ਵਾਲੇ ਲੋਕ, ਪਿੰਡਾਂ ਵਿੱਚ ਸਕੂਲ, ਪਿੰਡਾਂ ਵਿੱਚ ਸੜਕਾਂ, ਪਿੰਡਾਂ ਵਿੱਚ ਬਿਜਲੀ, ਪਿੰਡਾਂ ਵਿੱਚ ਸਟੋਰੇਜ਼, ਪਿੰਡਾਂ ਦੀ ਆਰਥਿਕਤਾ, ਇਹ ਸਭ ਕਾਂਗਰਸ ਸਰਕਾਰ ਵੇਲੇ ਸਰਕਾਰ ਦੀਆਂ ਤਰਜੀਹਾਂ ਵਿੱਚ ਸਭ ਤੋਂ ਹੇਠਾਂ ਰੱਖਿਆ ਗਿਆ।


ਇਹ ਵੀ ਪੜ੍ਹੋ:  ਸਾਵਧਾਨ! ਕਿਤੇ ਗਲਤ ਥਾਂ 'ਤੇ ਤਾਂ ਨਹੀਂ ਵਰਤਿਆ ਗਿਆ ਤੁਹਾਡਾ ਆਧਾਰ ਕਾਰਡ, ਇੰਝ ਕਰੋ ਚੈੱਕ 


ਉਨ੍ਹਾਂ ਕਿਹਾ ਕਿ ਦੇਸ਼ ਦੀ ਹਰ ਪੰਚਾਇਤ, ਹਰ ਸੰਸਥਾ, ਹਰ ਨੁਮਾਇੰਦੇ, ਹਰ ਨਾਗਰਿਕ ਨੂੰ ਵਿਕਸਤ ਭਾਰਤ ਲਈ ਇਕਜੁੱਟ ਹੋਣਾ ਪਵੇਗਾ। ਇਹ ਉਦੋਂ ਹੀ ਸੰਭਵ ਹੈ ਜਦੋਂ ਬੁਨਿਆਦੀ ਸਹੂਲਤਾਂ ਬਿਨਾਂ ਕਿਸੇ ਭੇਦਭਾਵ ਦੇ 100% ਲਾਭਪਾਤਰੀਆਂ ਤੱਕ ਜਲਦੀ ਪਹੁੰਚਦੀਆਂ ਹਨ।