Vaccination Record: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਗੋਆ 'ਚ ਸਿਹਤ ਕਰਮੀਆਂ ਤੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਦੇ ਲਾਭਪਾਤਰੀਆਂ ਨਾਲ ਸੰਵਾਦ ਕੀਤਾ। ਇਸ ਦੌਰਾਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕੱਲ੍ਹ ਮੇਰਾ ਜਨਮਦਿਨ ਸੀ। ਪਰ ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਖਾਸ ਬਣਾ ਦਿੱਤਾ।


ਪੀਐਮ ਮੋਦੀ ਨੇ ਕਿਹਾ ਕਿ ਦੇਸ਼ 'ਚ ਕੱਲ੍ਹ ਰਿਕਾਰਡ ਟੀਕਾਕਰਨ ਹੋਇਆ ਹੈ। ਜਨਮਦਿਨ ਤਾਂ ਆਉਣਗੇ ਤੇ ਜਾਣਗੇ, ਪਰ ਕੱਲ੍ਹ ਦਾ ਦਿਨ ਮੇਰੇ ਦਿਲ ਨੂੰ ਛੂਹ ਗਿਆ। ਕੱਲ੍ਹ ਦੇਸ਼ 'ਚ ਵੈਕਸੀਨ ਦੀਆਂ ਰਿਕਾਰਡ 2.5 ਕਰੋੜ ਤੋਂ ਜ਼ਿਆਦਾ ਡੋਜ਼ ਦਿੱਤੀਆਂ ਗਈਆਂ।


ਕੱਲ੍ਹ ਦਾ ਦਿਨ ਮੇਰੇ ਲਈ ਭਾਵੁਕ ਕਰਨ ਵਾਲਾ ਸੀ- ਪੀਐਮ ਮੋਦੀ


ਪੀਐਮ ਮੋਦੀ ਨੇ ਕਿਹਾ, 'ਮੈਂ ਦੇਸ਼ ਦੇ ਸਾਰੇ ਡਾਕਟਰਾਂ, ਮੈਡੀਕਲ ਸਟਾਫ਼, ਪ੍ਰਸ਼ਾਸਨ ਨਾਲ ਜੁੜੇ ਲੋਕਾਂ ਦੀ ਵੀ ਸ਼ਲਾਘਾ ਕਰਨੀ ਚਾਹੁੰਦਾ ਹਾਂ। ਜਨਮਦਿਨ ਤਾਂ ਬਹੁਤ ਆਏ ਤੇ ਬਹੁਤ ਗਏ, ਪਰ ਮੈਂ ਮਨ ਤੋਂ ਹਮੇਸ਼ਾਂ ਇਨ੍ਹਾਂ ਚੀਜ਼ਾਂ ਤੋਂ ਦੂਰ ਰਿਹਾ ਹਾਂ। ਪਰ ਮੇਰੀ ਐਨੀ ਉਮਰ 'ਚ ਕੱਲ੍ਹ ਦਾ ਦਿਨ ਭਾਵੁਕ ਕਰ ਦੇਣ ਵਾਲਾ ਸੀ।'


ਹਰ ਕਿਸੇ ਨੇ ਸਹਿਯੋਗ ਦਿੱਤਾ, ਪੀਐਮ ਮੋਦੀ


ਪੀਐਮ ਮੋਦੀ ਨੇ ਕਿਹਾ, 'ਮੈਡੀਕਲ ਫੀਲਡ ਦੇ ਲੋਕ, ਜੋ ਲੋਕ ਪਿਛਲੇ ਦੋ ਸਾਲ ਤੋਂ ਜੁੱਟੇ ਹਨ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕੋਰੋਨਾ ਨਾਲ ਲੜਨ 'ਚ ਦੇਸ਼ਵਾਸੀਆਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਕੱਲ੍ਹ ਜਿਸ ਤਰ੍ਹਾਂ ਵੈਕਸੀਨੇਸ਼ਨ ਦਾ ਰਿਕਾਰਡ ਬਣਾ ਕੇ ਦਿਖਾਇਆ, ਉਹ ਬਹੁਤ ਵੱਡੀ ਗੱਲ ਹੈ। ਹਰ ਕਿਸੇ ਨੇ ਇਸ 'ਚ ਬਹੁਤ ਸਹਿਯੋਗ ਦਿੱਤਾ ਹੈ। ਲੋਕਾਂ ਨੇ ਇਸ ਨੂੰ ਸੇਵਾ ਨਾਲ ਜੋੜਿਆ।'


ਦੇਸ਼ 'ਚ ਕੱਲ੍ਹ 2.50 ਕਰੋੜ ਤੋਂ ਜ਼ਿਆਦਾ ਕੋਰੋਨਾ ਡੋਜ਼ ਲੱਗੀਆਂ


ਦੇਸ਼ 'ਚ ਕੱਲ੍ਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ ਮੌਕੇ ਟੀਕਾਕਰਨ ਅਭਿਆਨ ਨੂੰ ਵੱਡੀ ਉਤਸ਼ਾਹ ਦਿੰਦਿਆਂ ਟੀਕੇ ਦੀਆਂ 2.50 ਕਰੋੜ ਤੋਂ ਜ਼ਿਆਦਾ ਖੁਰਾਕਾਂ ਦੇਕੇ ਇਕ ਰਿਕਾਰਡ ਬਣਾਇਆ। ਦੇਸ਼ 'ਚ ਹੁਣ ਤਕ ਦੀ ਦਿੱਤੀ ਗਈ ਖੁਰਾਕ ਅੱਧੀ ਰਾਤ 12 ਵਜੇ 79.33 ਕਰੋੜ ਦੇ ਅੰਕੜੇ ਪਾਰ ਕਰ ਗਈ।