Pm modi: PM ਮੋਦੀ ਦੀ ਯੂਟਿਊਬਰਸ ਨੂੰ ਅਪੀਲ, 'ਜਦੋਂ ਮੈਂ ਕ੍ਰਿਏਟਿਵ ਕਮਿਊਨਿਟੀ ਦੇ ਵਿੱਚ ਹਾਂ ਤਾਂ, ਅਸੀਂ ਸਾਰੇ ਮਿਲ ਕੇ...'
YouTube Fanfest: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਟਿਊਬ ਕਮਿਊਨਿਟੀ ਨੂੰ ਲੋਕਾਂ ਨੂੰ ਸਵੱਛਤਾ ਮੁਹਿੰਮ, ਡਿਜੀਟਲ ਭੁਗਤਾਨ ਅਤੇ ਲੋਕਲ ਫਾਰ ਵੋਕਲ ਵਰਗੇ ਵਿਸ਼ਿਆਂ ਪ੍ਰਤੀ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਹੈ।
YouTube Fanfest India 2023: ਯੂਟਿਊਬ ਫੈਨਫੈਸਟ ਇੰਡੀਆ 2023 ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਇੱਕ ਸਾਥੀ ਯੂਟਿਊਬਰ ਦੇ ਰੂਪ ਵਿੱਚ ਲੋਕਾਂ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ ਹਨ। ਉਹ ਪਿਛਲੇ 15 ਸਾਲਾਂ ਤੋਂ ਯੂਟਿਊਬ ਚੈਨਲ ਰਾਹੀਂ ਦੇਸ਼ ਅਤੇ ਦੁਨੀਆ ਨਾਲ ਜੁੜੇ ਹੋਏ ਹਨ। ਮੇਰੇ ਕੋਲ ਬਹੁਤ ਸਾਰੇ ਸਬਸਕ੍ਰਾਈਰਸ ਹਨ।
ਪੀਐਮ ਨੇ ਕਿਹਾ, “ਮੈਂ ਸਾਲਾਂ ਤੋਂ ਦੇਖ ਰਿਹਾ ਹਾਂ ਕਿ ਤੁਹਾਡਾ ਕੰਟੈਂਟ ਕਿਵੇਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਅੱਜ ਸਾਡੇ ਕੋਲ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਦੇਸ਼ ਦੀ ਵੱਡੀ ਆਬਾਦੀ ਦੇ ਜੀਵਨ ਵਿੱਚ ਬਦਲਾਅ ਲਿਆਉਣ ਦਾ ਮੌਕਾ ਹੈ। ਅਸੀਂ ਇਕੱਠੇ ਹੋ ਕੇ ਬਹੁਤ ਸਾਰੇ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰ ਸਕਦੇ ਹਾਂ।
ਪੀਐਮ ਨੇ ਕਿਹਾ, "ਜਦੋਂ ਮੈਂ ਦੇਸ਼ ਦੇ ਕ੍ਰਿਏਟਿਵ ਕਮਿਊਨਿਟੀ ਵਿੱਚ ਹਾਂ ਤਾਂ ਮੇਰਾ ਮਨ ਕਰ ਰਿਹਾ ਹੈ ਕਿ ਮੈਂ ਤੁਹਾਡੇ ਸਾਹਮਣੇ ਕੁਝ ਵਿਸ਼ੇ ਪੇਸ਼ ਕਰਾਂ। ਇਹ ਵਿਸ਼ੇ ਜਨ ਅੰਦੋਲਨ ਨਾਲ ਸਬੰਧਤ ਹਨ। ਦੇਸ਼ ਦੇ ਲੋਕਾਂ ਦੀ ਸ਼ਕਤੀ ਹੀ ਉਨ੍ਹਾਂ ਦੀ ਸਫਲਤਾ ਦਾ ਆਧਾਰ ਹੈ। ਇਸ ਵਿੱਚ ਪਹਿਲਾ ਵਿਸ਼ਾ ਸਫ਼ਾਈ ਹੈ।"
VIDEO | PM Modi received a warm welcome as he virtually addressed the YouTube Fanfest India 2023 being held in Mumbai earlier today. pic.twitter.com/p7gi6LTAN0
— Press Trust of India (@PTI_News) September 27, 2023
ਸਵੱਛ ਭਾਰਤ ਇੱਕ ਵੱਡੀ ਮੁਹਿੰਮ ਬਣ ਗਈ ਹੈ
ਉਨ੍ਹਾਂ ਕਿਹਾ, “ਪਿਛਲੇ 9 ਸਾਲਾਂ ਵਿੱਚ ਸਵੱਛ ਭਾਰਤ ਇੱਕ ਵੱਡੀ ਮੁਹਿੰਮ ਬਣ ਗਈ ਹੈ। ਇਸ ਵਿੱਚ ਸਾਰਿਆਂ ਨੇ ਆਪਣਾ ਯੋਗਦਾਨ ਦਿੱਤਾ। ਬੱਚੇ ਇਸ ਵਿੱਚ ਇਮੋਸ਼ਨਲ ਪਾਵਰ ਲੈ ਕੇ ਆਏ। ਮਸ਼ਹੂਰ ਹਸਤੀਆਂ ਨੇ ਇਸ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ। ਭਾਰਤ ਦੇ ਹਰ ਕੋਨੇ ਵਿੱਚ ਲੋਕਾਂ ਨੇ ਇਸਨੂੰ ਇੱਕ ਮਿਸ਼ਨ ਬਣਾ ਲਿਆ ਹੈ ਅਤੇ ਯੂਟਿਊਬਰਾਂ ਨੇ ਸਫਾਈ ਨੂੰ ਹੋਰ ਵੀ ਕੂਲ ਬਣਾ ਦਿੱਤਾ ਹੈ, ਪਰ ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਸਫਾਈ ਭਾਰਤ ਦੀ ਪਛਾਣ ਨਹੀਂ ਬਣ ਜਾਂਦੀ।"
ਲੋਕਾਂ ਨੂੰ ਡਿਜੀਟਲ ਭੁਗਤਾਨ ਲਈ ਪ੍ਰੇਰਿਤ ਕਰੋ
ਇਸ ਤੋਂ ਬਾਅਦ ਪੀਐਮ ਮੋਦੀ ਨੇ ਡਿਜੀਟਲ ਪੇਮੈਂਟ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, "ਯੂਪੀਆਈ ਦੀ ਸਫਲਤਾ ਦੇ ਕਾਰਨ ਭਾਰਤ ਅੱਜ ਦੁਨੀਆ ਵਿੱਚ ਡਿਜੀਟਲ ਭੁਗਤਾਨਾਂ ਵਿੱਚ 47 ਪ੍ਰਤੀਸ਼ਤ ਹਿੱਸੇਦਾਰੀ ਰੱਖਦਾ ਹੈ। ਤੁਹਾਨੂੰ (ਯੂਟਿਊਬਰਾਂ) ਨੂੰ ਆਪਣੇ ਵੀਡੀਓਜ਼ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਡਿਜੀਟਲ ਭੁਗਤਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।"
ਵੋਕਲ ਫਾਰ ਲੋਕਲ
ਵੋਕਲ ਫਾਰ ਲੋਕਲ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, "ਸਾਡੇ ਦੇਸ਼ ਵਿੱਚ ਸਥਾਨਕ ਪੱਧਰ 'ਤੇ ਬਹੁਤ ਸਾਰੇ ਉਤਪਾਦ ਬਣਾਏ ਜਾਂਦੇ ਹਨ। ਸਾਡੇ ਸਥਾਨਕ ਕਾਰੀਗਰਾਂ ਦੇ ਕੋਲ ਸ਼ਾਨਦਾਰ ਹੁਨਰ ਹੈ। ਤੁਸੀਂ ਆਪਣੇ ਕੰਮ ਦੀ ਮਦਦ ਨਾਲ ਉਨ੍ਹਾਂ ਨੂੰ ਪ੍ਰਮੋਟ ਵੀ ਕਰ ਸਕਦੇ ਹੋ ਅਤੇ ਭਾਰਤ ਦੀਆਂ ਸਥਾਨਕ ਚੀਜ਼ਾਂ ਲਈ ਵੋਕਲ ਹੋ ਕੇ ਮਦਦ ਕਰ ਸਕਦੇ ਹੋ।" ਅਸੀਂ ਉਹ ਉਤਪਾਦ ਖਰੀਦਾਂਗੇ ਜਿਸ ਵਿੱਚ ਸਾਡੇ ਦੇਸ਼ ਦੀ ਮਿੱਟੀ ਅਤੇ ਦੇਸ਼ ਦੇ ਮਜ਼ਦੂਰਾਂ ਦਾ ਪਸੀਨਾ ਹੋਵੇਗਾ।"
ਚੈਨਲ ਸਬਸਕ੍ਰਾਈਬ ਕਰਨ ਦੀ ਕੀਤੀ ਅਪੀਲ
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨ ਅਤੇ ਚੈਨਲ ਦੀ ਹਰ ਅਪਡੇਟ ਪ੍ਰਾਪਤ ਕਰਨ ਲਈ ਬੈਲ ਆਈਕਨ ਦਬਾਉਣ ਦੀ ਅਪੀਲ ਕੀਤੀ।