ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦੀ ਹੀ ਟੀਵੀ ਸ਼ੋਅ ‘ਮੈਨ ਵਰਸਿਜ਼ ਵਾਈਲਡ’ (Man Vs Wild) ‘ਚ ਨਜ਼ਰ ਆਉਣਗੇ। ਜੀ ਹਾਂ, ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡਿਸਕਵਰੀ ਚੈਨਲ ਦੇ ਫੇਮਸ ਸ਼ੋਅ 'Man Vs Wild' ‘ਚ ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਨਾਲ ਨਜ਼ਰ ਆਉਣਗੇ। ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਨੇ ਟਵਿੱਟਰ ‘ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ‘ਚ ਦੱਸਿਆ ਗਿਆ ਹੈ ਕਿ 12 ਅਗਸਤ ਨੂੰ ਰਾਤ 9 ਵਜੇ ਸ਼ੋਅ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸ਼ੋਅ ‘ਚ ਪੀਐਮ ਪਸ਼ੂ ਸਰੱਖਿਆ ਤੇ ਵਾਤਾਵਰਣ ਬਦਲਾਅ ਬਾਰੇ ਜਨਤਾ ਨੂੰ ਜਾਗਰੂਕ ਕਰਨਗੇ।

ਟਵਿੱਟਰ ‘ਤੇ ਬੇਅਰ ਗ੍ਰਿਲਸ ਨੇ ਲਿਖਿਆ, “180 ਦੇਸ਼ਾਂ ਦੇ ਲੋਕਾਂ ਨੂੰ ਪੀਐਮ ਮੋਦੀ ਦਾ ਦੂਜਾ ਪੱਖ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਪਸ਼ੂ ਸੁਰੱਖਿਆ ਤੇ ਵਾਤਾਵਰਣ ਬਦਲਾਅ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਜੰਗਲਾਂ ‘ਚ ਜਾ ਕੇ ਖ਼ਤਰਨਾਕ ਕੰਮ ਕੀਤਾ ਹੈ।”


ਸ਼ੇਅਰ ਕੀਤੀ ਵੀਡੀਆ ‘ਚ ਪੀਐਮ ਮੋਦੀ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਸ਼ੋਅ ਦੇ ਹੋਸਟ ਨਾਲ ਉਹ ਹੱਸਦੇ ਹੋਏ ਚਰਚਾ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਕਿਸ਼ਤੀ ‘ਚ ਬੈਠੇ ਜੰਗਲ ‘ਚ ਚੜ੍ਹਾਈ ਕਰਦੇ ਨਜ਼ਰ ਆ ਰਹੇ ਹਨ।