ਨਵੀਂ ਦਿੱਲੀ: ਕੋਰੋਨਾ ਕਾਲ (covid-19 pandemic) ਮਗਰੋਂ ਇੱਕ ਵਾਰ ਫੇਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵਿਦੇਸ਼ ਯਾਤਰਾ 'ਤੇ ਜਾਣ ਲਈ ਤਿਆਰ ਹਨ। ਦੱਸ ਦਈਏ ਕਿ ਕਰੀਬ 16 ਮਹੀਨਿਆਂ ਦੇ ਲੰਬੇ ਸਮੇਂ ਮਗਰੋਂ ਪੀਐਮ ਮੋਦੀ ਬੰਗਲਾਦੇਸ਼ (angladesh Tour) ਤੋਂ ਆਪਣੇ ਵਿਦੇਸ਼ ਦੌਰਿਆਂ ਦੀ ਸ਼ੁਰੂਆਤ ਕਰ ਰਹੇ ਹਨ। ਉਹ 26-27 ਮਾਰਚ ਨੂੰ ਬੰਗਲਾਦੇਸ਼ ਦੇ ਦੌਰੇ 'ਤੇ ਹੋਣਗੇ।
ਉਨ੍ਹਾਂ ਦੇ ਦੌਰੇ ਦੀਆਂ ਦੋ ਗੱਲਾਂ ਸੁਰਖੀਆਂ 'ਚ ਹਨ ਜਿਸ 'ਚ ਪਹਿਲੀ ਵਜ੍ਹਾ ਹੈ ਕਿ ਬੰਗਲਾਦੇਸ਼ (Modi visit to Bangladesh) ਆਪਣਾ 50ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਤੇ ਦੂਜੀ ਵਜ੍ਹਾ ਹੈ ਕਿ ਇਸ ਦੌਰਾਨ ਬੰਗਬੰਧੂ ਸ਼ੇਖ ਸਜੀਰਬੁਰਹਮਾਨ ਦਾ ਜਨਮ ਸ਼ਤਾਬਦੀ ਹੈ। ਇਸ ਦੇ ਨਾਲ ਹੀ ਭਾਰਤ-ਬੰਗਲਾਦੇਸ਼ ਦਰਮਿਆਨ ਕੂਟਨੀਤਕ ਸਬੰਧਾਂ ਦੀ ਵੀ 50ਵੀਂ ਵਰ੍ਹੇਗੰਢ ਹੈ।
ਦੱਸ ਦਈਏ ਕਿ ਭਾਰਤ ਦੀ ਨੇਬਰਹੁੱਡ ਫਸਟ ਤੇ ਐਕਟ ਈਸਟ ਦੀ ਨੀਤੀ ਕਾਰਨ ਅੱਜ ਭਾਰਤ ਤੇ ਬੰਗਲਾਦੇਸ਼ ਵਿਚਾਲੇ ਸਬੰਧ ਮਜ਼ਬੂਤ ਹਨ। ਇਸ ਦੇ ਨਾਲ ਹੀ ਭਾਰਤ ਅਕਸਰ ਬੰਗਲਾਦੇਸ਼ ਦੀ ਮਦਦ ਵੀ ਕਰਦਾ ਹੈ। ਕੋਰੋਨਾ ਸੰਕਟ ਸਮੇਂ ਬੰਗਲਾਦੇਸ਼ ਦੀ ਮਦਦ ਕਰ ਭਾਰਤ ਨੇ ਇੱਕ ਹੋਰ ਮਿਸਾਲ ਪੇਸ਼ ਕੀਤੀ ਸੀ।
ਖਾਸ ਗੱਲ ਇਹ ਹੈ ਕਿ ਸਾਲ 2020 ਵਿੱਚ ਸ਼ੇਖ ਹਸੀਨਾ ਨਾਲ ਵਰਚੁਅਲ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੌਰੇ ਦਾ ਐਲਾਨ ਕੀਤਾ ਸੀ। ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਮਸੂਦ ਬਿਨ ਮੋਮਨ ਇਸ ਦੌਰੇ ਲਈ ਜਨਵਰੀ 2021 ਵਿੱਚ ਭਾਰਤ ਆਏ ਸੀ। ਇਸ ਦੇ ਨਾਲ ਹੀ ਪਿਛਲੇ ਦਿਨੀਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਬੰਗਲਾਦੇਸ਼ ਗਏ ਸੀ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਦਾ ਪੰਜਾਬ ਨੂੰ ਇੱਕ ਹੋਰ ਝਟਕਾ, ਕਣਕ ਦੇ ਸੀਜ਼ਨ 'ਚ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904