ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ੁੱਕਰਵਾਰ ਦੋ ਦਿਨਾਂ ਯਾਤਰਾ 'ਤੇ ਬੰਗਲਾਦੇਸ਼ ਪਹੁੰਚੇ। ਅੱਜ ਪੀਐਮ ਮੋਦੀ ਦੇ ਬੰਗਲਾਦੇਸ਼ ਦੌਰੇ ਦਾ ਦੂਜਾ ਦਿਨ ਹੈ। ਇਸ ਦੌਰਾਨ ਮੋਦੀ ਬੰਗਲਾਦੇਸ਼ 'ਚ ਸਥਿਤ ਯਸ਼ੋਰੇਸ਼ਵਰੀ ਤੇ ਓਰਕੰਡੀ ਮੰਦਰ 'ਚ ਪੂਜਾ ਕਰਨਗੇ। ਪੀਐਮ ਮੋਦੀ ਦੇ ਦੌਰੇ ਨੂੰ ਦੇਖਦਿਆਂ ਮੰਦਰਾਂ ਦੀ ਸਜਾਵਟ ਕੀਤੀ ਗਈ ਤੇ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੱਖਣੀ-ਪੱਛਮੀ ਸ਼ਤਖਿਰਾ ਤੇ ਗੋਪਾਲਗੰਜ 'ਚ ਯਸ਼ੋਰੇਸ਼ਵਰੀ ਤੇ ਓਰਕੰਡੀ ਮੰਦਰਾਂ 'ਚ ਪੂਰਾ ਕਰਕੇ ਆਪਣੀ ਬੰਗਲਾਦੇਸ਼ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਕਰਨਗੇ। ਇਸ ਸਬੰਧੀ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ।
ਬੰਗਲਾਦੇਸ਼ ਦੇ 50ਵੇਂ ਆਜ਼ਾਦੀ ਦਿਹਾੜੇ ਮੌਕੇ ਯਾਤਰਾ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਜਿੱਥੇ ਰਾਜਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਉੱਥੇ ਹੀ ਦੂਜੇ ਦਿਨ ਉਹ ਈਸ਼ਵਰਪੁਰ ਪਿੰਡ ਲਈ ਰਵਾਨਾ ਹੋਣਗੇ ਤੇ ਭਾਰਤ ਤੇ ਗਵਾਂਢੀ ਦੇਸ਼ਾਂ 'ਚ 51 ਸ਼ਕਤੀ ਪੀਠਾਂ 'ਚੋਂ ਇਕ ਯਸ਼ੋਰੇਸ਼ਵਰੀ ਕਾਲੀ ਮੰਦਰ 'ਚ ਪੂਜਾ ਕਰਨਗੇ। ਇਸ ਤੋਂ ਬਾਅਦ ਪੀਐਮ ਗੋਪਾਲਗੰਜ ਜ਼ਿਲ੍ਹੇ ਦੇ ਤੁੰਗੀਪੁਰਾ 'ਚ ਰਾਸ਼ਟਰਬੰਧੂ ਦੇ ਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਸਮਾਰਕ 'ਤੇ ਵੀ ਜਾਣਗੇ।

PM Modi to offer prayers at Jeshoreshwari, Orakandi temples in Bangladesh today

Read @ANI Story |https://t.co/klTVoCgx9r pic.twitter.com/lXH4ze24Fq
— ANI Digital (@ani_digital) March 26, 2021

ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਤੋਂ ਪਹਿਲਾਂ ਦੱਖਣ-ਪੱਛਮੀ ਸ਼ਤਖਿਰਾ 'ਚ ਯਸ਼ੋਰੇਸ਼ਵਰੀ ਮੰਦਰ ਨੂੰ ਰੈਨੋਵੇਟ ਕੀਤਾ ਹੈ। ਬੰਗਲਾਦੇਸ਼ ਲਈ ਰਵਾਨਾ ਹੋਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਸੀ ਕਿ ਪ੍ਰਾਚੀਨ ਯਸ਼ੋਰੇਸ਼ਵਰੀ ਕਾਲੀ ਮੰਦਰ 'ਚ ਦੇਵੀ ਕਾਲੀ ਦੀ ਪੂਜਾ ਕਰਨ ਲਈ ਕਾਫੀ ਉਤਸ਼ਾਹਿਤ ਹਨ।
ਐਮਓਯੂ 'ਤੇ ਹਸਤਾਖਰ ਕਰਨ ਦੀ ਸੰਭਾਵਨਾ
ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਇਕ ਬਿਆਨ 'ਚ ਕਿਹਾ ਸੀ, 'ਮੈਂ ਵਿਸ਼ੇਸ਼ ਰੂਪ ਤੋਂ ਓਰਕੰਡੀ 'ਚ ਮਟੂਆ ਭਾਈਚਾਰੇ ਦੇ ਪ੍ਰਤੀਨਿਧੀਆ ਨਾਲ ਆਪਣੀ ਗੱਲਬਾਤ ਲਈ ਉਤਸ਼ਾਹਿਤ ਹਾਂ। ਜਿੱਥੋਂ ਸ੍ਰੀ-ਸ੍ਰੀ ਹਰੀਚੰਦਰ ਠਾਕੁਰ ਨੇ ਆਪਣਾ ਪਵਿੱਤਰ ਸੰਦੇਸ਼ ਦਿੱਤਾ ਸੀ।'
ਮੰਦਰਾਂ 'ਚ ਯਾਤਰਾ ਮਗਰੋਂ ਮੋਦੀ ਆਪਣੀ ਹਮਰੁਤਬਾ ਸ਼ੇਖ ਹਸੀਨਾ ਨਾਲ ਵਾਰਤਾ ਕਰਨਗੇ ਤੇ ਦੋਵਾਂ ਦੇਸ਼ਾਂ ਦੇ ਵਿਚ ਐਮਓਯੂ 'ਤੇ ਦਸਤਖਤ ਕਰਨ ਦੀ ਸੰਭਾਵਨਾ ਹੈ।। ਇਸ ਤੋਂ ਬਾਅਦ ਪੀਐਮ ਮੋਦੀ ਬੰਗਲਾਦੇਸ਼ ਦੇ ਰਾਸ਼ਟਰਪਤੀ ਅਬਦੁਲ ਹਮੀਦ ਨਾਲ ਵੀ ਮੁਲਾਕਾਤ ਕਰਨਗੇ।