ਪਟਨਾ : ਪਟਨਾ ਦੇ ਫੁਲਵਾਰੀਸ਼ਰੀਫ 'ਚ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖੁਫੀਆ ਏਜੰਸੀ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਇਰਾਦੇ ਬਹੁਤ ਖਤਰਨਾਕ ਸਨ। ਦੋਵੇਂ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਦੇ ਮੈਂਬਰ ਹਨ ਅਤੇ ਉਨ੍ਹਾਂ ਕੋਲੋਂ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਸ ਦਸਤਾਵੇਜ਼ ਦੇ ਮੁਤਾਬਕ ਪਟਨਾ 'ਚ ਪੀਐਮ ਨਰਿੰਦਰ ਮੋਦੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸਨ। ਦਰਅਸਲ, ਦਸਤਾਵੇਜ਼ ਦੇ ਮੁਤਾਬਕ ਪਟਨਾ ਵਿੱਚ ਪੀਐਮ ਦੇ ਪ੍ਰੋਗਰਾਮ ਵਿੱਚ ਇੱਕ ਸਾਜ਼ਿਸ਼ ਰਚੀ ਗਈ ਸੀ।
ਦੋਵਾਂ ਖ਼ਿਲਾਫ਼ ਦਰਜ ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ 11 ਜੁਲਾਈ ਨੂੰ ਖੁਫ਼ੀਆ ਏਜੰਸੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪ੍ਰਧਾਨ ਮੰਤਰੀ ਦੀ ਪ੍ਰਸਤਾਵਿਤ ਪਟਨਾ ਫੇਰੀ ਦੌਰਾਨ ਗੜਬੜ ਕਰਨ ਦੇ ਮਕਸਦ ਨਾਲ ਫੁਲਵਾਰੀਸ਼ਰੀਫ਼ ਥਾਣੇ ਅਧੀਨ ਕੁਝ ਸ਼ੱਕੀ ਵਿਅਕਤੀ ਇਕੱਠੇ ਹੋਏ ਹਨ। ਉਨ੍ਹਾਂ ਨੂੰ ਇੱਕ ਪੰਦਰਵਾੜੇ ਵਿੱਚ ਟਰੇਨਿੰਗ ਵੀ ਦਿੱਤੀ ਜਾ ਰਹੀ ਹੈ। ਸ਼ੱਕੀ ਅੱਤਵਾਦੀਆਂ ਦੀ ਫੁਲਵਾੜੀ ਸ਼ਰੀਫ 'ਚ ਦੰਗੇ ਫੈਲਾਉਣ ਦੀ ਯੋਜਨਾ ਵੀ ਸੀ ਪਰ ਚੌਕਸ ਖੁਫੀਆ ਏਜੰਸੀ ਨੇ ਸਮੇਂ 'ਤੇ ਸ਼ੱਕੀਆਂ ਦੀ ਸਾਜ਼ਿਸ਼ ਨੂੰ ਡੀਕੋਡ ਕਰ ਲਿਆ।
ਨੂਪੁਰ ਸ਼ਰਮਾ ਦਾ ਵੀ ਜ਼ਿਕਰ
ਐਫਆਈਆਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਹ ਦਹਿਸ਼ਤਗਰਦ ਹਾਲ ਹੀ 'ਚ ਜੋ ਸਾਡੇ ਧਰਮ 'ਤੇ ਅਪਸ਼ਬਦ ਬੋਲਿਆ ਗਿਆ ਹੈ , ਉਨ੍ਹਾਂ ਦੇ ਖਿਲਾਫ਼ ਬਦਲਾ ਲੈਣ ਦੀ ਮੁਹਿੰਮ ਚਲਾ ਰਿਹਾ ਹੈ। ਜਿਸ ਕ੍ਰਮ ਵਿੱਚ ਅਮਰਾਵਤੀ ਅਤੇ ਉਦੈਪੁਰ ਵਿੱਚ ਬਦਲਾ ਲਿਆ ਗਿਆ ਹੈ, ਇਸ ਮੁਹਿੰਮ ਵਿੱਚ 26 ਲੋਕ ਅਜਿਹੇ ਹਨ ,ਜਿਨ੍ਹਾਂ ਦੇ ਨਾਮ ਅਤੇ ਪਤੇ ਐਫਆਈਆਰ ਦੀ ਕਾਪੀ ਵਿੱਚ ਦਿੱਤੇ ਗਏ ਹਨ। ਛਾਪੇਮਾਰੀ ਦੌਰਾਨ ਪੁਲਿਸ ਨੂੰ ਫੜੇ ਗਏ ਸ਼ੱਕੀ ਅੱਤਵਾਦੀਆਂ ਤੋਂ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ 'ਚ ਸਾਲ 2047 ਤੱਕ ਭਾਰਤ ਨੂੰ ਮੁਸਲਿਮ ਰਾਸ਼ਟਰ ਬਣਾਉਣ ਆਦਿ ਦੀ ਗੱਲ ਕੀਤੀ ਗਈ ਹੈ।
ਫੁਲਵਾੜੀ ਸ਼ਰੀਫ ਦੇ ਵਧੀਕ ਪੁਲਸ ਸੁਪਰਡੈਂਟ ਮਨੀਸ਼ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਝਾਰਖੰਡ ਦੇ ਸੇਵਾਮੁਕਤ ਪੁਲਸ ਅਧਿਕਾਰੀਆਂ ਮੁਹੰਮਦ ਜਲਾਲੂਦੀਨ ਅਤੇ ਅਥਰ ਪਰਵੇਜ਼ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਲਾਲੂਦੀਨ ਪਹਿਲਾਂ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਨਾਲ ਜੁੜਿਆ ਹੋਇਆ ਸੀ। ਕੁਮਾਰ ਨੇ ਦੱਸਿਆ ਕਿ ਜਲਾਲੂਦੀਨ ਦੇ ਘਰ 'ਚ ਸਥਾਨਕ ਲੋਕਾਂ ਨੂੰ ਮਾਰਸ਼ਲ ਆਰਟ ਜਾਂ ਸਰੀਰਕ ਸਿੱਖਿਆ ਦੇ ਨਾਂ 'ਤੇ ਹਥਿਆਰਾਂ ਦੀ ਸਿਖਲਾਈ ਦੇਣ ਅਤੇ ਧਾਰਮਿਕ ਜਨੂੰਨ ਫੈਲਾਉਣ ਲਈ ਉਕਸਾਉਣ ਦੀ ਚਰਚਾ ਹੈ।
ਪਟਨਾ ਤੋਂ ਫੜੇ ਗਏ ਸ਼ੱਕੀ ਅੱਤਵਾਦੀਆਂ ਦੀ ਵੱਡੀ ਸਾਜਿਸ਼ ਦਾ ਪਰਦਾਫਾਸ਼, PM ਦੇ ਪ੍ਰੋਗਰਾਮ 'ਚ ਗੜਬੜੀ ਦਾ ਸੀ ਪਲਾਨ
ਏਬੀਪੀ ਸਾਂਝਾ
Updated at:
14 Jul 2022 03:17 PM (IST)
Edited By: shankerd
ਪਟਨਾ ਦੇ ਫੁਲਵਾਰੀਸ਼ਰੀਫ 'ਚ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖੁਫੀਆ ਏਜੰਸੀ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਇਰਾਦੇ ਬਹੁਤ ਖਤਰਨਾਕ ਸਨ। ਦੋਵੇਂ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਦੇ ਮੈਂਬਰ ਹਨ ਅਤੇ ਉਨ੍ਹਾਂ ਕੋਲੋਂ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
Terrorists
NEXT
PREV
Published at:
14 Jul 2022 03:17 PM (IST)
- - - - - - - - - Advertisement - - - - - - - - -