Sri Lanka Crisis: ਸ਼੍ਰੀਲੰਕਾ 'ਚ ਆਰਥਿਕ ਸੰਕਟ ਵਿਚਾਲੇ ਫਿਰ ਤੋਂ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਸਥਿਤੀ ਇਹ ਹੈ ਕਿ ਰਾਸ਼ਟਰਪਤੀ ਨੂੰ ਰੂਪੋਸ਼ ਹੋਣਾ ਪਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਰਿਹਾਇਸ਼ 'ਤੇ ਕਬਜ਼ਾ ਕਰ ਲਿਆ। ਇਸ ਭਿਆਨਕ ਸੰਕਟ ਦੇ ਵਿਚਕਾਰ ਮਮਤਾ ਬੈਨਰਜੀ (Mamata Banerjee) ਦੀ ਪਾਰਟੀ ਤ੍ਰਿਣਮੂਲ ਕਾਂਗਰਸ ਯਾਨੀ ਟੀਐਮਸੀ (TMC) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਟੀਐਮਸੀ (TMC) ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਉਸੇ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ ਜੋ ਇਸ ਸਮੇਂ ਸ੍ਰੀਲੰਕਾ (Sri Lanka) ਵਿੱਚ ਹੋ ਰਿਹਾ ਹੈ।
ਟੀਐਮਸੀ (TMC) ਵਿਧਾਇਕ ਇਦਰੀਸ ਅਲੀ ਨੇ ਕਿਹਾ ਕਿ ਇਹ ਬੇਇਨਸਾਫ਼ੀ ਹੈ ਕਿਉਂਕਿ ਮਮਤਾ ਨੇ ਪ੍ਰਾਜੈਕਟ ਸ਼ੁਰੂ ਕੀਤਾ ਹੈ ਅਤੇ ਉਸ ਨੂੰ ਕੇਂਦਰ ਸਰਕਾਰ, ਰੇਲ ਮੰਤਰਾਲੇ ਅਤੇ ਮੋਦੀ ਨੇ ਸੱਦਾ ਨਹੀਂ ਦਿੱਤਾ ਹੈ। ਸ਼੍ਰੀਲੰਕਾ (Sri Lanka) 'ਚ ਜੋ ਹੋਇਆ ਉਸ ਦਾ ਸਾਹਮਣਾ ਪੀਐੱਮ ਮੋਦੀ (PM Narendra Modi) ਨੂੰ ਕਰਨਾ ਪਵੇਗਾ। ਉਹ ਸਿਆਲਦਹ ਮੈਟਰੋ ਸਟੇਸ਼ਨ ਦੇ ਉਦਘਾਟਨ ਸਮਾਰੋਹ ਬਾਰੇ ਗੱਲ ਕਰ ਰਹੇ ਸਨ ਜਿੱਥੇ ਰਾਜ ਸਰਕਾਰ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ?
11 ਜੁਲਾਈ ਨੂੰ ਸਿਆਲਦਹ ਮੈਟਰੋ ਪ੍ਰਾਜੈਕਟ ਦੇ ਉਦਘਾਟਨ ਨੂੰ ਲੈ ਕੇ ਸਿਆਸੀ ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦੀ ਖੇਡ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਤੋਂ ਕਿਸੇ ਨੂੰ ਵੀ ਸੱਦਾ ਨਾ ਦਿੱਤੇ ਜਾਣ ਕਾਰਨ ਟੀਐਮਸੀ (TMC) ਗੁੱਸੇ ਵਿੱਚ ਹੈ। ਟੀਐਮਸੀ (TMC) ਨੇ ਦਾਅਵਾ ਕੀਤਾ ਕਿ ਇਹ ਪ੍ਰਾਜੈਕਟ ਉਦੋਂ ਸ਼ੁਰੂ ਕੀਤਾ ਗਿਆ ਸੀ ਜਦੋਂ ਮਮਤਾ ਬੈਨਰਜੀ (Mamata Banerjee) ਰੇਲ ਮੰਤਰੀ ਸੀ। ਮਮਤਾ ਹੁਣ ਮੁੱਖ ਮੰਤਰੀ ਹੈ ਅਤੇ ਉਸ ਨੂੰ ਉਦਘਾਟਨ ਸਮਾਰੋਹ ਤੋਂ ਬਾਹਰ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਇਸ ਪ੍ਰੋਜੈਕਟ ਦਾ ਉਦਘਾਟਨ ਕਰ ਸਕਦੀ ਹੈ।