ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ 11 ਵਜੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਹਰ ਮਹੀਨੇ ਦੇ ਅੰਤਿਮ ਐਤਵਾਰ ਸਵੇਰੇ 11 ਵਜੇ ਅਕਾਸ਼ਵਾਣੀ ਤੇ ਡੀਡੀ ਚੈਨਲਾਂ 'ਤੇ ਪ੍ਰਸਾਰਤ ਹੋਣ ਵਾਲੇ 'ਮਨ ਕੀ ਬਾਤ' ਪ੍ਰੋਗਰਾਮ ਦਾ ਇਹ 81ਵਾਂ ਐਪੀਸੋਡ ਹੈ।
'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਅੱਜ ਅਮਰੀਕਾ ਦੌਰੇ, ਕੁਆਡ ਤੇ ਯੂਐਨ ਬੈਠਕਾਂ ਨੂੰ ਲੈਕੇ ਦੇਸ਼ਵਾਸੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦੇ ਸਕਦੇ ਹਨ। ਪ੍ਰਧਾਨ ਮੰਤਰੀ ਅੱਜ ਹੀ ਆਪਣੀ ਤਿੰਨ ਦਿਨਾਂ ਅਮਰੀਕਾ ਯਾਤਰਾ ਤੋਂ ਵਾਪਸ ਆ ਰਹੇ ਹਨ।
ਪ੍ਰਧਾਨ ਮੰਤਰੀ ਨੇ ਕੱਲ੍ਹ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕੀਤਾ ਸੀ। ਇਸ ਭਾਸ਼ਣ 'ਚ ਪ੍ਰਧਾਨ ਮੰਤਰੀ ਨੇ ਕੋਰੋਨਾ, ਜਲਵਾਯੂ ਪਰਿਵਰਤਨ, ਅੱਤਵਾਦ ਤੇ ਅਫ਼ਗਾਨਿਸਤਾਨ ਜਿਹੇ ਮੁੱਦਿਆਂ 'ਤੇ ਵਿਸ਼ਵ ਬਰਾਦਰੀ ਸਾਹਮਣੇ ਭਾਰਤ ਦੀ ਗੱਲ ਰੱਖੀ ਸੀ। ਨਿਊਯਾਰਕ ਲਈ ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਾਲਾਂ 'ਚ ਭਾਰਤ-ਅਮਰੀਕਾ ਸਬੰਧ ਹੋਰ ਵੀ ਮਜਬੂਤ ਹੋਣਗੇ।
ਤਿੰਨ ਦਿਨਾਂ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ UNGA 'ਚ ਭਾਸ਼ਣ ਤੋਂ ਇਲਾਵਾ ਪ੍ਰਤੱਖ ਕੁਆਡ ਸ਼ਿਖਰ ਸੰਮੇਲਨ 'ਚ ਹਿੱਸਾ ਲਿਆ। ਇਸ ਤੋਂ ਇਲਾਵਾ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ, ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਹੀ ਆਪਣੇ ਆਸਟਰੇਲੀਆਈ ਤੇ ਜਪਾਨੀ ਹਮਰੁਤਬਾ ਨਾਲ ਦੋ-ਪੱਖੀ ਤੇ ਬਹੁਪੱਖੀ ਪ੍ਰੋਗਰਾਮਾਂ 'ਚ ਹਿੱਸਾ ਲਿਆ।
23 ਭਾਸ਼ਾਵਾਂ ਤੇ 29 ਬੋਲੀਆਂ 'ਚ ਹੁੰਦਾ ਪ੍ਰਸਾਰਣ
ਪ੍ਰਸਾਰ ਭਾਰਤੀ ਆਪਣੇ ਆਕਾਸ਼ਾਵਾਣੀ ਨੈੱਟਵਰਕ 'ਤੇ ਇਸ ਪ੍ਰੋਗਰਾਮ ਨੂੰ 23 ਭਾਸ਼ਾਵਾਂ ਤੇ 29 ਬੋਲੀਆਂ 'ਚ ਪ੍ਰਸਾਰਤ ਕਰਦਾ ਹੈ। ਇਸ ਤੋਂ ਇਲਾਵਾ, ਪ੍ਰਸਾਰ ਭਾਰਤੀ ਆਪਣੇ ਵੱਖ-ਵੱਖ ਡੀਡੀ ਚੈਨਲਾਂ 'ਤੇ ਇਸ ਪ੍ਰੋਗਰਾਮ ਨੂੰ ਹਿੰਦੀ ਤੇ ਹੋਰ ਭਾਸ਼ਾਵਾਂ 'ਚ ਵੀ ਪ੍ਰਸਾਰਤ ਕਰਦਾ ਹੈ।
ਇਹ ਵੀ ਪੜ੍ਹੋ: Rakesh Tikait on Protest: ਮੋਦੀ ਸਰਕਾਰ ਦੇ ਸਿਰ ਸੱਤਾ ਦਾ ਨਸ਼ਾ ਚੜ੍ਹਿਆ: ਰਾਕੇਸ਼ ਟਿਕੈਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin