ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਐਤਵਾਰ 31 ਮਈ ਨੂੰ ਪ੍ਰਸਾਰਤ ਕੀਤਾ ਜਾਣ ਵਾਲਾ ਪ੍ਰੋਗਰਾਮ 'ਮਨ ਕੀ ਬਾਤ' ਇਸ ਵਾਰ ਕਾਫੀ ਅਹਿਮ ਹੈ। ਪਹਿਲਾ ਕਾਰਨ ਕਿ 31 ਮਈ ਨੂੰ ਲੌਕਡਾਊਨ-4 ਖਤਮ ਹੋਣ ਵਾਲਾ ਹੈ ਤੇ ਦੂਜਾ ਮੋਦੀ ਸਰਕਾਰ ਦੇ ਕਾਰਜਕਾਲ ਦਾ ਅੱਜ ਇਕ ਸਾਲ ਮੁਕੰਮਲ ਹੋ ਗਿਆ ਹੈ।
ਕੀ ਲੌਕਡਾਊਨ-5 ਦਾ ਹੋਵੇਗਾ ਐਲਾਨ:
31 ਮਈ ਨੂੰ ਚੌਥਾ ਲੌਕਡਾਊਨ ਖਤਮ ਹੋਣ ਤੋਂ ਬਾਅਦ ਕਿਆਸਰਾਈਆਂ ਲੌਕਡਾਊਨ 5 ਬਾਰੇ ਹਨ। ਕਾਰਨ ਇਹ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਸੰਖਿਆਂ ਲਗਾਤਾਰ ਵਧ ਰਹੀ ਹੈ। ਪਿਛਲੇ 12 ਦਿਨਾਂ 'ਚ 75000 ਨਵੇਂ ਮਾਮਲੇ ਸਾਹਮਣੇ ਆਏ ਜਦਕਿ 1700 ਤੋਂ ਵੱਧ ਲੋਕਾਂ ਦੀ ਮੌਤ ਹੋਈ। ਅਜਿਹੇ 'ਚ ਵੱਡਾ ਸਵਾਲ ਇਹੀ ਹੈ ਕਿ ਲੈਕਡਾਊਨ ਵਧੇਗਾ ਜਾਂ ਨਹੀਂ।
ਇਸ ਸਥਿਤੀ 'ਚ ਕਈ ਸੂਬੇ ਦੋ ਹਫ਼ਤੇ ਲੌਕਡਾਊਨ ਹੋਰ ਵਧਾਉਣ ਦੇ ਪੱਖ 'ਚ ਹਨ। ਇਨ੍ਹਾਂ 'ਚ ਜ਼ਿਆਦਾਤਰ ਬੀਜੇਪੀ ਸ਼ਾਸਤ ਸੂਬੇ ਹਨ। ਸੂਬਿਆਂ ਦੀ ਮੰਗ ਹੈ ਕਿ ਪਹਿਲਾਂ ਤੋਂ ਕੁਝ ਜ਼ਿਆਦਾ ਛੋਟਾਂ ਨਾਲ ਲੌਕਡਾਊਨ-5 ਦਾ ਐਲਾਨ ਸੰਭਵ ਹੈ। ਮਾਲ ਤੇ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਸਿਰਫ਼ ਕੰਟੇਨਮੈਂਟ ਜ਼ੋਨ 'ਚ ਪਾਬੰਦੀਆਂ ਲਾਗੂ ਰਹਿਣਗੀਆਂ ਤੇ ਬਾਕੀ ਖੇਤਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਜਾਵੇ।
ਇਹ ਵੀ ਪੜ੍ਹੋ: ਅਮਰੀਕਾ ਤੋਂ ਪਰਤੇ ਭਾਰਤੀਆਂ ਨੇ ਕੀਤਾ ਮਨੁੱਖੀ ਤਸਕਰੀ ਦੇ ਸ਼ਿਕਾਰ ਹੋਣ ਦਾ ਦਾਅਵਾ
ਇਸ ਦੌਰਾਨ ਵੀ ਸਮਾਜਿਕ ਦੂਰੀ ਦੇ ਨਿਯਮ, ਆਰੋਗਯ ਸੇਤੂ ਮੋਬਾਇਲ ਐਪ ਦਾ ਇਸਤੇਮਾਲ ਹਰ ਥਾਂ ਜ਼ਰੂਰੀ ਹੋਵੇਗਾ, ਜੋਕਿ ਇਕ ਤਰ੍ਹਾਂ ਦਾ ਐਂਟਰੀ ਟਿਕਟ ਹੀ ਮੰਨਿਆ ਜਾਵੇਗਾ।
ਲਓ ਜੀ! ਹੁਣ ਬਦਲ ਜਾਣਗੇ ਸਾਰਿਆਂ ਦੇ ਮੋਬਾਈਲ ਨੰਬਰ, ਨਵੇਂ ਆਦੇਸ਼ ਜਾਰੀ
ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ, ਖੇਤੀ ਬਿਜਲੀ ਸਪਲਾਈ 'ਤੇ ਲਿਆ ਹੁਣ ਇਹ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ